USA ਦੀ R'Bonney Gabriel ਨੇ ਜਿੱਤਿਆ ਮਿਸ ਯੂਨੀਵਰਸ ਦਾ ਖਿਤਾਬ, ਹਰਨਾਜ਼ ਕੌਰ ਸੰਧੂ ਨੇ ਪਹਿਨਾਇਆ ਤਾਜ

ਏਜੰਸੀ

ਖ਼ਬਰਾਂ, ਕੌਮਾਂਤਰੀ

Miss Universe 2022: USA ਦੀ R'Bonney Gabriel ਨੇ ਜਿੱਤਿਆ ਮਿਸ ਯੂਨੀਵਰਸ ਦਾ ਖਿਤਾਬ

USA's R'Bonney Gabriel won the title of Miss Universe, Harnaz Kaur Sandhu wore the crown.

 

ਨਵੀਂ ਦਿੱਲੀ- ਅਮਰੀਕਾ ਦੀ ਗੈਬ੍ਰੀਏਲ ਨੂੰ 71ਵੀਂ ਮਿਸ ਯੂਨੀਵਰਸ ਦਾ ਤਾਜ ਪਹਿਨਾਇਆ ਗਿਆ ਹੈ। ਪਹਿਲੀ ਰਨਰ ਅੱਪ ਵੈਨੇਜ਼ੁਏਲਾ ਦੀ ਉਮੀਦਵਾਰ ਡਾਇਨਾ ਸਿਲਵਾ ਰਹੀ। ਇਹ ਮੁਕਾਬਲਾ ਅਮਰੀਕਾ ਦੇ ਨਿਊ ਓਰਲੀਨਜ਼ ਸ਼ਹਿਰ ’ਚ ਹੋਇਆ। ਇਸ ਮੁਕਾਬਲੇ ’ਚ 25 ਸਾਲਾਂ ਦਿਵਿਤਾ ਰਾਏ ਭਾਰਤ ਦੀ ਪ੍ਰਤੀਨਿਧਤਾ ਕਰ ਰਹੀ ਸੀ, ਜੋ ਟਾਪ 5 ’ਚ ਨਹੀਂ ਪਹੁੰਚ ਸਕੀ। ਉਸ ਨੂੰ ਸ਼ਾਮ ਦੇ ਗਾਊਨ ਰਾਊਂਡ ਤੋਂ ਬਾਹਰ ਕਰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਡੋਮਿਨਿਕਨ ਰੀਪਬਲਿਕ, ਵੈਨੇਜ਼ੁਏਲਾ ਅਤੇ ਅਮਰੀਕਾ ਨੇ ਟਾਪ 3 ’ਚ ਜਗ੍ਹਾ ਬਣਾਈ ਹੈ।

2021 ’ਚ ਭਾਰਤ ਦੀ ਹਰਨਾਜ਼ ਸੰਧੂ ਨੇ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ ਸੀ। ਹਰਨਾਜ ਨੂੰ 12 ਦਸੰਬਰ 2021 ਨੂੰ 70ਵੀਂ ਮਿਸ ਯੂਨੀਵਰਸ ਦਾ ਤਾਜ ਪਹਿਨਾਇਆ ਗਿਆ, ਜਿਸ ’ਚ 80 ਪ੍ਰਤੀਯੋਗੀਆਂ ਨੇ ਭਾਗ ਲਿਆ। ਪਹਿਲੀ ਮਿਸ ਯੂਨੀਵਰਸ ਮੁਕਾਬਲਾ ਦਸੰਬਰ 2022 ’ਚ ਹੋਣਾ ਸੀ, ਪਰ ਫੀਫਾ ਵਿਸ਼ਵ ਕੱਪ ਕਰ ਕੇ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ

ਦੂਜੇ ਪਾਸੇ ਭਾਰਤ ਦੀ ਨੁਮਾਇੰਦਗੀ ਕਰਨ ਵਾਲੀ ਦਿਵਿਤਾ ਰਾਏ ਨੇ ਟਾਪ 16 ’ਚ ਥਾਂ ਬਣਾਈ ਪਰ ਉਹ ਟਾਪ 5 ’ਚੋਂ ਬਾਹਰ ਹੋ ਗਈ।

ਮਿਸ ਯੂਨੀਵਰਸ 2022 ਚੁਣੀ ਗਈ ਆਰ. ਬੌਨੀ ਗੈਬਰੀਅਲ ਅਮਰੀਕਾ ਦੇ ਟੈਕਸਾਸ ਦੇ ਹਿਊਸਟਨ ਦੀ ਵਸਨੀਕ ਹੈ ਤੇ ਪੇਸ਼ੇ ਤੋਂ ਫੈਸ਼ਨ ਡਿਜ਼ਾਈਨਰ ਹੈ। ਗੈਬਰੀਅਲ ਦੀ ਮਾਂ ਅਮਰੀਕੀ ਹੈ ਤੇ ਉਸ ਦੇ ਪਿਤਾ ਫਿਲੀਪੀਨਜ਼ ਤੋਂ ਹਨ।

ਇਸ ਸਾਲ ਮਿਸ ਯੂਨੀਵਰਸ ਨੂੰ ਨਵਾਂ ਤਾਜ ਦਿੱਤਾ ਜਾਵੇਗਾ। ਇਸ ਨਵੇਂ ਤਾਜ ਨੂੰ ਮਸ਼ਹੂਰ ਲਗਜ਼ਰੀ ਜਵੈਲਰ ਮੌਵਾਦ ਨੇ ਡਿਜ਼ਾਈਨ ਕੀਤਾ ਹੈ। ਇਸ ਤਾਜ ਦੀ ਕੀਮਤ ਕਰੀਬ 46 ਕਰੋੜ ਹੈ ਤੇ ਇਸ ’ਚ ਹੀਰੇ ਤੇ ਨੀਲਮ ਜੜੇ ਹੋਏ ਹਨ। ਇਸ ਤੋਂ ਇਲਾਵਾ ਇਸ ਤਾਜ ’ਚ ਇਕ ਵੱਡਾ ਨੀਲਮ ਵੀ ਹੈ, ਜਿਸ ਦੇ ਦੁਆਲੇ ਹੀਰੇ ਜੜੇ ਹੋਏ ਹਨ। ਇਸ ਪੂਰੇ ਤਾਜ ’ਚ ਕੁਲ 993 ਸਟੋਨ ਹਨ, ਜਿਨ੍ਹਾਂ ’ਚ 110.83 ਕੈਰੇਟ ਦਾ ਨੀਲਮ ਤੇ 48.24 ਕੈਰੇਟ ਦਾ ਚਿੱਟਾ ਹੀਰਾ ਹੈ। ਤਾਜ ਦੇ ਸਿਖਰ ’ਤੇ ਸ਼ਾਹੀ ਨੀਲੇ ਨੀਲਮ ਦਾ ਭਾਰ 45.14 ਕੈਰੇਟ ਹੈ।

ਪਿਛਲੇ ਸਾਲ ਇਸ ਮਿਸ ਯੂਨੀਵਰਸ ਮੁਕਾਬਲੇ ਦਾ ਖਿਤਾਬ ਭਾਰਤ ਦੀ ਹਰਨਾਜ਼ ਸੰਧੂ ਨੇ ਜਿੱਤਿਆ ਸੀ। ਲਾਰਾ ਦੱਤਾ ਤੇ ਸੁਸ਼ਮਿਤਾ ਸੇਨ ਤੋਂ ਬਾਅਦ ਹਰਨਾਜ਼ ਸੰਧੂ ਇਹ ਤਾਜ ਜਿੱਤਣ ਵਾਲੀ ਤੀਜੀ ਭਾਰਤੀ ਮਹਿਲਾ ਹੈ। 71ਵਾਂ ਮਿਸ ਯੂਨੀਵਰਸ ਸੁੰਦਰਤਾ ਮੁਕਾਬਲਾ ਪਹਿਲਾਂ ਦਸੰਬਰ 2022 ਨੂੰ ਹੋਣਾ ਸੀ ਪਰ ਫੀਫਾ ਵਿਸ਼ਵ ਕੱਪ ਮੈਚ ਦੇ ਕਾਰਨ ਇਸ ਦੀ ਮਿਤੀ 2023 ’ਚ ਰੱਖੀ ਗਈ ਸੀ। ਪਿਛਲੇ ਸਾਲ ਮਿਸ ਯੂਨੀਵਰਸ ਦੀ ਮੇਜ਼ਬਾਨੀ ਕਰਨ ਵਾਲੀ ਸੰਸਥਾ ਨੂੰ ਥਾਈ ਮੋਗਲ ਐਨੇ ਜਾਕਾਪੋਂਗ ਜਕਰਾਜੁਟਿਪ ਵਲੋਂ ਖਰੀਦਿਆ ਗਿਆ ਸੀ, ਜੋ ਟਰਾਂਸਜੈਂਡਰਾਂ ਦੇ ਅਧਿਕਾਰਾਂ ਲਈ ਲੜ ਰਹੀ ਹੈ। ਬਦਲਦੇ ਸਮੇਂ ਦੇ ਨਾਲ ਅਗਲੀ ਵਾਰ ਤੋਂ ਵਿਆਹੁਤਾ ਤੇ ਮਾਂ ਬਣ ਚੁੱਕੀਆਂ ਔਰਤਾਂ ਵੀ ਇਸ ਮਿਸ ਯੂਨੀਵਰਸ ਮੁਕਾਬਲੇ ’ਚ ਹਿੱਸਾ ਲੈ ਸਕਣਗੀਆਂ।