ਸੰਯੁਕਤ ਰਾਸ਼ਟਰ ਵਲੋਂ ਸੀਰੀਆ 'ਤੇ ਅਮਰੀਕੀ ਹਮਲੇ ਦੀ ਨਿੰਦਾ ਦਾ ਰੂਸੀ ਪ੍ਰਸਤਾਵ ਖ਼ਾਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਰੂਸ ਦੇ ਉਸ ਪ੍ਰਸਤਾਵ ਨੂੰ ਭਾਰੀ ਬਹੁਮਤ ਨਾਲ ਖ਼ਾਰਜ ਕਰ ਦਿਤਾ ਹੈ, ਜਿਸ ਵਿਚ ਉਸ ਨੇ ,..

UN rejects Russia's proposal of condemning American attack on Syria

ਸੰਯੁਕਤ ਰਾਸ਼ਟਰ : ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਰੂਸ ਦੇ ਉਸ ਪ੍ਰਸਤਾਵ ਨੂੰ ਭਾਰੀ ਬਹੁਮਤ ਨਾਲ ਖ਼ਾਰਜ ਕਰ ਦਿਤਾ ਹੈ, ਜਿਸ ਵਿਚ ਉਸ ਨੇ ਅਮਰੀਕਾ, ਬ੍ਰਿਟੇਨ ਅਤੇ ਫ਼ਰਾਂਸ ਦੁਆਰਾ ਸੀਰੀਆ 'ਤੇ ਕੀਤੇ ਗਏ ਹਮਲੇ ਦੀ ਨਿੰਦਾ ਦੀ ਗੱਲ ਆਖੀ ਸੀ। ਇਸ ਦੇ ਨਾਲ ਹੀ ਸੀਰੀਆ ਦੇ ਰਸਾਇਣਕ ਹਥਿਆਰਾਂ ਦੇ ਟਿਕਾਣਿਆਂ ਨੂੰ ਟੀਚਾ ਬਦਾ ਕੇ ਕੀਤੇ ਜਾ ਰਹੇ ਗਠਜੋੜ ਦੇ ਹਵਾਈ ਹਮਲਿਆਂ ਨੂੰ ਸੁਰੱਖਿਆ ਪ੍ਰੀਸ਼ਦ ਦਾ ਵੋਟ ਵੀ ਮਿਲ ਗਿਆ ਹੈ। 

ਰੂਸ ਵਲੋਂ ਬੁਲਾਈ ਗਈ ਐਮਰਜੈਂਸੀ ਮੀਟਿੰਗ ਵਿਚ ਹਾਲਾਂਕਿ ਇਸ ਗੱਲ ਨੂੰ ਲੈ ਕੇ ਨਿਰਾਸ਼ਾ ਵੀ ਜ਼ਾਹਿਰ ਕੀਤੀ ਗਈ ਕਿ ਕੌਮਾਂਤਰੀ ਸੰਗਠਨ ਦੀ ਇਹ ਸਭ ਤੋਂ ਤਾਕਤਵਰ ਇਕਾਈ ਪਿਛਲੇ ਸੱਤ ਸਾਲਾਂ ਤੋਂ ਚਲੇ ਆ ਰਹੇ ਸੀਰੀਆਈ ਨਾਲ ਨਿਪਟਣ ਵਿਚ ਨਾਕਾਮ ਨਜ਼ਰ ਆਈ ਹੈ। 

ਤਿੰਨ ਪੱਛਮੀ ਦੇਸ਼ਾਂ ਦੇ ਗਠਜੋੜ ਦੀਆਂ ਫ਼ੌਜਾਂ ਦੁਆਰਾ ਸੀਰੀਆ ਵਿਚ ਹਮਲੇ ਅਤੇ ਅੱਗੇ ਕਿਸੇ ਤਰ੍ਹਾਂ ਦੇ ਬਲ ਦੀ ਵਰਤੋਂ ਦੀ ਨਿੰਦਾ ਅਤੇ ਇਸ ਨੂੰ ਤੁਰਤ ਰੋਕੇ ਜਾਣ ਦੀ ਮੰਗ ਵਾਲੇ ਪ੍ਰਸਤਾਵ ਨੂੰ 15 ਮੈਂਬਰ ਦੇਸ਼ਾਂ ਵਾਲੀ ਸੁਰੱਖਿਆ ਪ੍ਰੀਸ਼ਦ ਦੇ ਸਿਰਫ਼ ਦੋ ਦੇਸ਼ਾਂ ਚੀਨ ਅਤੇ ਬੋਲੀਵਿਆ ਦਾ ਸਾਥ ਮਿਲਿਆ।

ਇਸ ਦੇ ਉਲਟ ਅੱਠ ਦੇਸ਼ਾਂ ਨੇ ਰੂਸੀ ਪ੍ਰਸਤਾਵ ਵਿਰੁਧ ਵੋਟ ਦਿਤਾ। ਇਨ੍ਹਾਂ ਵਿਚ ਅਮਰੀਕਾ, ਬ੍ਰਿਟੇਨ, ਫ਼ਰਾਂਸ, ਨੀਦਰਲੈਂਡ, ਸਵੀਡਨ, ਕੁਵੈਤ, ਪੋਲੈਂਡ ਅਤੇ ਆਈਵਰੀ ਕੋਸਟ ਸ਼ਾਮਲ ਹਨ। ਵੋਟਿੰਗ ਦੌਰਾਨ ਚਾਰ ਦੇਸ਼ ਇਥੋਪੀਆ, ਕਜ਼ਾਖਿ਼ਸਤਾਨ, ਇਕਵੇਟੋਰੀਅਲ ਗਿਨੀ ਅਤੇ ਪੇਰੂ ਗ਼ੈਰ ਹਾਜ਼ਰ ਰਹੇ।