ਭੂਚਾਲ ਦੇ ਝਟਕਿਆਂ ਨਾਲ ਹਿੱਲਿਆ ਅਫ਼ਗਾਨਿਸਤਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਰਿਕਟਰ ਪੈਮਾਨੇ 'ਤੇ ਮਾਪੀ ਗਈ 4.2 ਤੀਬਰਤਾ

Afghanistan shaken by earthquakes

 

ਕਾਬੁਲ: ਅਫਗਾਨਿਸਤਾਨ ਵਿੱਚ ਮੰਗਲਵਾਰ ਦੇਰ ਰਾਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ ਸਵੇਰੇ ਕਰੀਬ 1.46 ਵਜੇ 4.2 ਤੀਬਰਤਾ ਦਾ ਭੂਚਾਲ ਆਇਆ। ਇਸ ਭੂਚਾਲ ਦੀ ਡੂੰਘਾਈ ਜ਼ਮੀਨ ਤੋਂ 267 ਕਿਲੋਮੀਟਰ ਹੇਠਾਂ ਸੀ। 

ਰਾਹਤ ਦੀ ਗੱਲ ਇਹ ਹੈ ਕਿ ਭੂਚਾਲ ਦੇ ਇਨ੍ਹਾਂ ਝਟਕਿਆਂ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ ਪਰ ਕਿਉਂਕਿ  ਅਫ਼ਗਾਨਿਸਤਾਨ ਨੂੰ ਸੰਵੇਦਨਸ਼ੀਲ ਖੇਤਰ ’ਚ ਗਿਣਿਆ ਜਾਂਦਾ ਹੈ, ਇਸ ਲਈ ਜਦੋਂ ਵੀ ਇਥੇ ਭੂਚਾਲ ਆਉਂਦਾ ਹੈ ਤਾਂ ਲੋਕ ਡਰ ਜਾਂਦੇ ਹਨ ਅਤੇ ਤੁਰੰਤ ਆਪਣੇ ਘਰਾਂ ਨੂੰ ਛੱਡ ਕੇ ਬਾਹਰ ਭੱਜ ਜਾਂਦੇ ਹਨ। ਉਂਝ ਵੀ ਨੇਪਾਲ ਨੇ ਆਪਣੀ ਧਰਤੀ ’ਤੇ 2015 ਦਾ ਸਭ ਤੋਂ ਵਿਨਾਸ਼ਕਾਰੀ ਭੂਚਾਲ ਦੇਖ ਚੁੱਕਾ ਹੈ, ਜਦੋਂ 8 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਸੀ। ਅਜਿਹੀ ਹਾਲਤ ’ਚ ਭੂਚਾਲ ਦੇ ਇਹ ਝਟਕੇ ਜ਼ਮੀਨ ’ਤੇ ਲੋਕਾਂ ਦਾ ਤਣਾਅ ਵਧਾਉਣ ਦਾ ਕੰਮ ਕਰ ਰਹੇ ਹਨ।

ਇਸ ਤੋਂ ਪਹਿਲਾਂ ਇੰਡੋਨੇਸ਼ੀਆ ਦੇ ਪੱਛਮੀ ਜਾਵਾ ਖੇਤਰ 'ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਸਨ। ਇੱਥੇ ਇਸਦੀ ਤੀਬਰਤਾ 6.1 ਮਾਪੀ ਗਈ। ਇਸ ਭੂਚਾਲ ਕਾਰਨ ਇਕ ਵਿਅਕਤੀ ਜ਼ਖਮੀ ਹੋ ਗਿਆ ਅਤੇ ਚਾਰ ਘਰ ਤਬਾਹ ਹੋ ਗਏ। ਇਸ ਦੇ ਨਾਲ ਹੀ ਭੂਚਾਲ ਦੇ ਤੇਜ਼ ਝਟਕਿਆਂ ਕਾਰਨ ਹਫੜਾ-ਦਫੜੀ ਦਾ ਮਾਹੌਲ ਬਣ ਗਿਆ।