US President Big Announcment: ਜੋ ਬਿਡੇਨ ਨੇ ਕਿਊਬਾ ਤੋਂ ਅਤਿਵਾਦ ਨੂੰ ਸਪਾਂਸਰ ਕਰਨ ਵਾਲੇ ਦੇਸ਼ ਦਾ ਦਰਜਾ ਹਟਾਉਣ ਦਾ ਕੀਤਾ ਐਲਾਨ

ਏਜੰਸੀ

ਖ਼ਬਰਾਂ, ਕੌਮਾਂਤਰੀ

US President Big Announcment: ਟਰੰਪ ਨੇ ਅਪਣੇ ਆਖ਼ਰੀ ਕਾਰਜਕਾਲ ’ਚ ਕਿਊਬਾ ਨੂੰ ਅਤਿਵਾਦ ਨੂੰ ਸਪਾਂਸਰ ਕਰਨ ਵਾਲੇ ਦੇਸ਼ਾਂ ਦੀ ਸੂਚੀ ’ਚ ਕੀਤਾ ਸੀ ਸ਼ਾਮਲ 

Joe Biden announces removal of Cuba's state sponsor of terrorism status

 

US President Big Announcment: ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਜਾਣ ਤੋਂ ਪਹਿਲਾਂ ਵੱਡੇ ਫ਼ੈਸਲੇ ਲੈ ਰਹੇ ਹਨ। ਉਨ੍ਹਾਂ ਨੇ ਹੁਣ ਕਿਊਬਾ ਤੋਂ ਅਤਿਵਾਦ ਨੂੰ ਸਪਾਂਸਰ ਕਰਨ ਵਾਲੇ ਦੇਸ਼ ਦਾ ਦਰਜਾ ਹਟਾਉਣ ਦਾ ਫ਼ੈਸਲਾ ਕੀਤਾ ਹੈ। ਵ੍ਹਾਈਟ ਹਾਊਸ ਨੇ ਸੰਸਦ ਨੂੰ ਕਿਹਾ ਹੈ ਕਿ ਇਹ ਫ਼ੈਸਲਾ ਟਾਪੂ ’ਤੇ ਬੰਦ ਸਿਆਸੀ ਕੈਦੀਆਂ ਦੀ ਰਿਹਾਅ ਨੂੰ ਲੈ ਕੇ ਕੈਥੋਲਿਕ ਚਰਚ ਦੁਆਰਾ ਕੀਤੇ ਗਏ ਸਮਝੌਤੇ ਦਾ ਹਿੱਸਾ ਹੈ। ਇਸ ਤੋਂ ਇਲਾਵਾ ਬਿਡੇਨ ਪ੍ਰਸ਼ਾਸਨ ਨੇ ਕਿਊਬਾ ’ਤੇ ਆਰਥਕ ਦਬਾਅ ਘਟਾਉਣ ਦਾ ਵੀ ਫ਼ੈਸਲਾ ਕੀਤਾ ਹੈ। ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਾਲਡ ਟਰੰਪ 20 ਜਨਵਰੀ ਨੂੰ ਸਹੁੰ ਚੁੱਕਣਗੇ।

ਅਮਰੀਕਾ ਦੇ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ 20 ਜਨਵਰੀ ਦੀ ਦੁਪਹਿਰ ਤਕ ਅਮਰੀਕਾ ਵਲੋਂ ਨਜ਼ਰਬੰਦ ਕੀਤੇ ਗਏ ਕਈ ਸਿਆਸੀ ਕੈਦੀਆਂ ਅਤੇ ਹੋਰਾਂ ਨੂੰ ਰਿਹਾਅ ਕਰ ਦਿਤਾ ਜਾਵੇਗਾ। ਵ੍ਹਾਈਟ ਹਾਊਸ ਨੇ ਕਿਹਾ ਕਿ ਕਿਊਬਾ ਸਰਕਾਰ ਅਤੇ ਕੈਥੋਲਿਕ ਚਰਚ ਵਿਚਾਲੇ ਚੱਲ ਰਹੀ ਗੱਲਬਾਤ ਨੂੰ ਅੱਗੇ ਵਧਾਉਣ ਲਈ ਇਹ ਕਦਮ ਚੁੱਕਣ ਨਾਲ ਰਾਸ਼ਟਰਪਤੀ ਬਿਡੇਨ ਕਈ ਵਿਸ਼ਵ ਨੇਤਾਵਾਂ ਅਤੇ ਖ਼ਾਸ ਤੌਰ ’ਤੇ ਲਾਤੀਨੀ ਅਮਰੀਕਾ ਦੇ ਨੇਤਾਵਾਂ ਦੇ ਚਹੇਤੇ ਬਣ ਗਏ ਹਨ।

ਇਸ ਦੇ ਨਾਲ ਹੀ ਕਿਊਬਾ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਉਸ ਨੇ ਵੀ ਪੋਪ ਫਰਾਂਸਿਸ ਨੂੰ ਦਸਿਆ ਹੈ ਕਿ ਉਹ ਕਿਊਬਾ ਵਿਚ ਵੱਖ-ਵੱਖ ਅਪਰਾਧਾਂ ਦੇ ਦੋਸ਼ੀ 553 ਲੋਕਾਂ ਨੂੰ ਰਿਹਾਅ ਕਰੇਗਾ। ਹਾਲਾਂਕਿ, ਕਿਊਬਾ ਦੇ ਅਧਿਕਾਰੀਆਂ ਨੇ ਜਾਰੀ ਕੀਤੇ ਜਾਣ ਵਾਲੇ ਲੋਕਾਂ ਦੇ ਨਾਵਾਂ ਬਾਰੇ ਨਹੀਂ ਦਸਿਆ। 

ਮੰਨਿਆ ਜਾ ਰਿਹਾ ਹੈ ਕਿ ਕਿਊਬਾ ਦੇ ਅਤਿਵਾਦ ਸਪਾਂਸਰ ਦਾ ਦਰਜਾ ਹਟਾਉਣ ਦਾ ਬਿਡੇਨ ਪ੍ਰਸ਼ਾਸਨ ਦਾ ਫ਼ੈਸਲਾ ਅਗਲੇ ਹਫ਼ਤੇ ਪਲਟ ਵੀ ਸਕਦਾ ਹੈ। ਕਿਉਂਕਿ 20 ਜਨਵਰੀ ਨੂੰ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਸਹੁੰ ਚੁੱਕਣਗੇ। ਅਪਣੇ ਆਖ਼ਰੀ ਕਾਰਜਕਾਲ ਦੌਰਾਨ ਟਰੰਪ ਨੇ ਕਿਊਬਾ ਨੂੰ ਅਤਿਵਾਦ ਨੂੰ ਸਪਾਂਸਰ ਕਰਨ ਵਾਲੇ ਦੇਸ਼ਾਂ ਦੀ ਸੂਚੀ ’ਚ ਸ਼ਾਮਲ ਕੀਤਾ ਸੀ। ਯੂਐਸ ਕੈਥੋਲਿਕ ਬਿਸ਼ਪ ਕਾਨਫ਼ਰੰਸ ਸਮੇਤ ਮਨੁੱਖੀ ਅਧਿਕਾਰ ਸਮੂਹ ਅਤੇ ਕਾਰਕੁਨ ਬਿਡੇਨ ’ਤੇ ਕਿਊਬਾ ਦਾ ਰੁਤਬਾ ਹਟਾਉਣ ਲਈ ਦਬਾਅ ਪਾ ਰਹੇ ਹਨ।

ਬਿਡੇਨ ਨੇ ਕੈਲੀਫ਼ੋਰਨੀਆ ਵਿਚ ਕੀਤਾ ਦੋ ਰਾਸ਼ਟਰੀ ਯਾਦਗਾਰਾਂ ਦਾ ਐਲਾਨ
ਰਾਸ਼ਟਰਪਤੀ ਜੋ ਬਿਡੇਨ ਨੇ ਮੰਗਲਵਾਰ ਨੂੰ ਕੈਲੀਫ਼ੋਰਨੀਆ ਵਿਚ ਦੋ ਰਾਸ਼ਟਰੀ ਸਮਾਰਕਾਂ ਦਾ ਐਲਾਨ ਕੀਤਾ। ਬਿਡੇਨ ਨੇ ਜੋਸ਼ੂਆ ਟਰੀ ਨੈਸ਼ਨਲ ਪਾਰਕ ਦੇ ਨੇੜੇ ਦਖਣੀ ਕੈਲੀਫ਼ੋਰਨੀਆ ਵਿਚ ਚੱਕਵਾਲਾ ਰਾਸ਼ਟਰੀ ਸਮਾਰਕ ਅਤੇ ਉੱਤਰੀ ਕੈਲੀਫ਼ੋਰਨੀਆ ਵਿਚ ਸਤੀਤਲਾ ਹਾਈਲੈਂਡਸ ਨੈਸ਼ਨਲ ਸਮਾਰਕ ਦੀ ਘੋਸ਼ਣਾ ਕੀਤੀ। ਪਿਛਲੇ ਹਫ਼ਤੇ ਲਾਸ ਏਂਜਲਸ ਵਿਚ ਲੱਗੀ ਅੱਗ ਕਾਰਨ ਇਸ ਘੋਸ਼ਣਾ ਨੂੰ ਰੋਕ ਦਿਤਾ ਗਿਆ ਸੀ।