ਸਿੰਘਾਪੁਰ ਦੀ ਸੰਸਦ ਨੇ ਪੰਜਾਬੀ ਮੂਲ ਦੇ ਪ੍ਰੀਤਮ ਸਿੰਘ ਨੂੰ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਲਈ ਅਯੋਗ ਐਲਾਨਿਆ
3 ਘੰਟੇ ਚੱਲੀ ਬਹਿਸ ਤੋਂ ਬਾਅਦ ਮਤਾ ਕੀਤਾ ਗਿਆ ਪਾਸ, ਸੰਸਦੀ ਪੈਨਲ ਨਾਲ ਝੂਠ ਬੋਲਣ ਦੇ ਲੱਗੇ ਇਲਜ਼ਾਮ
ਸਿੰਗਾਪੁਰ: ਸਿੰਗਾਪੁਰ ਪਾਰਲੀਮੈਂਟ ਨੇ ਬੁੱਧਵਾਰ ਨੂੰ ਇੱਕ ਪਾਸ ਕੀਤਾ ਜਿਸ ਵਿੱਚ ਵਰਕਰਜ਼ ਪਾਰਟੀ ਦੇ ਮੁਖੀ ਪ੍ਰੀਤਮ ਸਿੰਘ ਦੇ ਵਿਵਹਾਰ 'ਤੇ ਅਫਸੋਸ ਜ਼ਾਹਰ ਕੀਤਾ ਗਿਆ ਅਤੇ ਭਾਰਤੀ ਮੂਲ ਦੇ ਇਸ ਸਿਆਸਤਦਾਨ ਨੂੰ ਵਿਰੋਧੀ ਧਿਰ ਦੇ ਅਹੁਦੇ ਲਈ ਅਯੋਗ ਐਲਾਨ ਦਿੱਤਾ ਹੈ। ਇਹ ਫੈਸਲਾ ਤਿੰਨ ਘੰਟੇ ਤੋਂ ਵੱਧ ਚੱਲੀ ਬਹਿਸ ਤੋਂ ਬਾਅਦ ਲਿਆ ਗਿਆ।ਸੱਤਾਧਾਰੀ ਪੀਪਲਜ਼ ਐਕਸ਼ਨ ਪਾਰਟੀ ਦੇ ਮੈਂਬਰ ਆਫ ਪਾਰਲੀਮੈਂਟ ਅਤੇ ਨਾਮਜ਼ਦ ਸੰਸਦ ਮੈਂਬਰਾਂ ਨੇ ਇਸ ਮਤੇ ਦੇ ਹੱਕ ਵਿੱਚ ਵੋਟ ਪਾਈ, ਜਦਕਿ ਵਰਕਰਜ਼ ਪਾਰਟੀ ਦੇ ਸੰਸਦ ਮੈਂਬਰਾਂ ਵੱਲੋਂ ਵਿਰੋਧ ’ਚ ਵੋਟ ਪਾਈ ਗਈ।
ਹਾਊਸ ਦੇ ਲੀਡਰ ਇੰਦਰਾਣੀ ਰਾਜਾ ਵੱਲੋਂ ਲਿਆਂਦੇ ਗਏ ਮਤੇ 'ਤੇ ਬਹਿਸ ਤੋਂ ਬਾਅਦ ਆਈ । ਬਹਿਸ ਦੀ ਸ਼ੁਰੂਆਤ ਵਿੱਚ ਆਪਣੇ ਭਾਸ਼ਣ ਵਿੱਚ ਇੰਦਰਾਣੀ ਨੇ ਕਿਹਾ ਕਿ ਪ੍ਰੀਤਮ ਸਿੰਘ ਦੇ ਕੰਮਾਂ ਵਿੱਚ ਕਈ ਝੂਠ ਸ਼ਾਮਲ ਸਨ ਅਤੇ ਉਨ੍ਹਾਂ ਦਾ ਵਿਵਹਾਰ ਲੀਡਰਸ਼ਿਪ ਦੀ ਨਾਕਾਮੀ ਨੂੰ ਦਰਸਾਉਂਦਾ ਹੈ। ਮਾਮਲੇ ਦੀ ਗੰਭੀਰਤਾ 'ਤੇ ਜ਼ੋਰ ਦਿੰਦੇ ਹੋਏ ਇੰਦਰਾਣੀ ਨੇ ਕਿਹਾ ਕਿ ਪ੍ਰੀਤਮ ਸਿੰਘ ਦੀ ਗਲਤੀ ਛੋਟੀ ਨਹੀਂ ਹੈ ਅਤੇ ਇਸ ਵਿੱਚ ਇੱਕ ਜੂਨੀਅਰ ਸੰਸਦ ਮੈਂਬਰ ਨੂੰ ਗਲਤ ਕੰਮ ਕਰਨ ਲਈ ਗਾਈਡ ਕਰਨਾ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਪ੍ਰੀਤਮ ਸਿੰਘ ਜੋ ਵਰਕਰਜ਼ ਪਾਰਟੀ ਦੇ ਸੈਕਟਰੀਜਨਰਲ ਵੀ ਹਨ, ਨੂੰ ਪਿਛਲੇ ਸਾਲ ਫਰਵਰੀ ਵਿੱਚ ਪਾਰਲੀ ਮੈਂਟਰੀ ਪੈਨਲ ਨੂੰ ਝੂਠ ਬੋਲਣ ਦੇ ਆਰੋਪ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਜਦਿਕ ਪ੍ਰੀਤਮ ਸਿੰਘ ਨੇ ਕਿਹਾ ਕਿ ਉਹ ਇਸ ਗੱਲ ਨਾਲ ਸਹਿਮਤ ਨਹੀਂ ਹਨ ਕਿ ਉਨ੍ਹਾਂ ਦਾ ਵਿਵਹਾਰ ਅਪਮਾਨਜਨਕ ਅਤੇ ਅਯੋਗ ਸੀ।