ਦੁਰਗਾ ਪੂਜਾ ਦੌਰਾਨ ਮੰਦਰ 'ਤੇ ਹਮਲਾ, ਗੋਲੀਬਾਰੀ 'ਚ 3 ਦੀ ਮੌਤ, 60 ਜ਼ਖਮੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਪੂਜਾ ਸਥਾਨਾਂ ਵਿੱਚ ਬੰਗਲਾਦੇਸ਼ ਦੀ ਫ਼ੌਜ ਚਾਹੁੰਦੇ ਹਾਂ : ਹਿੰਦੂ ਯੂਨਿਟੀ ਕਾਉਂਸਿਲ

Communal violence during Durga Puja celebrations

ਢਾਕਾ : ਬੰਗਲਾਦੇਸ਼ ਵਿੱਚ ਫਿਰਕੂ ਹਿੰਸਾ ਦੌਰਾਨ ਮੰਦਰ 'ਤੇ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। ਬੰਗਲਾਦੇਸ਼ ਪੁਲਿਸ ਦਾ ਕਹਿਣਾ ਹੈ ਕਿ ਇਹ ਘਟਨਾ ਬੁੱਧਵਾਰ ਨੂੰ ਵਾਪਰੀ ਜਦੋਂ ਹਿੰਦੂ ਸ਼ਰਧਾਲੂ ਬੰਗਲਾਦੇਸ਼ ਵਿੱਚ ਹਿੰਦੂ ਭਾਈਚਾਰੇ ਦਾ ਸਭ ਤੋਂ ਵੱਡਾ ਧਾਰਮਿਕ ਤਿਉਹਾਰ ਦੁਰਗਾ ਪੂਜਾ ਮਨਾ ਰਹੇ ਸਨ। ਇਸ ਦੌਰਾਨ ਹੋਈ ਝੜਪ ਵਿੱਚ ਗੋਲੀਆਂ ਚਲੀਆਂ ਜਿਸ 'ਚ 3 ਲੋਕਾਂ ਦੀ ਮੌਤ ਹੋ ਗਈ ਅਤੇ ਪੱਤਰਕਾਰਾਂ, ਪੁਲਿਸ ਅਤੇ ਆਮ ਲੋਕਾਂ ਸਮੇਤ 60 ਜ਼ਖਮੀ ਹੋ ਗਏ। ਇਸ ਤੋਂ ਪਹਿਲਾਂ ਕੁਮਿਲਾ ਵਿੱਚ, ਇੱਕ ਪੂਜਾ ਮੰਡਪ 'ਤੇ ਕੁਰਾਨ ਦੀ ਬੇਅਦਬੀ ਦੀਆਂ ਖ਼ਬਰਾਂ ਨੂੰ ਲੈ ਕੇ ਨਾਨੂਆ ਦਿਘਿਰਪਾਰ ਇਲਾਕੇ ਵਿੱਚ ਧਾਰਮਿਕ ਕੱਟੜਪੰਥੀਆਂ ਦੇ ਇੱਕ ਸਮੂਹ ਨਾਲ ਝੜਪ ਵਿੱਚ ਘੱਟੋ ਘੱਟ 50 ਲੋਕ ਜ਼ਖਮੀ ਹੋ ਗਏ ਸਨ।

  ਹੋਰ  ਵੀ ਪੜ੍ਹੋ:  ਗਾਜ਼ੀਆਬਾਦ ਵਿੱਚ ਵੱਡਾ ਹਾਦਸਾ: ਟਾਇਰ ਫਟਣ ਨਾਲ ਫਲਾਈਓਵਰ ਤੋਂ ਹੇਠਾਂ ਡਿੱਗੀ ਬੱਸ, ਕਈ ਲੋਕ ਜ਼ਖਮੀ


ਬੰਗਲਾਦੇਸ਼ ਹਿੰਦੂ ਯੂਨਿਟੀ ਕਾਉਂਸਿਲ ਨੇ ਟਵੀਟ ਕਰ ਕੇ ਕਿਹਾ,''13 ਅਕਤੂਬਰ 2021, ਬਾਂਗਲਾਦੇਸ਼ ਦੇ ਇਤਹਾਸ ਦਾ ਨਿੰਦਣਯੋਗ ਦਿਨ ਹੈ। ਅਸ਼ਟਮੀ  ਦੇ ਦਿਨ ਮੂਰਤੀ ਵਿਸਰਜਨ ਮੌਕੇ ਕਈ ਪੂਜਾ ਮੰਡਪਾਂ ਵਿੱਚ ਤੋੜਭੰਨ ਹੋਈ ਹੈ। ਹਿੰਦੂਆਂ ਨੂੰ ਹੁਣ ਪੂਜਾ ਮੰਡਪਾਂ ਦੀ ਰਾਖੀ ਕਰਨੀ ਪੈ ਰਹੀ ਹੈ। ਅੱਜ ਪੂਰੀ ਦੁਨੀਆ ਚੁੱਪ ਹੈ।''

ਬਾਂਗਲਾਦੇਸ਼ ਹਿੰਦੂ ਯੂਨਿਟੀ ਕਾਉਂਸਿਲ ਨੇ ਬਾਂਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਤੋਂ ਮੰਗ ਕੀਤੀ ਹੈ ਕਿ ਹਿੰਦੂਆਂ ਨੂੰ ਸੁਰੱਖਿਆ ਮੁਹਾਈਆਂ ਕਰਵਾਈ ਜਾਵੇ। ਕਾਉਂਸਿਲ ਨੇ ਟਵੀਟ ਕਰ ਕੇ ਕਿਹਾ, ''ਜੇਕਰ ਬੰਗਲਾਦੇਸ਼ ਦੇ ਮੁਸਲਮਾਨ ਨਹੀਂ ਚਾਹੁੰਦੇ ਤਾਂ ਹਿੰਦੂ ਪੂਜਾ ਨਹੀਂ ਕਰਣਗੇ ਪਰ ਘੱਟੋ ਘੱਟ ਹਿੰਦੂਆਂ ਨੂੰ ਤਾਂ ਬਚਾ ਲਓ। ਹਮਲਾ ਅਜੇ ਵੀ ਜਾਰੀ ਹੈ। ਕਿਰਪਾ ਕਰ ਕੇ ਆਰਮੀ ਭੇਜੋ। ਅਸੀ ਪੂਜਾ ਸਥਾਨਾਂ ਵਿੱਚ ਬੰਗਲਾਦੇਸ਼ ਦੀ ਫ਼ੌਜ ਚਾਹੁੰਦੇ ਹਾਂ।''

ਸਥਿਤੀ ਨੂੰ ਕਾਬੂ ਕਰਨ ਲਈ, ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਪੁਲਿਸ ਸੁਪੇਰੀਟੈਂਡੈਂਟ ਨੇ ਸਥਾਨਕ ਹਿੰਦੂ ਭਾਈਚਾਰੇ ਅਤੇ ਹੋਰਾਂ ਨਾਲ ਸਵੇਰੇ 10 ਵਜੇ ਮੀਟਿੰਗ ਕੀਤੀ। ਜਾਣਕਾਰੀ ਅਨੁਸਾਰ ਸਥਾਨਕ ਲੋਕਾਂ ਅਤੇ ਪੁਲਿਸ ਨੇ ਦੱਸਿਆ ਕਿ ਜਦੋਂ ਮੀਟਿੰਗ ਚੱਲ ਰਹੀ ਸੀ, ਭੀੜ ਨੇ ਸਵੇਰੇ ਕਰੀਬ 10:30 ਵਜੇ ਮੰਡਪ 'ਤੇ ਹਮਲਾ ਕਰ ਦਿੱਤਾ।

ਪੁਲਿਸ ਅਤੇ ਪ੍ਰਸ਼ਾਸਨ ਦੇ ਸੂਤਰਾਂ ਨੇ ਬਾਂਸ਼ਖਾਲੀ ਦੇ ਚੰਬਲ ਖੇਤਰ, ਕਾਲੀ ਮੰਦਰ ਨਗਰਪਾਲਿਕਾ ਅਤੇ ਕਰਨਫੁਲੀ ਉਪਸਥਾਨ ਵਿੱਚ ਹਮਲੇ ਦੀਆਂ ਤਿੰਨ ਘਟਨਾਵਾਂ ਦੀ ਪੁਸ਼ਟੀ ਕੀਤੀ ਹੈ।