Pakistan News : ਪਾਕਿਸਤਾਨ ’ਚ ਲਹਿੰਦੇ ਪੰਜਾਬ ਦੇ ਕਾਲਜਾਂ ’ਚ ਭਾਰਤੀ ਗੀਤਾਂ ਅਤੇ ਨਾਚ 'ਤੇ ਪਾਬੰਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

Pakistan News : ਕਮਿਸ਼ਨ ਨੇ ਇਸ ਸਬੰਧੀ ਸਾਰੇ ਕਾਲਜਾਂ ਦੇ ਪ੍ਰਿੰਸੀਪਲਾਂ ਅਤੇ ਡਾਇਰੈਕਟਰਾਂ ਨੂੰ ਇੱਕ ਸਰਕੂਲਰ ਕੀਤਾ ਜਾਰੀ ਕੀਤਾ 

file photo

Pakistan News in Punjabi : ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਕਾਲਜਾਂ ਵਿੱਚ ਬਾਲੀਵੁੱਡ ਗਾਣੇ ਗਾਉਣ ਅਤੇ ਨੱਚਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਪੰਜਾਬ ਉੱਚ ਸਿੱਖਿਆ ਕਮਿਸ਼ਨ ਨੇ ਇਹ ਫੈਸਲਾ ਲਿਆ ਹੈ। ਇਹ ਹੁਕਮ ਸਰਕਾਰੀ ਅਤੇ ਨਿੱਜੀ ਦੋਵਾਂ ਕਾਲਜਾਂ 'ਤੇ ਲਾਗੂ ਹੋਵੇਗਾ। ਕਮਿਸ਼ਨ ਨੇ ਇਸ ਸਬੰਧੀ ਸਾਰੇ ਕਾਲਜਾਂ ਦੇ ਪ੍ਰਿੰਸੀਪਲਾਂ ਅਤੇ ਡਾਇਰੈਕਟਰਾਂ ਨੂੰ ਇੱਕ ਸਰਕੂਲਰ ਜਾਰੀ ਕੀਤਾ ਹੈ।

ਸਰਕੂਲਰ ਵਿੱਚ ਕਿਹਾ ਗਿਆ ਹੈ ਕਿ ਕਾਲਜਾਂ ਵਿੱਚ 'ਅਨੈਤਿਕ ਅਤੇ ਅਸ਼ਲੀਲ' ਗਤੀਵਿਧੀਆਂ ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ। ਅਣਉਚਿਤ ਕੱਪੜੇ ਪਾ ਕੇ ਭਾਰਤੀ ਗੀਤ ਗਾਉਣ ਅਤੇ ਨੱਚਣ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ। ਭਾਰਤੀ ਗੀਤਾਂ ਅਤੇ ਨਾਚ 'ਤੇ ਪਾਬੰਦੀ ਲਗਾਉਣ ਦਾ ਹੁਕਮ 14 ਮਾਰਚ ਨੂੰ ਲਾਗੂ ਕੀਤਾ ਗਿਆ ਸੀ। ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਪੀਐਮਐਲ-ਐਨ ਪਾਰਟੀ ਸੱਤਾ ਵਿੱਚ ਹੈ ਅਤੇ ਨਵਾਜ਼ ਸ਼ਰੀਫ ਦੀ ਧੀ ਮਰੀਅਮ ਨਵਾਜ਼ ਮੁੱਖ ਮੰਤਰੀ ਹੈ।

(For more news apart from  Indian songs and dances banned in colleges in Punjab, Pakistan News in Punjabi, stay tuned to Rozana Spokesman)