ਪਿਛਲਾ ਮਹੀਨਾ ਧਰਤੀ ’ਤੇ ਰੀਕਾਰਡ ਕੀਤਾ ਗਿਆ ਸਭ ਤੋਂ ਗਰਮ ਜੂਨ ਸੀ: ਨਾਸਾ, ਐਨ.ਓ.ਏ.ਏ.

ਏਜੰਸੀ

ਖ਼ਬਰਾਂ, ਕੌਮਾਂਤਰੀ

ਜੂਨ 2020 ਦਾ ਰੀਕਾਰਡ ਤੋੜਿਆ

Last month was hottest June ever recorded on Earth: NASA, NOAA

ਨਵੀਂ ਦਿੱਲੀ: ਨਾਸਾ ਅਤੇ ਐਨ.ਓ.ਏ.ਏ. ਦੇ ਮਾਹਰਾਂ ਸਮੇਤ ਵਿਗਿਆਨੀਆਂ ਦੇ ਆਜ਼ਾਦ ਵਿਸ਼ਲੇਸ਼ਣ ਵਿਚ ਦਾਅਵਾ ਕੀਤਾ ਗਿਆ ਹੈ ਕਿ ਪਿਛਲਾ ਮਹੀਨਾ 174 ਸਾਲ ਪਹਿਲਾਂ  ਦੇ ਰੀਕਾਰਡ ਅਨੁਸਾਰ ਸਭ ਤੋਂ ਗਰਮ ਜੂਨ ਦਾ ਮਹੀਨਾ ਸੀ। ਇਸ ਸਾਲ ਦੇ ਜੂਨ ਨੇ ਜੂਨ 2020 ਦਾ ਰੀਕਾਰਡ ਤੋੜ ਦਿਤਾ ਹੈ। ਹਾਲਾਂਕਿ ਫ਼ਰਕ ਬਹੁਤ ਮਾਮੂਲੀ (0.13 ਡਿਗਰੀ) ਸੀ।

ਇਹ ਵੀ ਪੜ੍ਹੋ: ਮਣੀਪੁਰ 'ਤੇ ਯੂਰਪੀ ਸੰਘ ਦੀ ਸੰਸਦ ਵਿਚ ਮਤਾ ਬਸਤੀਵਾਦੀ ਮਾਨਸਿਕਤਾ ਨੂੰ ਦਰਸਾਉਂਦਾ ਹੈ : ਭਾਰਤ 

ਨੈਸ਼ਨਲ ਓਸ਼ੀਅਨਿਕ ਐਂਡ ਐਟਮੌਸਫੇਰਿਕ ਐਡਮਨਿਸਟ੍ਰੇਸ਼ਨ (ਐਨ.ਓ.ਏ.ਏ.) ਨੇ ਇਹ ਵੀ ਪਾਇਆ ਕਿ ਇਹ ਸਪੱਸ਼ਟ ਤੌਰ ’ਤੇ ਇਹ ਗੱਲ (99 ਫ਼ੀ ਸਦੀ ਤੋਂ ਵੱਧ) ਤੈਅ ਹੈ ਕਿ 2023 ਰੀਕਾਰਡ ’ਚ 10 ਸਭ ਤੋਂ ਗਰਮ ਸਾਲਾਂ ’ਚ ਦਰਜ ਕੀਤਾ ਜਾਵੇਗਾ ਅਤੇ 97 ਫ਼ੀ ਸਦੀ ਸੰਭਾਵਨਾ ਹੈ ਕਿ ਇਹ ਪੰਜ ਸਭ ਤੋਂ ਗਰਮ ਸਾਲਾਂ ’ਚ ਹੋਵੇਗਾ।

ਐਨ.ਓ.ਏ.ਏ. ਨੇ ਕਿਹਾ ਕਿ ਇਸ ਸਮੇਂ ਤਾਪਮਾਨ ਇੰਨਾ ਜ਼ਿਆਦਾ ਹੋਣ ਦਾ ਇਕ ਕਾਰਨ ਅਲ ਨੀਨੋ ਜਲਵਾਯੂ ਪੈਟਰਨ ਹੈ।ਯੂਰਪੀਅਨ ਯੂਨੀਅਨ ਦੀ ਕੋਪਰਨਿਕਸ ਜਲਵਾਯੂ ਤਬਦੀਲੀ ਸੇਵਾ ਅਨੁਸਾਰ, ਇਸ ਸਾਲ ਜੂਨ ਕੌਮਾਂਤਰੀ ਪੱਧਰ ’ਤੇ ਸਭ ਤੋਂ ਗਰਮ ਸੀ, ਜੋ 1991-2020 ਦੀ ਔਸਤ ਨਾਲੋਂ 0.5 ਡਿਗਰੀ ਸੈਲਸੀਅਸ ਵੱਧ ਸੀ।