Canada News : ਕੈਨੇਡਾ ’ਚ ਗੋਲੀਬਾਰੀ ਮਾਮਲੇ ’ਚ 7 ਪੰਜਾਬੀ ਗ੍ਰਿਫਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

Canada News : ਬਰੈਂਪਟਨ ਦੇ ਇੱਕ ਘਰ ’ਤੇ ਗੋਲ਼ੀਆਂ ਚਲਾਉਣ ਦਾ ਦੋਸ਼

file photo

Canada News in Punjabi : ਕੈਨੇਡਾ ’ਚ ਬਰੈਂਪਟਨ ਦੇ ਇੱਕ ਹੀ ਘਰ ’ਤੇ ਦੋ ਵਾਰ ਗੋਲ਼ੀਆਂ ਚੱਲਣ ਦੇ ਮਾਮਲੇ ਸਾਹਮਣੇ ਆਏ ਸੀ। ਨਵੰਬਰ ਦੇ ਅਖੀਰ ਤੇ ਜਨਵਰੀ ਦੇ ਸ਼ੁਰੂ ’ਚ ਇਸ ਘਰ ’ਤੇ ਗੋਲੀ ਚੱਲੀ ਸੀ। ਪੀਲ ਰੀਜਨਲ ਪੁਲਿਸ ਨੇ ਇਸ ਮਾਮਲੇ ’ਚ ਹੁਣ 7 ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਸਾਰੇ ਦੇ ਸਾਰੇ ਪੰਜਾਬੀ ਮੂਲ ਦੇ ਹਨ। ਕੈਨੇਡਾ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਇਨ੍ਹਾਂ ਸ਼ੱਕੀਆਂ ਦੀ ਪਛਾਣ 23 ਸਾਲਾ ਮਨਪ੍ਰੀਤ ਸਿੰਘ, 27 ਸਾਲਾ ਦਿਲਪ੍ਰੀਤ ਸਿੰਘ, 23 ਸਾਲਾ ਹਰਸ਼ਦੀਪ ਸਿੰਘ, 25 ਸਾਲਾ ਧਰਮਪ੍ਰੀਤ ਸਿੰਘ, 27 ਸਾਲਾ ਮਨਪ੍ਰਤਾਪ ਸਿੰਘ, 30 ਸਾਲਾ ਆਤਮਜੀਤ ਸਿੰਘ ਤੇ 21 ਸਾਲ ਦੇ ਅਰਵਿੰਦਰਪਾਲ ਸਿੰਘ ਵਜੋਂ ਹੋਈ ਹੈ।  

ਪੀਲ ਪੁਲਿਸ ਮੁਤਾਬਕ ਪਹਿਲੀ ਘਟਨਾ 30 ਨਵੰਬਰ ਨੂੰ ਵਾਪਰੀ, ਜਦੋਂ ਬਰੈਂਪਟ ਦੇ ਇੱਕ ਘਰ ’ਤੇ ਗੋਲੀ ਚਲਾ ਕੇ ਦੋ ਵਿਅਕਤੀ ਫ਼ਰਾਰ ਹੋ ਗਏ। ਇਸ ਮਾਮਲੇ ਵਿੱਚ ਪੁਲਿਸ ਨੇ ਫੌਰੀ ਕਾਰਵਾਈ ਕਰਦਿਆਂ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। ਸ਼ੱਕੀਆਂ ਕੋਲੋਂ ਇੱਕ ਪਿਸਤੌਲ ਤੇ ਜ਼ਿੰਦਾ ਕਾਰਤੂਸ ਬਰਾਮਦ ਹੋਏ। ਜਿਨ੍ਹਾਂ ਦੀ ਪਛਾਣ 27 ਸਾਲਾ ਮਨਪ੍ਰੀਤ ਸਿੰਘ, 23 ਸਾਲਾ ਦਿਲਪ੍ਰੀਤ ਸਿੰਘ ਅਤੇ 23 ਸਾਲਾ ਹਰਸ਼ਦੀਪ ਸਿੰਘ ਵਜੋਂ ਹੋਈ। ਇਸ ਤੋਂ ਬਾਅਦ ਇਸੇ ਘਰ ਉੱਤੇ 2 ਜਨਵਰੀ ਨੂੰ ਸਵੇਰੇ 9 ਵਜੇ ਫਿਰ ਗੋਲੀ ਚਲਾਈ ਗਈ। ਦੂਜੀ ਵਾਰ ਗੋਲੀਬਾਰੀ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ 4 ਸ਼ੱਕੀਆਂ ਨੂੰ ਗ੍ਰਿਫਤਾਰ ਕਰ ਲਿਆ। ਹਾਲਾਂਕਿ ਫਾਈਰਿੰਗ ਦੀਆਂ ਇਨ੍ਹਾਂ ਦੋਵੇਂ ਘਟਨਾਵਾਂ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

(For more news apart from 7 Punjabis arrested in Canada shooting case  News in Punjabi, stay tuned to Rozana Spokesman)