Lockdown: ਟਿਕਟ ਦੇ ਪੈਸੇ ਵਾਪਸ ਨਹੀਂ ਕਰੇਗੀ ਏਅਰਲਾਇੰਸ, ਗਾਹਕਾਂ ਨੂੰ ਮਿਲੇਗੀ ਇਹ ਸਹੂਲਤ 

ਏਜੰਸੀ

ਖ਼ਬਰਾਂ, ਕੌਮਾਂਤਰੀ

ਘਰੇਲੂ ਏਅਰਲਾਈਨਾਂ ਨੇ ਇਕ ਵਾਰ ਫਿਰ ਫੈਸਲਾ ਲਿਆ ਹੈ ਕਿ ਦੇਸ਼ ਵਿਆਪੀ ਲੌਕਡਾਊਨ ਵਧਣ ਤੋਂ ਬਾਅਦ ਉਹ ਯਾਤਰਾ ਦੀਆਂ ਟਿਕਟਾਂ ਰੱਦ ਹੋਣ ਤੇ ...

file photo

ਮੁੰਬਈ: ਘਰੇਲੂ ਏਅਰਲਾਈਨਾਂ ਨੇ ਇਕ ਵਾਰ ਫਿਰ ਫੈਸਲਾ ਲਿਆ ਹੈ ਕਿ ਦੇਸ਼ ਵਿਆਪੀ ਲੌਕਡਾਊਨ ਵਧਣ ਤੋਂ ਬਾਅਦ ਯਾਤਰਾ ਦੀਆਂ ਟਿਕਟਾਂ ਰੱਦ ਹੋਣ ਤੇ ਗਾਹਕਾਂ ਨੂੰ ਪੈਸੇ ਵਾਪਸ ਨਹੀਂ ਕਰਨਗੇ ਸਗੋਂ ਇਸ ਦੀ ਬਜਾਏ ਉਨ੍ਹਾਂ ਨੂੰ ਬਿਨਾਂ ਵਾਧੂ ਖਰਚਿਆਂ ਦੇ ਨਵੀਆਂ ਤਰੀਕਾਂ ਤੇ ਬੁਕਿੰਗ ਦੀ ਸੁਵਿਧਾ ਦੇਣਗੇ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਤਾਲਾਬੰਦੀ ਨੂੰ 3 ਮਈ ਤੱਕ ਵਧਾਉਣ ਦਾ ਐਲਾਨ ਕੀਤਾ ਹੈ। ਲਾਕਡਾਊਨ ਵਧਣ ਕਰਕੇ ਦੇਸ਼ ਵਿਚ  ਯਾਤਰੀ ਜਹਾਜ਼ ਸੇਵਾਵਾਂ 'ਤੇ ਵੀ ਪਾਬੰਦੀ ਲੱਗੀ ਹੋਈ ਹੈ।

25 ਮਾਰਚ ਤੋਂ 14 ਅਪ੍ਰੈਲ ਦੀ ਮਿਆਦ ਲਈ ਟਿਕਟਾਂ ਦੀ ਬੁੱਕ ਕੀਤੀ ਗਈ ਰਕਮ ਵਾਪਸ ਕਰਨ ਦੀ ਬਜਾਏ  ਏਅਰਲਾਈਨਾਂ ਨੇ ਗਾਹਕਾਂ ਨੂੰ ਬਦਲੀਆਂ ਤਰੀਕਾਂ 'ਤੇ ਟਿਕਟਾਂ ਬੁੱਕ ਕਰਨ ਦੀ ਆਗਿਆ ਦੇ ਦਿੱਤੀ ਸੀ। ਹਾਲਾਂਕਿ, ਏਅਰ ਇੰਡੀਆ ਨੂੰ ਛੱਡ ਕੇ ਬਹੁਤੀਆਂ ਕੰਪਨੀਆਂ 14 ਅਪ੍ਰੈਲ ਤੋਂ ਬਾਅਦ ਦੀ ਤਾਰੀਕ ਲਈ ਘਰੇਲੂ ਉਡਾਣਾਂ ਦੀ ਬੁਕਿੰਗ ਕਰਦੀਆਂ ਰਹੀਆਂ।

3 ਮਈ ਤੱਕ ਸਾਰੀਆਂ ਉਡਾਨਾਂ ਰੱਦ 
ਮੰਗਲਵਾਰ ਨੂੰ ਪ੍ਰਧਾਨ ਮੰਤਰੀ ਦੇ ਐਲਾਨ ਤੋਂ ਬਾਅਦ ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਵੀ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਕਿ ਸਾਰੀਆਂ ਅੰਤਰਰਾਸ਼ਟਰੀ ਅਤੇ ਘਰੇਲੂ ਉਡਾਣਾਂ 3 ਮਈ ਤੱਕ ਬੰਦ ਰਹਿਣਗੀਆਂ।

ਕੋਈ ਵਾਧੂ ਖਰਚਾ ਨਹੀਂ
ਵਿਸਤਾਰਾ ਏਅਰ ਲਾਈਨ ਦੇ ਇਕ ਬੁਲਾਰੇ ਨੇ ਕਿਹਾ ਅਸੀਂ ਵਧੀ ਹੋਈ ਤਾਲਾਬੰਦੀ ਦੀ ਮਿਆਦ ਤੋਂ ਪ੍ਰਭਾਵਤ ਟਿਕਟਾਂ ਦੀ ਬੁਕਿੰਗ ਰੱਦ ਕਰਨ ਦੀ ਪ੍ਰਕਿਰਿਆ ਵਿਚ ਹਾਂ। ਅਸੀਂ ਗਾਹਕਾਂ ਨੂੰ ਬਿਨਾਂ ਕਿਸੇ ਵਾਧੂ ਫੀਸ ਦੇ 31 ਦਸੰਬਰ, 2020 ਤੱਕ ਨਵੀਂਆਂ ਤਰੀਕਾਂ 'ਤੇ ਟਿਕਟਾਂ ਬੁੱਕ ਕਰਨ ਦੀ ਸਹੂਲਤ ਦੇਵਾਂਗੇ।ਹਾਲਾਂਕਿ, ਏਅਰ ਲਾਈਨ ਨੇ ਕਿਹਾ ਹੈ ਕਿ ਜੇ ਨਵੀਂ ਬੁਕਿੰਗ' ਤੇ ਯਾਤਰਾ ਦੇ ਕਿਰਾਏ 'ਚ ਕੋਈ ਫਰਕ ਆਉਂਦਾ ਹੈ ਤਾਂ ਗਾਹਕਾਂ ਨੂੰ ਭੁਗਤਾਨ ਕਰਨਾ ਪਵੇਗਾ।

ਨਵੀਆਂ ਤਰੀਕਾਂ 'ਤੇ ਟਿਕਟ ਬੁਕਿੰਗ
ਇਕ ਗੋਆਅਰ ਦੇ ਬੁਲਾਰੇ ਨੇ ਕਿਹਾ ਕਿ ਕੰਪਨੀ ਅਜਿਹੀ ਸਥਿਤੀ ਲਈ ਪਹਿਲਾਂ ਤੋਂ ਹੀ ਤਿਆਰ ਹੈ। ਸੋਮਵਾਰ ਨੂੰ ਹੀ ਆਪਣੀ ਪ੍ਰੋਟੇਕਟ ਔਰ ਪੀਐਨਆਰ ਦੀ ਯੋਜਨਾ ਨੂੰ 30 ਅਪ੍ਰੈਲ ਤੱਕ ਵਧਾ ਦਿੱਤਾ। ਕੰਪਨੀ ਬਾਅਦ ਵਿਚ  ਨਵੀਆਂ ਤਰੀਕਾਂ 'ਤੇ ਟਿਕਟਾਂ ਬੁੱਕ ਕਰਨ ਦੀਆਂ ਆਪਣੀਆਂ ਯੋਜਨਾਵਾਂ ਦੀ ਸਮੀਖਿਆ ਕਰੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।