ਕੋਰੋਨਾ ਨਾਲ ਗਈ ਇਸ ਦੇਸ਼ ਦੇ ਪ੍ਰਧਾਨਮੰਤਰੀ ਦੀ ਜਾਨ, ਚਾਰ ਹਫਤੇ ਪਹਿਲਾਂ ਪਾਏ ਗਏ ਸਨ ਪਾਜ਼ੀਟਿਵ
ਐਤਵਾਰ ਦੇਰ ਰਾਤ ਪ੍ਰਧਾਨ ਮੰਤਰੀ ਦੇ ਦੇਹਾਂਤ ਦਾ ਕੀਤਾ ਐਲਾਨ
corona
ਨਵੀਂ ਦਿੱਲੀ : ਕੋਰੋਨਾ ਦੀ ਚਪੇਟ ਵਿਚ ਆਉਣ ਨਾਲ ਦੱਖਣੀ ਅਫਰੀਕਾ ਦੇ ਪ੍ਰਧਾਨਮੰਤਰੀ ਦੀ ਮੌਤ ਹੋ ਗਈ। ਇਸਵਾਟਿਨੀ ਦੇ ਪ੍ਰਧਾਨ ਮੰਤਰੀ ਐਂਬਰੋਜ਼ ਡਲਾਮਿਨੀ 1 ਮਹੀਨੇ ਪਹਿਲਾਂ ਕੋਰੋਨਾ ਸਕਾਰਾਤਮਕ ਹੋ ਗਏ ਸਨ।
52 ਸਾਲਾ ਪੀਐਮ ਡਲਾਮਿਨੀ ਦਾ ਦੱਖਣੀ ਅਫਰੀਕਾ ਦੇ ਇਕ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ। ਦੱਖਣੀ ਅਫਰੀਕਾ ਦੇ ਦੇਸ਼ ਇਸਵਾਟਿਨੀ ਵਿਚ ਸ਼ਾਸਨ ਦਾ ਢੰਗ ਰਾਜਸ਼ਾਹੀ ਹੈ। ਉਥੋਂ ਦੀ ਸਰਕਾਰ ਨੇ ਐਤਵਾਰ ਦੇਰ ਰਾਤ ਪ੍ਰਧਾਨ ਮੰਤਰੀ ਦੇ ਦੇਹਾਂਤ ਦਾ ਐਲਾਨ ਕੀਤਾ।
ਇਸਵਾਟਿਨੀ ਦੀ ਉਪ ਪ੍ਰਧਾਨ ਮੰਤਰੀ ਥੀਬਾ ਮਸੁਕੁ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਰਾਜ ਪਰਿਵਾਰ ਵੱਲੋਂ ਪ੍ਰਧਾਨ ਮੰਤਰੀ ਅੰਬਰੋਜ਼ ਡਲਾਮਿਨੀ ਦੇ ਦੁਖਦਾਈ ਅਤੇ ਅਚਨਚੇਤੀ ਦੇਹਾਂਤ ਬਾਰੇ ਰਾਸ਼ਟਰ ਨੂੰ ਸੂਚਿਤ ਕਰਨ ਦੇ ਆਦੇਸ਼ ਪ੍ਰਾਪਤ ਹੋਏ ਹਨ। ਉਪ ਪ੍ਰਧਾਨ ਮੰਤਰੀ ਨੇ ਕਿਹਾ ਕਿ ਐਤਵਾਰ ਦੁਪਹਿਰ ਉਹਨਾਂ ਦੀ ਮੌਤ ਦੱਖਣੀ ਅਫਰੀਕਾ ਦੇ ਇੱਕ ਹਸਪਤਾਲ ਵਿੱਚ ਇਲਾਜ ਦੌਰਾਨ ਹੋਈ।