ਤਕਨੀਕੀ ਖੇਤਰ 'ਚ ਅਸੀਂ ਘੱਟ ਸਮੇਂ 'ਚ ਮਾਰੀ ਲੰਮੀ ਛਾਲ: ਮੋਦੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪੀਐਮ ਮੋਦੀ ਨੇ ਸਿੰਗਾਪੁਰ ਵਿਚ ਆਯੋਜਿਤ ਫਿਨਟੇਕ ਫੈਸਟੀਵਲ ਵਿਚ ਬੁੱਧਵਾਰ ਨੂੰ ਅਪਣਾ  ਸਬੰਧਨ ਦਿਤਾ। ਇਸ ਮੌਕੇ 'ਤੇ ਉਨ੍ਹਾਂ ਨੇ ਕਿਹਾ ਕਿ ਤਕਨੀਕ ਦੇ ਖੇਤਰ ....

Narendra Modi

ਸਿੰਗਾਪੁਰ (ਭਾਸ਼ਾ): ਪੀਐਮ ਮੋਦੀ ਨੇ ਸਿੰਗਾਪੁਰ ਵਿਚ ਆਯੋਜਿਤ ਫਿਨਟੇਕ ਫੈਸਟੀਵਲ ਵਿਚ ਬੁੱਧਵਾਰ ਨੂੰ ਅਪਣਾ  ਸਬੰਧਨ ਦਿਤਾ। ਇਸ ਮੌਕੇ 'ਤੇ ਉਨ੍ਹਾਂ ਨੇ ਕਿਹਾ ਕਿ ਤਕਨੀਕ ਦੇ ਖੇਤਰ ਵਿਚ ਗੁਜ਼ਰੇ ਕੁੱਝ ਦਹਾਕੇ ਤੋਂ ਭਾਰਤ ਨੇ ਲੰਮੀ ਛਾਲ ਮਾਰੀ ਹੈ। ਅੱਜ ਤਕਨੀਕ ਕਈ ਤਰ੍ਹਾਂ ਦੇ ਨਵੇ ਮੌਕੇ ਤਿਆਰ ਕਰ ਰਹੀ ਹੈ ।ਪੀਐਮ ਮੋਦੀ ਨੇ ਕਿਹਾ ਕਿ ਸਿੰਗਾਪੁਰ ਤਕਨੀਕ ਦੀ ਮਦਦ ਨਾਲ ਹੀ ਘੱਟ ਸਮੇਂ ਵਿਚ ਗਲੋਬਲ ਫਾਈਨੈਂਸ ਹਬ ਬਣ ਗਿਆ ਹੈ।

ਪੀਐਮ ਮੋਦੀ  ਨੇ ਇਸ ਮੌਕੇ 'ਤੇ ਭਾਰਤ ਸਰਕਾਰ ਦੁਆਰਾ ਲਾਂਚ ਕੀਤੇ ਗਏ ਭੀਮ ਐਪ, ਬਾਇਓਮੈਟਰਿਕ ਸਿਸਟਮ ਅਤੇ ਗੁਜ਼ਰੇ ਤਿੰਨ ਸਾਲ ਵਿਚ ਖੋਲ੍ਹੇ ਗਏ ਨਵੇਂ ਬੈਂਕ ਖਾਤਿਆਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਮੇਰੀ ਚੰਗੀ ਕਿਸਮਤ ਹੈ ਕਿ ਮੈਨੂੰ ਅਪਣੀ ਸਰਕਾਰ ਵਲੋਂ ਫਿਨਟੇਕ ਫੈਸਟੀਵਲ ਵਿਚ ਬੋਲਣ ਦਾ ਮੌਕਾ ਮਿਲੀਆ ਹੈ। ਦੱਸ ਦਈਏ ਕਿ ਸਾਲ 2016 ਵਿਚ ਸ਼ੁਰੂ ਹੋਏ ਫਿਨਟੇਕ ਫੈਸਟੀਵਲ ਨੂੰ ਸੰਬੋਧਿਤ ਕਰਨ ਵਾਲੇ ਮੋਦੀ ਵਿਸ਼ਵ ਪੱਧਰ ਦੇ ਪਹਿਲੇ ਨੇਤਾ ਹਨ।

ਪੀਐਮ ਮੋਦੀ ਨੇ ਇੱਥੇ ਇਕ ਪ੍ਰੋਗਰਾਮ ਵਿਚ ਕਿਹਾ ਵਿੱਤੀ ਸਮਾਵੇਸ਼ 1.3 ਅਰਬ ਭਾਰਤੀਆਂ ਲਈ ਹਕੀਕਤ ਬਣ ਗਿਆ ਹੈ। ਅਸੀਂ ਕੁਝ ਹੀ ਸਾਲਾਂ ਵਿਚ 1.2 ਅਰਬ ਤੋਂ ਵੱਧ ਬਾਇਓਮੀਟ੍ਰਿਕ ਪਛਾਣ-ਆਧਾਰ ਜਾਂ ਫਾਊਂਡੇਸ਼ਨ ਬਣਾਏ ਹਨ। ਸਿੰਗਾਪੁਰ ਫਿਨਟੇਕ ਫੈਸਟੀਵਲ (ਐਸਐਫਐਫ) ਪਹਿਲਾਂ ਹੀ ਵਿੱਤੀ ਤਕਨਾਲੋਜੀ ਜਾਂ ਫਿਨਟੇਕ 'ਤੇ ਦੁਨੀਆ ਦਾ ਸਭ ਤੋਂ ਵੱਡਾ ਪ੍ਰੋਗਰਾਮ ਹੈ।

ਸਾਲ 2017 ਵਿਚ ਇਸ ਵਿਚ 100 ਤੋਂ ਵੱਧ ਦੇਸ਼ਾਂ ਦੇ ਤਕਰੀਬਨ 30,000 ਪ੍ਰਤੀਭਾਗੀਆਂ ਨੇ ਹਿੱਸਾ ਲਿਆ ਸੀ।ਐੱਸ.ਐੱਫ.ਐੱਫ. ਵਿਚ 3 ਦਿਨੀਂ ਸੰਮੇਲਨ ਅਤੇ ਫਿਨਟੇਕ ਕੰਪਨੀਆਂ ਅਤੇ ਉਨ੍ਹਾਂ ਦੀ ਸਮੱਰਥਾ ਦੀ ਪ੍ਰਦਰਸ਼ਨੀ, ਫਿਨਟੇਕ ਹੱਲ ਦਾ ਗਲੋਬਲ ਮੁਕਾਬਲਾ ਆਯੋਜਨ ਕੀਤਾ ਜਾਵੇਗਾ।ਭਾਰਤ ਵਿਚ ਸਾਲ 2014 ਵਿਚ 50 ਫੀਸਦੀ ਤੋਂ ਘੱਟ ਲੋਕਾਂ ਦੇ ਬੈਂਕ ਖਾਤੇ ਸਨ।

ਇਹ ਹੁਣ ਸਰਵ ਵਿਆਪਕਤਾ ਦੇ ਕਰੀਬ ਹੈ। ਇਸ ਲਈ ਅੱਜ ਇਕ ਅਰਬ ਤੋਂ ਵੱਧ ਬਾਇਓਮੀਟ੍ਰਿਕ ਪਛਾਣ, ਇਕ ਅਰਬ ਤੋਂ ਵੱਧ ਬੈਂਕ ਖਾਤੇ ਅਤੇ ਇਕ ਅਰਬ ਤੋਂ ਵੱਧ ਸੈੱਲਫੋਨ ਭਾਰਤ ਨੂੰ ਦੁਨੀਆ ਵਿਚ ਹੁਣ ਤੱਕ ਦਾ ਸਭ ਤੋਂ ਵੱਡਾ ਜਨਤਕ ਬੁਨਿਆਦੀ ਢਾਂਚਾ ਪ੍ਰਦਾਨ ਕਰਦੇ ਹਨ।'' ਉਨ੍ਹਾਂ ਨੇ ਕਿਹਾ,''ਅਸੀਂ ਤਕਨਾਲੋਜੀ ਵੱਲੋਂ ਲਿਆਏ ਗਏ ਇਕ ਇਤਿਹਾਸਿਕ ਤਬਦੀਲੀ ਦੇ ਯੁੱਗ ਵਿਚ ਹਾਂ।

ਡੈਸਕਟੌਪ ਤੋਂ ਕਲਾਊਡ, ਇੰਟਰਨੈੱਟ ਤੋਂ ਸੋਸ਼ਲ ਮੀਡੀਆ, ਆਈ.ਟੀ. ਸੇਵਾਵਾਂ ਤੋਂ ਇੰਟਰਨੈੱਟ ਆਫ ਥਿੰਗਸ ਤੱਕ ਅਸੀਂ ਥੋੜ੍ਹੇ ਸਮੇਂ ਵਿਚ ਕਾਫੀ ਲੰਬੀ ਦੂਰੀ ਤੈਅ ਕੀਤੀ ਹੈ।