Bangladesh Violence : ਬੰਗਲਾਦੇਸ਼ 'ਚ ਇਕ ਹਿੰਦੂ ਪਰਿਵਾਰ ਦੇ ਘਰ ਨੂੰ ਲਗਾਈ ਗਈ ਅੱਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸਥਾਨਕ ਲੋਕਾਂ ਨੇ ਅੱਗ 'ਤੇ ਕਾਬੂ ਪਾ ਲਿਆ ਅਤੇ ਘਰ 'ਚ ਰਹਿੰਦੇ ਲੋਕ ਸੁਰੱਖਿਅਤ ਬਾਹਰ ਨਿਕਲਣ 'ਚ ਕਾਮਯਾਬ ਹੋ ਗਏ

Hindu Familys houses fire

Bangladesh Violence : ਉੱਤਰ-ਪੱਛਮੀ ਬੰਗਲਾਦੇਸ਼ ਵਿਚ ਦੰਗਾਕਾਰੀਆਂ ਨੇ ਇਕ ਹਿੰਦੂ ਪਰਿਵਾਰ ਦੇ ਘਰ ਨੂੰ ਅੱਗ ਲਗਾ ਦਿੱਤੀ, ਜੋ ਕਿਸੇ ਵੀ ਸਿਆਸੀ ਸੰਗਠਨ ਨਾਲ ਸਬੰਧਤ ਨਹੀਂ ਸੀ। ਸ਼ੇਖ ਹਸੀਨਾ ਦੀ ਅਗਵਾਈ ਵਾਲੀ ਸਰਕਾਰ ਦੇ ਪਤਨ ਤੋਂ ਬਾਅਦ ਘੱਟ ਗਿਣਤੀ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲਿਆਂ ਵਿੱਚ ਇਹ ਤਾਜ਼ਾ ਹਮਲਾ ਹੈ।

ਇਹ ਘਟਨਾ ਮੰਗਲਵਾਰ ਸ਼ਾਮ ਨੂੰ ਠਾਕੁਰਗਾਓਂ ਸਦਰ ਉਪਜ਼ਿਲੇ ਦੇ ਅਕਚਾ ਯੂਨੀਅਨ ਅਧੀਨ ਪੈਂਦੇ ਪਿੰਡ ਫਰਾਬਦੀ ਮੰਦਰਪਾੜਾ 'ਚ  ਵਾਪਰੀ। ਕੁਝ ਘੰਟੇ ਪਹਿਲਾਂ ਅੰਤਰਿਮ ਸਰਕਾਰ ਦੇ ਮੁਖੀ ਮੁਹੰਮਦ ਯੂਨਸ ਨੇ ਚਿੰਤਤ ਘੱਟ ਗਿਣਤੀ ਭਾਈਚਾਰੇ ਨੂੰ ਭਰੋਸਾ ਦਿੱਤਾ ਸੀ ਕਿ ਉਨ੍ਹਾਂ ਦੀ ਸਰਕਾਰ ਦੋਸ਼ੀਆਂ ਨੂੰ ਸਜ਼ਾ ਦੇਵੇਗੀ।

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਹੀ ਨਿਸ਼ਾਨਾ ਬਣਾ ਕੇ ਅੱਗਜ਼ਨੀ ਦੀ ਘਟਨਾ ਵਾਪਰੀ ਸੀ। ਓਥੇ ਹੀ ਬੰਗਲਾਦੇਸ਼ ਨੈਸ਼ਨਲ ਹਿੰਦੂ ਗ੍ਰੈਂਡ ਅਲਾਇੰਸ ਨੇ ਦਾਅਵਾ ਕੀਤਾ ਕਿ 5 ਅਗਸਤ ਨੂੰ ਹਸੀਨਾ ਦੀ ਅਗਵਾਈ ਵਾਲੀ ਸਰਕਾਰ ਡਿੱਗਣ ਤੋਂ ਬਾਅਦ 48 ਜ਼ਿਲ੍ਹਿਆਂ ਵਿੱਚ 278 ਥਾਵਾਂ 'ਤੇ ਹਮਲੇ ਅਤੇ ਧਮਕੀਆਂ ਦਿੱਤੀਆਂ ਗਈਆਂ ਹਨ।

ਗਠਜੋੜ ਨੇ ਇਸਨੂੰ "ਹਿੰਦੂ ਧਰਮ 'ਤੇ ਹਮਲਾ" ਕਰਾਰ ਦਿੱਤਾ 

ਅਕਛਾ ਯੂਨੀਅਨ ਪ੍ਰੀਸ਼ਦ (ਯੂ.ਪੀ.) ਦੇ ਪ੍ਰਧਾਨ ਸੁਬਰਤ ਕੁਮਾਰ ਬਰਮਨ ਨੇ ਇੱਕ ਅਖਬਾਰ ਨੂੰ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਨੇ ਮੰਗਲਵਾਰ ਸ਼ਾਮ ਸਾਢੇ ਸੱਤ ਵਜੇ ਠਾਕੁਰਗਾਓਂ ਸਦਰ ਉਪਜ਼ਿਲੇ 'ਚ ਅਕਛਾ ਯੂਨੀਅਨ ਦੇ ਫਰਾਬਦੀ ਮੰਦਰਪਾੜਾ ਪਿੰਡ 'ਚ ਕਲੇਸ਼ਵਰ ਬਰਮਨ ਦੇ ਘਰ ਨੂੰ ਅੱਗ ਲਗਾ ਦਿੱਤੀ। 

ਉਨ੍ਹਾਂ ਦੱਸਿਆ ਕਿ ਸਥਾਨਕ ਲੋਕਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਅੱਗ 'ਤੇ ਕਾਬੂ ਪਾ ਲਿਆ ਅਤੇ ਘਰ 'ਚ ਰਹਿੰਦੇ ਲੋਕ ਸੁਰੱਖਿਅਤ ਬਾਹਰ ਨਿਕਲਣ 'ਚ ਕਾਮਯਾਬ ਹੋ ਗਏ। ਯੂਨੀਅਨ ਪ੍ਰੀਸ਼ਦ ਦੇ ਚੇਅਰਮੈਨ ਨੇ ਕਿਹਾ ਕਿ ਕਲੇਸ਼ਵਰ ਬਰਮਨ ਦਾ ਕਿਸੇ ਵੀ ਸਿਆਸੀ ਸੰਗਠਨ ਨਾਲ ਕੋਈ ਸਬੰਧ ਨਹੀਂ ਹੈ।

ਠਾਕੁਰਗਾਓਂ ਪੁਲਿਸ ਸਟੇਸ਼ਨ ਦੇ ਇੰਚਾਰਜ ਏਬੀਐਮ ਫ਼ਿਰੋਜ਼ ਵਹੀਦ ਨੇ ਕਿਹਾ, "ਪੁਲਿਸ ਨੇ ਉਸੇ ਰਾਤ ਘਟਨਾ ਸਥਾਨ ਦਾ ਦੌਰਾ ਕੀਤਾ, ਅਤੇ ਦੋਸ਼ੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।"