ਈਰਾਨ ਨੇ ਸਫਲਤਾਪੂਰਵਕ ਪੁਲਾੜ ’ਚ ਭੇਜਿਆ ਸੈਟੇਲਾਈਟ
ਚਮਰਾਨ-1 ਨਾਂ ਦੇ ਇਸ ਸੈਟੇਲਾਈਟ ਦਾ ਭਾਰ 60 ਕਿਲੋਗ੍ਰਾਮ
Iran has successfully sent a satellite into space
ਤਹਿਰਾਨ: ਈਰਾਨ ਨੇ ਕਿਹਾ ਹੈ ਕਿ ਉਸ ਨੇ ਅਰਧ ਸੈਨਿਕ ‘ਰੈਵੋਲਿਊਸ਼ਨਰੀ ਗਾਰਡ’ ਦੇ ਰਾਕੇਟ ਨਾਲ ਇਕ ਖੋਜ ਉਪਗ੍ਰਹਿ ਨੂੰ ਪੁਲਾੜ ’ਚ ਭੇਜਿਆ ਹੈ। ਸਰਕਾਰੀ ਸਮਾਚਾਰ ਏਜੰਸੀ ‘ਇਰਨਾ’ ਨੇ ਸਨਿਚਰਵਾਰ ਨੂੰ ਦਸਿਆ ਕਿ ਚਮਰਾਨ-1 ਨਾਂ ਦੇ ਇਸ ਸੈਟੇਲਾਈਟ ਦਾ ਭਾਰ 60 ਕਿਲੋਗ੍ਰਾਮ ਹੈ ਅਤੇ ਇਹ ਆਰਬਿਟ ’ਚ ਦਾਖਲ ਹੋ ਗਿਆ ਹੈ।
ਰੀਪੋਰਟ ਵਿਚ ਕਿਹਾ ਗਿਆ ਹੈ ਕਿ ਲੈਂਡ ਸਟੇਸ਼ਨਾਂ ਨੂੰ ਸੈਟੇਲਾਈਟ ਤੋਂ ਸੰਕੇਤ ਵੀ ਮਿਲੇ ਹਨ। ਰੀਪੋਰਟ ਵਿਚ ਕਿਹਾ ਗਿਆ ਹੈ ਕਿ ਰਾਕੇਟ ‘ਕਯਾਮ-100’ ਨੂੰ ਰੈਵੋਲਿਊਸ਼ਨਰੀ ਗਾਰਡ ਦੀ ਐਰੋਨੋਟਿਕਲ ਯੂਨਿਟ ਨੇ ਬਣਾਇਆ ਸੀ।
ਈਰਾਨ ਨੇ ਬਹੁਤ ਪਹਿਲਾਂ ਸੈਟੇਲਾਈਟਾਂ ਨੂੰ ਆਰਬਿਟ ’ਚ ਭੇਜਣ ਦੀ ਯੋਜਨਾ ਬਣਾਈ ਸੀ। ਨਵੇਂ ਰਾਸ਼ਟਰਪਤੀ ਮਹਿਮੂਦ ਪੇਜੇਸ਼ਕੀਅਨ ਦੀ ਅਗਵਾਈ ’ਚ ਈਰਾਨ ਨੇ ਪਹਿਲੀ ਵਾਰ ਕਿਸੇ ਸੈਟੇਲਾਈਟ ਨੂੰ ਆਰਬਿਟ ’ਚ ਭੇਜਿਆ ਹੈ।