ਯੋਸ਼ਿਹਿਦੇ ਸੁਗਾ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਅਹੁਦੇ ਲਈ ਪਾਰਟੀ ਦਾ ਸਮਰਥਨ ਹਾਸਲ ਕੀਤੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਯੋਸ਼ਿਹਿਦੇ ਸੁਗਾ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਅਹੁਦੇ ਲਈ ਪਾਰਟੀ ਦਾ ਸਮਰਥਨ ਹਾਸਲ ਕੀਤੀ

IMAGE

ਟੋਕੀਉ, 14 ਸਤੰਬਰ : ਯੋਸ਼ਿਹਿਦੇ ਸੁਗਾ (71) ਨੂੰ ਸੋਮਵਾਰ ਨੂੰ ਜਾਪਾਨ ਦੀ ਸੱਤਾਧਾਰੀ ਪਾਰਟੀ ਦਾ ਨਵਾਂ ਨੇਤਾ ਚੁਣਿਆ ਗਿਆ। ਇਸ ਤਰ੍ਹਾਂ ਹੁਣ ਉਨ੍ਹਾਂ ਦੇ ਪ੍ਰਧਾਨ ਮੰਤਰੀ ਬਣਨ ਦਾ ਰਸਤਾ ਲੱਗਭਗ ਸਾਫ਼ ਹੋ ਗਿਆ ਹੈ। ਸੱਤਾਧਾਰੀ ਪਾਰਟੀ ਵਿਚ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਦੇ ਉਤਰਾਧਿਕਾਰੀ ਨੂੰ ਚੁਣਨ ਲਈ ਹੋਈ ਅੰਦਰੂਨੀ ਵੋਟਿੰਗ ਵਿਚ ਸੁਗਾ ਨੂੰ ਸੱਤਾਧਾਰੀ ਲਿਬਰਲ ਡੈਮੋਕ੍ਰੈਟਿਕ ਪਾਰਟੀ ਵਿਚ 377 ਵੋਟਾਂ ਹਾਸਲ ਹੋਈਆਂ ਜਦਕਿ ਦੋ ਹੋਰ ਦਾਅਵੇਦਾਰਾਂ ਨੂੰ 157 ਵੋਟਾਂ ਹਾਸਲ ਹੋਈਆਂ।  ਆਬੇ ਨੇ ਪਿਛਲੇ ਮਹੀਨੇ ਸਿਹਤ ਕਾਰਨਾਂ ਕਰ ਕੇ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਸੀ।

image

ਵਰਤਮਾਨ ਵਿਚ ਮੁੱਖ ਕੈਬਨਿਟ ਸਕੱਤਰ ਅਤੇ ਆਬੇ ਦੇ ਕਰੀਬੀ ਮੰਨੇ ਜਾਣ ਵਾਲੇ ਸੁਗਾ ਦੀ ਜਿੱਤ ਤੈਅ ਮੰਨੀ ਜਾ ਰਹੀ ਸੀ ਕਿਉਂਕਿ ਲਿਬਰਲ ਡੈਮੋਕ੍ਰੇਟਸ ਦਾ ਸੱਤਾਧਾਰੀ ਗਠਜੋੜ ਵਿਚ ਬਹੁਮਤ ਹੈ। ਮੀਡੀਆ ਖ਼ਬਰਾਂ ਦੇ ਮੁਤਾਬਕ, ਸੋਮਵਾਰ ਨੂੰ ਸਥਾਨਕ ਆਗੂਆਂ ਦੀ ਸ਼ੁਰੂਆਤੀ ਗਿਣਤੀ ਨਾਲ ਸੰਕੇਤ ਮਿਲੇ ਹਨ ਕਿ ਸੁਗਾ ਦੀ ਦੋ ਹੋਰ ਦਾਅਵੇਦਾਰਾਂ ਸਾਬਕਾ ਰਖਿਆ ਮੰਤਰੀ ਸ਼ਿਗੇਰੂ ਇਸ਼ਿਬਾ ਅਤੇ ਸਾਬਕਾ ਵਿਦੇਸ਼ ਮੰਤਰੀ ਫੂਮਿਓ ਕਿਸ਼ਿਦਾ 'ਤੇ ਭਾਰੀ ਬੜ੍ਹਤ ਸੀ। ਸੁਗਾ ਨੇ ਕਿਹਾ ਹੈ ਕਿ ਉਨ੍ਹਾਂ ਦੀਆਂ ਸਿਖਰ ਤਰਜੀਹਾਂ ਕੋਰੋਨਾ ਵਾਇਰਸ ਨਾਲ ਲੜਾਈ ਲੜਨਾ ਅਤੇ ਇਸ ਮਹਾਂਮਾਰੀ ਨਾਲ ਪ੍ਰਭਾਵਤ ਹੋਈ ਅਰਥਵਿਵਸਥਾ ਨੂੰ ਪਟੜੀ 'ਤੇ ਲਿਆਉਣਾ ਹੈ।


ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਕ ਸੁਧਾਰਵਾਦੀ ਹਨ ਅਤੇ ਉਨ੍ਹਾਂ ਨੇ ਨੌਕਰਸ਼ਾਹੀ ਦੀਆਂ ਖੇਤਰੀ ਰੁਕਾਵਟਾਂ ਨੂੰ ਤੋੜ ਕੇ ਨੀਤੀਆਂ ਹਾਸਲ ਕਰਨ ਦਾ ਕੰਮ ਕੀਤਾ ਹੈ। (ਪੀਟੀਆਈ)