ਇਟਲੀ ਸਰਕਾਰ ਨੇ ‘ਦੇਕਰੂਤੋ ਫਲੂਸੀ’ ਰਾਹੀਂ 82,570 ਕਾਮਿਆਂ ਦੀ ਮੰਗ ਨੂੰ ਦਿੱਤੀ ਹਰੀ ਝੰਡੀ
ਇਟਲੀ ਸਰਕਾਰ ਨੇ ਜਿੱਥੇ ਇਨ੍ਹਾਂ ਪੇਪਰਾਂ ਦੇ 82,570 ਕੋਟੇ ਨੂੰ ਹਰੀ ਝੰਡੀ ਦਿੱਤੀ ਹੈ, ਉੱਥੇ ਹੀ ਕਾਮਿਆਂ ਦੀ ਮੰਗ ਕਰਨ ਵਾਲੇ ਮਾਲਕਾਂ ਨੂੰ ਬੇਰੁਜ਼ਗਾਰ ਕਾਮੇ ਮੁਹੱਈਆ
ਰੋਮ : ਇਟਲੀ ਸਰਕਾਰ ਨੇ ਪਿਛਲੇ ਸਮੇਂ ਕੰਮ ਦੀ ਮੰਗ ਕਰਨ ਵਾਲੇ ਮਾਲਕਾਂ ਦੀਆਂ ਦਰਖ਼ਾਸਤਾਂ ਦੀ ਜਾਂਚ ਕਰਦਿਆਂ ਇਹ ਦੇਖਿਆ ਕਿ ਜਿੰਨੇ ਵੀ ਹੁਣ ਤੱਕ ਦੇਕਰੂਤੋ ਫਲੂਸੀ ਰਾਹੀਂ ਇਟਲੀ ਆਏ, ਉਨ੍ਹਾਂ ਸਾਰਿਆਂ ਨੇ ਇਟਲੀ ’ਚ ਕੰਮ ਨਹੀਂ ਕੀਤਾ, ਜਿਸ ਕਾਰਨ ਸਰਕਾਰ ਜਿੰਨਾ ਟੈਕਸ ਆਉਣਾ ਚਾਹੀਦਾ ਸੀ ਉਹ ਨਹੀਂ ਇਕੱਠਾ ਨਹੀਂ ਹੋਇਆ।
ਬਹੁਤ ਸਾਰੇ ਕਾਮਿਆਂ ਨੇ ਇਟਲੀ ਨੂੰ ਯੂਰਪ ’ਚ ਦਾਖਲ ਹੋਣ ਦਾ ਰਾਹ ਹੀ ਸਮਝਿਆ ਤੇ ਦੇਕਰੇਤੋ ਫਲੂਸੀ ਨਾਲ ਇਟਲੀ ’ਚ ਦਾਖ਼ਲ ਹੋ ਕੇ ਅੱਗੇ ਕਿਸੇ ਹੋਰ ਦੇਸ਼ ’ਚ ਜਾ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਪਰ ਹੁਣ ਇਟਲੀ ਸਰਕਾਰ ਨੇ ਇਸ ਸਾਰੇ ਧੰਦੇ ਨੂੰ ਠੱਲ੍ਹ ਪਾਉਣ ਲਈ ਬਹੁਤ ਹੀ ਸਾਰਥਿਕ ਨਿਯਮਾਂ ਨੂੰ ਹੋਂਦ ’ਚ ਲਿਆਂਦਾ ਹੈ।
ਇਸ ਵਾਰ ਇਟਲੀ ਸਰਕਾਰ ਨੇ ਜਿੱਥੇ ਇਨ੍ਹਾਂ ਪੇਪਰਾਂ ਦੇ 82,570 ਕੋਟੇ ਨੂੰ ਹਰੀ ਝੰਡੀ ਦਿੱਤੀ ਹੈ, ਉੱਥੇ ਹੀ ਇਨ੍ਹਾਂ ਪੇਪਰਾਂ ਵੱਲੋਂ ਕਾਮਿਆਂ ਦੀ ਮੰਗ ਕਰਨ ਵਾਲੇ ਮਾਲਕਾਂ ਨੂੰ ਸਰਕਾਰ ਇਟਲੀ ’ਚ ਬੇਰੁਜ਼ਗਾਰ ਕਾਮੇ ਮੁਹੱਈਆ ਕਰਕੇ ਵੀ ਪੂਰਾ ਕਰ ਸਕਦੀ ਹੈ, ਜਿਸ ਕਰਨ ਹੋ ਸਕਦਾ ਕਈ ਮਾਲਕ ਜਿਹੜੇ ਯੂਰੋ ਕਮਾਉਣ ਲਈ ਪੇਪਰਾਂ ਰਾਹੀਂ ਕਾਮਿਆਂ ਦੀ ਮੰਗ ਕਰਕੇ ਮੋਟੀਆਂ ਰਕਮਾਂ ਕਮਾਉਂਦੇ ਸਨ, ਉਹ ਹੁਣ ਭਾਰਤ ਜਾਂ ਹੋਰ ਏਸ਼ੀਅਨ ਦੇਸ਼ਾਂ ਤੋਂ ਕਾਮੇ ਬੁਲਾਉਣ ਲਈ ਪੇਪਰ ਨਾ ਭਰਨ ਕਿਉਂਕਿ ਜੇਕਰ ਇਹ ਮਾਲਕ ਪੇਪਰ ਭਰਦੇ ਹਨ, ਹੋ ਸਕਦਾ ਸਰਕਾਰ ਇਟਲੀ ਦੇ ਬੇਰੁਜ਼ਗਾਰ ਕਾਮਿਆਂ ਨੂੰ ਕੰਮ ਦੇਣ ਲਈ ਉਨ੍ਹਾਂ ਨੂੰ ਕਹਿ ਦੇਵੇ, ਜਿਸ ਤੋਂ ਮੁਨਕਰ ਹੋਣਾ ਮਾਲਕਾਂ ਦੇ ਵੱਸ ’ਚ ਨਹੀਂ ਹੋਵੇਗਾ।
ਇਸ ਸਾਰੀ ਪ੍ਰਕਿਰਿਆ ਦੀ ਨਿਗਰਾਨੀ ਨੈਸ਼ਨਲ ਏਜੰਸੀ ਫਾਰ ਐਕਟਿਵ ਲੇਬਰ ਪਾਲਿਸੀ (ਅਨਪਲ) ਤੇ ਇਟਲੀ ਦੇ ਬੇਰੁਜ਼ਗਾਰ ਵਿਭਾਗ ਵੱਲੋਂ ਕੀਤੀ ਜਾ ਰਹੀ ਹੈ, ਜਿਸ ਨਾਲ ਇਨ੍ਹਾਂ ਪੇਪਰਾਂ ’ਚ ਬਹੁਤ ਸਾਰੇ ਇਟਲੀ ਦੇ ਬੇਰੁਜ਼ਗਾਰ ਕਾਮਿਆਂ ਨੂੰ ਕੰਮ ਮਿਲਣ ਦੀ ਆਸ ਪ੍ਰਗਟਾਈ ਜਾ ਰਹੀ ਹੈ। ਬਹੁਤ ਘੱਟ ਅਜਿਹੇ ਕੇਸ ਹੋ ਸਕਦੇ ਹਨ, ਜਿਨ੍ਹਾਂ ’ਚ ਮਾਲਕ ਨੂੰ ਇਟਲੀ ’ਚੋਂ ਕਾਮੇ ਨਾ ਮਿਲਣ, ਨਹੀਂ ਤਾਂ ਬਹੁਤ ਸੂਬਿਆਂ ’ਚ ਬੇਰੁਜ਼ਗਾਰ ਕਾਮਿਆਂ ਨੂੰ ਸਰਕਾਰ ਆਪਣੇ ਕੋਲੋਂ ਬੇਰੁਜ਼ਗਾਰੀ ਭੱਤਾ ਦੇ ਉਨ੍ਹਾਂ ਦਾ ਡੰਗ ਟਪਾ ਰਹੀ ਹੈ।