US News: ਭਾਰਤੀ ਮੂਲ ਦੇ ਮੋਟਲ ਮਾਲਕ ਦੀ ਗੋਲੀ ਮਾਰ ਕੇ ਹਤਿਆ

ਏਜੰਸੀ

ਖ਼ਬਰਾਂ, ਕੌਮਾਂਤਰੀ

ਕਮਰੇ ਦੇ ਕਿਰਾਏ ਨੂੰ ਲੈ ਕੇ ਹੋਈ ਬਹਿਸ; ਮੁਲਜ਼ਮ ਗ੍ਰਿਫ਼ਤਾਰ

Indian-origin motel owner shot dead in US over room rental

US News: ਅਮਰੀਕਾ ਦੇ ਅਲਬਾਮਾ ਵਿਚ ਇਕ ਕਮਰੇ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਇਕ 76 ਸਾਲਾ ਭਾਰਤੀ ਮੂਲ ਦੇ ਮੋਟਲ ਮਾਲਕ ਦੀ ਇਕ ਗਾਹਕ ਨੇ ਗੋਲੀ ਮਾਰ ਕੇ ਹਤਿਆ ਕਰ ਦਿਤੀ।

ਸ਼ੈਫੀਲਡ ਦੇ ਹਿਲਕ੍ਰੈਸਟ ਮੋਟਲ ਦੇ ਮਾਲਕ ਪ੍ਰਵੀਨ ਰਾਓਜੀਭਾਈ ਪਟੇਲ ਦੀ ਪਿਛਲੇ ਹਫਤੇ ਗੋਲੀ ਮਾਰ ਕੇ ਹਤਿਆ ਕਰ ਦਿਤੀ ਗਈ ਸੀ। ਸ਼ੈਫੀਲਡ ਪੁਲਿਸ ਮੁਤਾਬਕ ਵਿਲੀਅਮ ਜੇਰੇਮੀ ਮੂਰ (34) ਨੂੰ ਪਟੇਲ ਨੂੰ ਗੋਲੀ ਮਾਰਨ ਅਤੇ ਮਾਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਅਧਿਕਾਰੀਆਂ ਨੇ ਦਸਿਆ ਕਿ ਜਦੋਂ ਮੂਰ ਇਕ ਕਮਰਾ ਕਿਰਾਏ 'ਤੇ ਲੈਣ ਲਈ ਮੋਟਲ ਆਇਆ ਤਾਂ ਉਨ੍ਹਾਂ ਵਿਚਕਾਰ ਬਹਿਸ ਹੋ ਗਈ, ਜਿਸ ਤੋਂ ਬਾਅਦ ਮੂਰ ਨੇ ਬੰਦੂਕ ਕੱਢ ਲਈ ਅਤੇ ਪਟੇਲ ਨੂੰ ਗੋਲੀ ਮਾਰ ਦਿਤੀ। ਦੱਸ ਦੇਈਏ ਕਿ ਸੜਕ ਦੇ ਕਿਨਾਰੇ ਯਾਤਰੀਆਂ ਦੇ ਥੋੜ੍ਹੇ ਆਰਾਮ ਅਤੇ ਠਹਿਰਨ ਲਈ ਇਕ ਮੁਕਾਬਲਤਨ ਛੋਟੇ ਹੋਟਲ ਨੂੰ ਮੋਟਲ ਕਿਹਾ ਜਾਂਦਾ ਹੈ।

(For more Punjabi news apart from Indian-origin motel owner shot dead in US over room rental, stay tuned to Rozana Spokesman)