ਨੇਪਾਲੀ ਰਾਸ਼ਟਰਪਤੀ ਵਿਰੁਧ ਪ੍ਰਦਰਸ਼ਨ ਦੀ ਤਸਵੀਰ ਖਿੱਚਣ ਵਾਲੀ ਪੱਤਰਕਾਰ ਗ੍ਰਿਫਤਾਰ
ਨੇਪਾਲ ਦੇ ਰਾਸ਼ਟਰਪਤੀ ਦੇ ਘਰ 'ਤੇ ਵੀਰਵਾਰ ਨੂੰ ਇਕ ਮਹਿਲਾ ਸੰਪਾਦਕ ਨੂੰ ਉਸ ਸਮੇਂ ਗਿਰਫਤਾਰ ਕਰ ਲਿਆ ਗਿਆ, ਜਦੋਂ ਉਹ ਰਾਸ਼ਟਰਪਤੀ ਦੇ ਖ਼ਿਲਾਫ਼ ਚੱਲ ਰਹੇ ਪ੍ਰਦਰਸ਼ਨ...
Woman Journalist Arrested
ਕਾਠਮੰਡੂ (ਭਾਸ਼ਾ): ਨੇਪਾਲ ਦੇ ਰਾਸ਼ਟਰਪਤੀ ਦੇ ਘਰ 'ਤੇ ਵੀਰਵਾਰ ਨੂੰ ਇਕ ਮਹਿਲਾ ਸੰਪਾਦਕ ਨੂੰ ਉਸ ਸਮੇਂ ਗਿਰਫਤਾਰ ਕਰ ਲਿਆ ਗਿਆ, ਜਦੋਂ ਉਹ ਰਾਸ਼ਟਰਪਤੀ ਦੇ ਖ਼ਿਲਾਫ਼ ਚੱਲ ਰਹੇ ਪ੍ਰਦਰਸ਼ਨ ਦੀਆਂ ਤਸਵੀਰਾਂ ਖਿੱਚ ਰਹੀ ਸੀ। ਜਿਸ ਤੋਂ ਬਾਅਦ ਮਹਿਲਾ ਪੱਤਰਕਾਰ ਤਿੰਨ ਘੰਟੇ ਤੱਕ ਪੁਲਿਸ ਹਿਰਾਸਤ 'ਚ ਰਹੀ ਅਤੇ ਬਾਅਦ 'ਚ ਉਸ ਨੂੰ ਰਿਹਾ ਕਰ ਦਿਤਾ ਗਿਆ।
ਦੱਸ ਦਈਏ ਕਿ ਪ੍ਰਦਰਸ਼ਨਕਾਰੀ ਨੇਪਾਲ ਸਰਕਾਰ ਤੋਂ ਰਾਸ਼ਟਰਪਤੀ ਬਿਦਿਆ ਦੇਵੀ ਭੰਡਾਰੀ ਲਈ 18 ਕਰੋੜ ਦੀ ਬੁਲੇਟ ਪਰੂਫ਼ ਕਾਰ ਖਰੀਦਣ ਦੇ ਫੈਸਲੇ ਖਿਲਾਫ ਵਿਰੋਧ ਪ੍ਰਦਰਸ਼ਨ ਲਈ ਰਾਸ਼ਟਰਪਤੀ ਨੂੰ ਇਕ ਕਾਰ ਦਾ ਮਾਡਲ ਦੇਣ ਗਏ ਸਨ ਅਤੇ ਸਰਕਾਰ ਦੇ ਇਸ ਫੈਸਲੇ ਦੀ ਜਨਤਾ ਨੇ ਸਖ਼ਤ ਆਲੋਚਨਾ ਕੀਤੀ ਹੈ।