ਸੁਤੰਤਰਤਾ ਦਿਵਸ 'ਤੇ ਪਾਕਿਸਤਾਨ ਰੇਂਜਰਸ ਨੇ BSF ਦਾ ਕਰਵਾਇਆ ਮੂੰਹ ਮਿੱਠਾ
ਇਤਿਹਾਸਕ ਮੌਕਿਆਂ ‘ਤੇ ਸਾਂਝੀ ਹੁੰਦੀ ਹੈ ਮਿਠਾਈ
ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ) ਪਾਕਿਸਤਾਨ ਦੇ ਸੁਤੰਤਰਤਾ ਦਿਵਸ ਦੀ ਖੁਸ਼ੀ ਵਿੱਚ ਪਾਕਿਸਤਾਨ ਰੇਂਜਰਸ ਨੇ ਬੀਐਸਐਫ ਨੂੰ ਮਿਠਾਈਆਂ ਦੇ ਕੇ ਦੋਸਤੀ ਨੂੰ ਹੋਰ ਮਜ਼ਬੂਤ ਕਰਨ ਵੱਲ ਇੱਕ ਹੋਰ ਕਦਮ ਚੁੱਕਿਆ। ਇਸ ਮੌਕੇ ਪਾਕਿਸਤਾਨ ਰੇਂਜਰ ਦੇ ਵਿੰਗ ਕਮਾਂਡਰ ਮੁਹੰਮਦ ਹਸਨ ਨੇ ਬੀਐਸਐਫ ਕਮਾਂਡੈਂਟ ਜਸਬੀਰ ਸਿੰਘ ਨੂੰ ਮਠਿਆਈਆਂ ਦਿੱਤੀਆਂ ਅਤੇ ਹੱਥ ਮਿਲਾ ਕੇ ਆਜ਼ਾਦੀ ਦਿਵਸ ਦੀ ਵਧਾਈਆਂ ਦਿੱਤੀਆਂ।
ਇਸ ਮੌਕੇ ‘ਤੇ ਬੀਐਸਐਫ ਅਤੇ ਪਾਕਿਸਤਾਨ ਵਿਚਕਾਰ ਲੰਬੇ ਸਮੇਂ ਤੋਂ ਅਜਿਹਾ ਰਿਵਾਜ਼ ਚੱਲ ਰਿਹਾ ਹੈ ਅਤੇ ਪਾਕਿ ਰੇਂਜਰਾਂ ਨੇ ਅੱਜ 14 ਅਗਸਤ ਨੂੰ ਬੀਐਸਐਫ ਨੂੰ ਮਠਿਆਈਆਂ ਵੰਡੀਆਂ। ਇਸ ਮੌਕੇ ਬੋਲਦਿਆਂ ਬੀਐਸਐਫ ਕਮਾਂਡੈਂਟ ਜਸਬੀਰ ਸਿੰਘ ਨੇ ਕਿਹਾ ਕਿ ਸੁਰੱਖਿਆ ਬਲਾਂ ਦੀਆਂ ਰਸਮਾਂ ਮੁਤਾਬਕ ਦੇਸ਼ ਦੇ ਇਤਿਹਾਸਕ ਮੌਕਿਆਂ ਤੇ ਫੌਜੀ ਅਧਿਕਾਰੀ ਇਕ ਦੂਸਰੇ ਨੂੰ ਮਿਠਾਈ ਭੇਂਟ ਕਰਦੇ ਹਨ।
ਕੋਰੋਨਾ ਮਹਾਂਮਾਰੀ ਦੇ ਕਾਰਨ, ਲੰਬੇ ਸਮੇਂ ਤੋਂ ਸਰਹੱਦਾਂ ਬੰਦ ਸਨ ਤੇ ਇੱਕ ਦੂਜੇ ਦੇਸ਼ ਵਿੱਚ ਕੋਈ ਵਟਾਂਦਰਾ ਨਹੀਂ ਕੀਤਾ ਗਿਆ ਸੀ ਪਰ ਹੁਣ ਕੋਰੋਨਾ ਮਹਾਂਮਾਰੀ ਦਾ ਪ੍ਰਭਾਵ ਕਾਫ਼ੀ ਘੱਟ ਗਿਆ ਹੈ। ਹੁਣ ਭਲਕੇ 15 ਅਗਸਤ ਨੂੰ ਸਵੇਰੇ 11 ਵਜੇ ਬੀਐਸਐਫ ਵੀ ਭਾਰਤ ਦੀ ਆਜ਼ਾਦੀ ਦੇ ਜਸ਼ਨ ਤੇ ਪਾਕਿ ਰੇਂਜਰਾਂ ਨੂੰ ਮਠਿਆਈਆਂ ਦਿੱਤੀਆਂ ਜਾਣਗੀਆਂ।
ਇਸ ਤੋਂ ਇਲਾਵਾ ਅਟਾਰੀ ਦੀ ਜੁਆਇੰਟ ਚੈੱਕ ਪੋਸਟ (ਜੇ.ਸੀ.ਪੀ.) ਤੇ ਰਿਟ੍ਰੀਟ ਸੈਰੇਮਨੀ ਦੀ ਵੀ ਪਰੰਪਰਾ ਹੈ। ਇਸ ਦੌਰਾਨ 'ਭਾਰਤ ਮਾਤਾ ਕੀ ਜੈਅ', ਹਰ ਪਾਸੇ 'ਵੰਦੇਮਾਤਰਮ' ਤੇ ਢੋਲ ਦੀ ਥਾਪ 'ਤੇ 'ਭਾਰਤ ਮਾਤਾ ਕੀ ਜੈਅ' ਦੇ ਨਾਅਰੇ ਖ਼ੂਬ ਗੁੰਜਦੇ ਹਨ। ਇਸ ਦੌਰਾਨ ਸਰਹੱਦ ਸੁਰੱਖਿਆ ਬਲ ਦੇ ਜਵਾਨਾਂ ਦਾ ਜੋਸ਼ ਦਿਖਾਈ ਦਿੰਦਾ ਹੈ। ਬੀਟਿੰਗ ਰਿਟ੍ਰੀਟ ਸੇਰੇਮਨੀ ਦੀ ਸ਼ੁਰੂਆਤ ਸਾਲ 1959 'ਚ ਹੋਈ ਸੀ