ਇਰਾਨ ਨੇ ਬੈਂਜਮਿਨ ਨੇਤਨਯਾਹੂ ਨੂੰ ਦੱਸਿਆ ਬੱਚਿਆਂ ਦਾ ਹਤਿਆਰਾ
ਕਿਹਾ : ਜੇ ਨੇਤਨਯਾਹੂ ਜਿਊਂਦਾ ਹੈ ਤਾਂ ਅਸੀਂ ਨੂੰ ਲੱਭ ਕੇ ਮਾਰ ਦੇਵਾਂਗੇ
ਅਮਰੀਕਾ-ਇਜ਼ਰਾਈਲ ਅਤੇ ਈਰਾਨ ਜੰਗ ਦਾ ਅੱਜ 16ਵਾਂ ਦਿਨ ਹੈ। ਇਸ ਦਰਮਿਆਨ ਈਰਾਨ ਦੀ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕਾਰਪਸ ਨੇ ਕਿਹਾ ਹੈ ਕਿ ਜੇਕਰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਜਿਉਂਦੇ ਹਨ ਤਾਂ ਉਨ੍ਹਾਂ ਨੂੰ ਲੱਭ ਕੇ ਮਾਰ ਦੇਣਗੇ। ਅਲ ਜਜ਼ੀਰਾ ਅਨੁਸਾਰ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕਾਰਪਸ ਨੇ ਕਿਹਾ ਕਿ ਬੱਚਿਆਂ ਦਾ ਕਾਤਲ ਜੇਕਰ ਜਿਉਂਦਾ ਹੈ, ਤਾਂ ਪੂਰੀ ਤਾਕਤ ਨਾਲ ਉਸ ਦਾ ਪਿੱਛਾ ਕਰਾਂਗੇ ਅਤੇ ਉਸ ਨੂੰ ਮਾਰ ਦੇਵਾਂਗੇ।
ਜ਼ਿਕਰਯੋਗ ਹੈ ਕਿ 13 ਮਾਰਚ ਨੂੰ ਨੇਤਨਯਾਹੂ ਦਾ ਇੱਕ ਵੀਡੀਓ ਸੰਦੇਸ਼ ਸਾਹਮਣੇ ਆਇਆ ਸੀ। ਇਸ ਵੀਡੀਓ ਦੇ ਇੱਕ ਫਰੇਮ ਵਿੱਚ ਉਨ੍ਹਾਂ ਦੇ ਸੱਜੇ ਹੱਥ ਵਿੱਚ ਛੇ ਉਂਗਲਾਂ ਦਿਖਾਈ ਦੇਣ ਦਾ ਦਾਅਵਾ ਕੀਤਾ ਗਿਆ ਸੀ। ਇਸ ਤੋਂ ਬਾਅਦ ਕੁਝ ਯੂਜ਼ਰਾਂ ਨੇ ਵੀਡੀਓ ਨੂੰ AI ਜਾਂ ਡੀਪਫੇਕ ਦੱਸਿਆ ਸੀ। ਲੋਕਾਂ ਦਾ ਕਹਿਣਾ ਸੀ ਕਿ ਇਹ ਅਸਲੀ ਨੇਤਨਯਾਹੂ ਨਹੀਂ ਹੈ।
ਇਸ ਤੋਂ ਬਾਅਦ ਦਾਅਵਾ ਕੀਤਾ ਗਿਆ ਕਿ ਇਰਾਨ ਦੇ ਹਮਲੇ ਵਿੱਚ ਨੇਤਨਯਾਹੂ ਦੀ ਹੱਤਿਆ ਹੋ ਗਈ ਜਾਂ ਉਹ ਜਰਮਨੀ ਭੱਜ ਗਏ ਹਨ। ਪੀਐੱਮ ਦਫਤਰ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਪ੍ਰਧਾਨ ਮੰਤਰੀ ਸੁਰੱਖਿਅਤ ਹਨ ਅਤੇ ਅਜਿਹੀਆਂ ਖਬਰਾਂ ਫੇਕ ਨਿਊਜ਼ ਹਨ।