ਡੋਨਾਲਡ ਟਰੰਪ ਨੇ ਭਾਰਤ, ਚੀਨ ਸਮੇਤ 7 ਦੇਸ਼ਾਂ ਦੀਆਂ 32 ਕੰਪਨੀਆਂ ਉਤੇ ਲਗਾਈ ਪਾਬੰਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਮਿਜ਼ਾਈਲ ਬਣਾਉਣ ਵਿਚ ਇਰਾਨ ਦੀ ਮਦਦ ਕਰਨ ਦਾ ਦੋਸ਼ ਲਾਇਆ

Donald Trump imposes sanctions on 32 companies from 7 countries

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਲਾਲਡ ਟਰੰਪ ਨੇ ਇਕ ਵਾਰ ਫਿਰ ਇਕ ਵੱਡਾ ਫ਼ੈਸਲਾ ਲਿਆ ਹੈ। ਇਸ ਵਾਰ, ਭਾਰਤ ਉਨ੍ਹਾਂ ਦਾ ਨਿਸ਼ਾਨਾ ਹੈ। ਉਹ ਪਹਿਲਾਂ ਹੀ ਰੂਸੀ ਤੇਲ ਲਈ ਭਾਰਤ ’ਤੇ 25 ਪ੍ਰਤੀਸ਼ਤ ਵਾਧੂ ਟੈਰਿਫ਼ ਲਗਾ ਚੁੱਕੇ ਹਨ। ਰੂਸੀ ਤੇਲ ਕੰਪਨੀਆਂ ’ਤੇ ਵੀ ਪਾਬੰਦੀ ਲਗਾਈ ਗਈ ਹੈ। ਅਮਰੀਕਾ ਨੇ ਰੂਸੀ ਤੇਲ ਖ਼ਰੀਦਣ ਵਾਲੇ ਕਿਸੇ ਵੀ ਦੇਸ਼ ਜਾਂ ਕੰਪਨੀ ’ਤੇ ਪਾਬੰਦੀਆਂ ਲਗਾਉਣ ਦੀ ਧਮਕੀ ਵੀ ਦਿਤੀ ਸੀ।

ਅਮਰੀਕੀ ਧਮਕੀ ਤੋਂ ਬਾਅਦ, ਭਾਰਤੀ ਤੇਲ ਰਿਫਾਇਨਰੀਆਂ ਨੇ ਰੂਸੀ ਤੇਲ ਤੋਂ ਦੂਰੀ ਬਣਾ ਲਈ, ਪਰ ਇਕ ਵਾਰ ਫਿਰ, ਅਮਰੀਕਾ ਨੇ ਭਾਰਤ ਅਤੇ ਚੀਨ ਸਮੇਤ 7 ਦੇਸ਼ਾਂ ਦੀਆਂ 32 ਕੰਪਨੀਆਂ ’ਤੇ ਪਾਬੰਦੀ ਲਗਾ ਦਿਤੀ ਹੈ।  ਅਮਰੀਕਾ ਨੇ ਈਰਾਨ ਦੇ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ ਦਾ ਸਮਰਥਨ ਕਰਨ ਦੇ ਦੋਸ਼ ਵਿਚ ਬੁਧਵਾਰ ਨੂੰ ਭਾਰਤ ਅਤੇ ਚੀਨ ਸਮੇਤ 7 ਦੇਸ਼ਾਂ ਦੀਆਂ 32 ਕੰਪਨੀਆਂ ’ਤੇ ਪਾਬੰਦੀਆਂ ਲਗਾਈਆਂ।

ਅਮਰੀਕਾ ਨੇ ਇਹ ਕਾਰਵਾਈ ਈਰਾਨ ਵਲੋਂ ਆਪਣੀਆਂ ਪ੍ਰਮਾਣੂ ਵਚਨਬੱਧਤਾਵਾਂ ਦੀ ਗੰਭੀਰ ਉਲੰਘਣਾ ਤੋਂ ਬਾਅਦ ਕੀਤੀ। ਪਾਬੰਦੀਸ਼ੁਦਾ ਕੰਪਨੀਆਂ ਵਿਚ ਭਾਰਤ ਦੀ ਫਾਰਮਲੇਨ ਪ੍ਰਾਈਵੇਟ ਲਿਮਟਿਡ ਸ਼ਾਮਲ ਹੈ, ਜਿਸ ’ਤੇ ਯੂਏਈ-ਅਧਾਰਤ ਫਰਮ ਨਾਲ ਮਿਲ ਕੇ ਸੋਡੀਅਮ ਕਲੋਰੇਟ ਅਤੇ ਸੋਡੀਅਮ ਪਰਕਲੋਰੇਟ ਵਰਗੀਆਂ ਸਮੱਗਰੀਆਂ ਦੀ ਸਪਲਾਈ ਕਰਨ ਦਾ ਦੋਸ਼ ਹੈ। ਭਾਰਤ ਤੋਂ ਇਲਾਵਾ, ਸ਼ਾਮਲ ਕੰਪਨੀਆਂ ਈਰਾਨ, ਚੀਨ, ਹਾਂਗਕਾਂਗ, ਯੂਏਈ ਅਤੇ ਤੁਰਕੀ ਦੀਆਂ ਹਨ।