ਯੂਰਪ ਬਣਿਆ ਕੋਰੋਨਾ ਦਾ ਕੇਂਦਰ, ਇਕ ਹਫ਼ਤੇ ’ਚ ਆਏ 20 ਲੱਖ ਮਾਮਲੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਨੀਦਰਲੈਂਡ 'ਚ ਲੱਗਿਆ ਤਿੰਨ ਹਫਤਿਆਂ ਦਾ ਲਾਕਡਾਊਨ

Europe becomes the center of the corona, with 2 million cases a week

 

ਵਾਸ਼ਿੰਗਟਨ  : ਕੋਰੋਨਾ ਦੀ ਤੀਜੀ ਲਹਿਰ ’ਚ ਵੱਧ ਰਹੇ ਮਾਮਲਿਆਂ ਦੇ ਚੱਲਦੇ ਕਈ ਦੇਸ਼ਾਂ ਨੂੰ ਫਿਰ ਤੋਂ ਸਖ਼ਤੀ ਕਰਨੀ ਪੈ ਰਹੀ ਹੈ। ਖ਼ਾਸਕਰ ਯੁਰਪ ਵਿਚ ਕੋਰੋਨਾ ਤੇਜ਼ੀ ਨਾਲ ਫੈਲ ਰਿਹਾ ਹੈ। ਕੋਰੋਨਾ ਵਾਇਰਸ ਮਹਾਮਾਰੀ ਦੇ ਕਰੀਬ ਦੋ ਸਾਲ ਬਾਅਦ ਪਛਮੀ ਯੂਰਪ ’ਚ ਲਾਗ ਦੇ ਮਾਮਲੇ ਵੱਧ ਰਹੇ ਹਨ ਜਦਕਿ ਇਸ ਖੇਤਰ ’ਚ ਟੀਕਾਕਰਨ ਦੀ ਦਰਾਂ ਵੱਧ ਹਨ ਅਤੇ ਸਿਹਤ ਦੇਖਭਾਲ ਪ੍ਰਣਾਲੀਆਂ ਚੰਗੀਆਂ ਹਨ। ਯੂਰਪ ਹੁਣ ਕੋਰੋਨਾ ਦਾ ਕੇਂਦਰ ਬਣ ਗਿਆ ਹੈ। 

 

ਵਿਸਵ ਸਿਹਤ ਸੰਗਠਨ (ਡਬਲਿਯੂ.ਐਚ.ਓ) ਨੇ ਕਿਹਾ ਕਿ ਯੂਰਪ ਵਿਚ ਪਿਛਲੇ ਹਫ਼ਤੇ ਕੋਰੋਨਾ ਮਹਾਮਾਰੀ ਸੁਰੂ ਹੋਣ ਤੋਂ ਬਾਅਦ ਇਕ ਹਫ਼ਤੇ ਵਿਚ ਸੱਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ ਲਗਭਗ 20 ਲੱਖ ਮਾਮਲੇ ਸਾਹਮਣੇ ਆਏ ਅਤੇ ਲਗਭਗ 27 ਹਜ਼ਾਰ ਲੋਕਾਂ ਦੀ ਮੌਤ ਵੀ ਹੋਈ। ਪੂਰੇ ਯੂਰਪ ’ਚ ਬੀਤੇ 24 ਘੰਟਿਆਂ ’ਚ 3 ਲੱਖ 3 ਹਜ਼ਾਰ 662 ਅਤੇ ਪਿਛਲੇ ਹਫ਼ਤੇ ਇਥੇ ਕਰੀਬ 20 ਲੱਖ ਮਾਮਲੇ ਸਾਹਮਣੇ ਆਏ ਹਨ। 

ਨੀਦਰਲੈਂਡ ਵਿਚ ਖ਼ਰਾਬ ਹਲਾਤਾਂ ਨੂੰ ਦੇਖਦਿਆਂ ਸਨਿਚਰਵਾਰ ਸ਼ਾਮ ਤੋਂ ਤਿੰਨ ਹਫ਼ਤਿਆਂ ਦੀ ਤਾਲਾਬੰਦੀ ਦਾ ਐਲਾਨ ਕੀਤਾ ਗਿਆ ਹੈ। ਨੀਦਰਲੈਂਡ ’ਚ ਬੀਤੇ 24 ਘੰਟਿਆਂ ’ਚ 16,204 ਨਵੇਂ ਮਾਮਲੇ ਸਾਹਮਣੇ ਆਏ ਹਨ। ਨੀਦਰਲੈਂਡ ਦੀ ਸਰਕਾਰ ਨੇ ਕੋਰੋਨਾ ਦੇ ਮਾਮਲਿਆਂ ਵਿਚ ਤੇਜ਼ੀ ਨਾਲ ਵਾਧੇ ਨੂੰ ਰੋਕਣ ਦੀ ਕੋਸ਼ਿਸ਼ ਵਿਚ ਅੰਸਕ ਤਾਲਾਬੰਦੀ ਦਾ ਐਲਾਨ ਕੀਤਾ ਹੈ। ਸਰਕਾਰ ਨੇ ਰੈਸਟੋਰੈਂਟਾਂ ਤੇ ਦੁਕਾਨਾਂ ਨੂੰ ਜਲਦੀ ਬੰਦ ਕਰਨ ਦੇ ਹੁਕਮ ਦਿਤੇ ਹਨ। ਇਸ ਤੋਂ ਇਲਾਵਾ ਵੱਡੇ ਖੇਡ ਮੁਕਾਬਲਿਆਂ ’ਚ ਦਰਸਕਾਂ ਦੇ ਦਾਖ਼ਲੇ ’ਤੇ ਵੀ ਪਾਬੰਦੀ ਰਹੇਗੀ।