ਅਮਰੀਕਾ 'ਚ ਮਹਿਲਾ ਨਾਲ ਛੇੜ-ਛਾੜ ਕਰਨ ਦੇ ਦੋਸ਼ 'ਚ ਭਾਰਤੀ ਨੂੰ ਮਿਲੀ 9 ਸਾਲ ਦੀ ਸਜ਼ਾ
ਅਮਰੀਕਾ 'ਚ ਭਾਰਤੀ ਨਾਗਰਿਕ ਨੂੰ 9 ਸਾਲ ਦੀ ਸਜਾ ਸੁਣਾਹ ਗਈ ਹੈ। ਆਰੋਪ ਹੈ ਕਿ ਫਲਾਇਟ ਦੇ ਦੌਰਾਨ ਇਕ ਮਿਹਲਾ ਦਾ ਸ਼ਰੀਰਕ ਸ਼ੋਸ਼ਣ ਕੀਤਾ ਗਿਆ। ਹਾਲਾਂਕਿ, ...
ਵਾਸ਼ਿੰਗਟਨ (ਭਾਸ਼ਾ): ਅਮਰੀਕਾ 'ਚ ਭਾਰਤੀ ਨਾਗਰਿਕ ਨੂੰ 9 ਸਾਲ ਦੀ ਸਜਾ ਸੁਣਾਹ ਗਈ ਹੈ। ਆਰੋਪ ਹੈ ਕਿ ਫਲਾਇਟ ਦੇ ਦੌਰਾਨ ਇਕ ਮਿਹਲਾ ਦਾ ਸ਼ਰੀਰਕ ਸ਼ੋਸ਼ਣ ਕੀਤਾ ਗਿਆ। ਹਾਲਾਂਕਿ, ਸਰਕਾਰੀ ਵਕੀਲ ਨੇ ਦੋਸ਼ੀ ਲਈ 11 ਸਾਲ ਦੀ ਸਜ਼ਾ ਦੀ ਮੰਗ ਕੀਤੀ ਹੈ, ਕਿਉਂਕਿ ਉਸ ਨੇ ਜਾਣਬੁੱਝ ਕੇ ਅਦਾਲਤ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਸੀ। ਦੋਸ਼ੀ ਨੂੰ ਸਜ਼ਾ ਪੂਰੀ ਹੋਣ ਤੋਂ ਬਾਅਦ ਭਾਰਤ ਭੇਜਿਆ ਜਾਵੇਗਾ।
ਦਰਅਸਲ, ਇਸੇ ਸਾਲ ਦੇ ਸ਼ੁਰੂਆਤ ਵਿਚ 35 ਸਾਲ ਦਾ ਰਾਮਮੂਰਤੀ ਐਚ-1ਬੀ ਵੀਜ਼ਾ ਤਹਿਤ ਅਮਰੀਕਾ ਗਿਆ ਸੀ। ਇਸ ਦੌਰਾਨ ਉਸ ਨੇ ਜਹਾਜ਼ ਵਿੱਚ ਸਫ਼ਰ ਕਰਦਿਆਂ ਆਪਣੇ ਨਾਲ ਬੈਠੀ ਮਹਿਲਾ ਨਾਲ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸੇ ਸਾਲ ਅਗਸਤ ਮਹੀਨੇ ਦੌਰਾਨ ਪੰਜ ਦਿਨਾਂ ਦੇ ਟ੍ਰਾਇਲ ਦੌਰਾਨ ਹੀ ਰਾਮਮੂਰਤੀ ਨੂੰ ਦੋਸ਼ੀ ਕਰਾਰ ਦੇ ਦਿਤਾ ਗਿਆ ਸੀ ਤੇ ਹੁਣ ਉਸ ਨੂੰ ਸਜ਼ਾ ਦਾ ਐਲਾਨ ਕੀਤਾ ਗਿਆ ਹੈ।
ਸੁਣਵਾਈ ਦੌਰਾਨ ਦੱਸਿਆ ਗਿਆ ਕਿ ਜਦ ਰਾਮਮੂਰਤੀ ਨੇ ਹਮਲਾ ਕੀਤਾ ਤਾਂ ਔਰਤ ਜਾਗ ਗਈ ਤੇ ਦੇਖਿਆ ਕਿ ਉਸ ਦਾ ਪਜਾਮਾ ਖੁੱਲ੍ਹਾ ਹੋਇਆ ਸੀ। ਔਰਤ ਨੇ ਤੁਰੰਤ ਜਹਾਜ਼ ਦੇ ਅਮਲੇ ਤੋਂ ਮਦਦ ਮੰਗੀ। ਹੈਰਾਨੀ ਦੀ ਗੱਲ ਹੈ ਕਿ ਰਾਮਮੂਰਤੀ ਜਦ ਇਸ ਘਟਨਾ ਨੂੰ ਅੰਜਾਮ ਦੇ ਰਿਹਾ ਸੀ ਤਾਂ ਉਸ ਦੀ ਪਤਨੀ ਵੀ ਨਾਲ ਹੀ ਬੈਠੀ ਹੋਈ ਸੀ।
ਜ਼ਿਕਰਯੋਗ ਹੈ ਕਿ ਜਹਾਜ਼ ਵਿਚ ਔਰਤਾਂ ਨਾਲ ਅਜਿਹੀਆਂ ਘਟਨਾਵਾਂ ਵਿਚ ਕਾਫੀ ਵਾਧਾ ਹੋਇਆ ਹੈ ਤੇ ਕਈ ਭਾਰਤੀ ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਅਮਰੀਕੀ ਜਾਂਚ ਏਜੰਸੀ ਐਫਬੀਆਈ ਨੇ ਜਾਣਕਾਰੀ ਦਿਤੀ ਹੈ ਕਿ ਜਹਾਜ਼ ਵਿੱਚ ਹੋਣ ਵਾਲੀ ਜਿਣਸੀ ਹਿੰਸਾ ਤੇਜ਼ੀ ਨਾਲ ਅਪਰਾਧ ਵਧ ਰਿਹਾ ਹੈ।