ਪਾਕਿ 'ਚ ਹਿੰਦੂਆਂ, ਈਸਾਈਆਂ ਨੂੰ ਭੋਜਨ ਦੇਣ ਤੋਂ ਇਨਕਾਰ ਦੀ ਅਮਰੀਕਾ ਵਲੋਂ ਨਿੰਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕੋਰੋਨਾ ਵਾਇਰਸ ਆਫ਼ਤ ਵਿਚਾਲੇ ਪਾਕਿਸਤਾਨ ਵਿਚ ਹਿੰਦੂ ਤੇ ਈਸਾਈ ਭਾਈਚਾਰੇ ਨੂੰ ਭੋਜਨ ਦੇਣ ਤੋਂ ਇਨਕਾਰ ਕਰਨ ਦੀਆਂ ਖਬਰਾਂ ਨੂੰ ਅਮਰੀਕੀ ਸਰਕਾਰ ਦੇ ਇਕ

File photo

ਵਾਸ਼ਿੰਗਟਨ, 14 ਅਪ੍ਰੈਲ : ਕੋਰੋਨਾ ਵਾਇਰਸ ਆਫ਼ਤ ਵਿਚਾਲੇ ਪਾਕਿਸਤਾਨ ਵਿਚ ਹਿੰਦੂ ਤੇ ਈਸਾਈ ਭਾਈਚਾਰੇ ਨੂੰ ਭੋਜਨ ਦੇਣ ਤੋਂ ਇਨਕਾਰ ਕਰਨ ਦੀਆਂ ਖਬਰਾਂ ਨੂੰ ਅਮਰੀਕੀ ਸਰਕਾਰ ਦੇ ਇਕ ਸੰਗਠਨ ਨੇ ਨਿੰਦਣਯੋਗ ਕਰਾਰ ਦਿਤਾ ਹੈ। ਇਸ ਦੇ ਨਾਲ ਹੀ ਸੰਗਠਨ ਨੇ ਪਾਕਿਸਤਾਨ ਨੂੰ ਇਹ ਪੁਖ਼ਤਾ ਕਰਨ ਦੀ ਅਪੀਲ ਕੀਤੀ ਹੈ ਕਿ ਦੇਸ਼ ਵਿਚ ਸਾਰੇ ਧਾਰਮਕ ਘੱਟ ਗਿਣਤੀਆਂ ਦੇ ਵਿਚਾਲੇ ਭੋਜਨ ਸਹਾਇਤਾ ਸਮਾਨ ਰੂਪ ਨਾਲ ਸਾਂਝੀ ਕੀਤੀ ਜਾਵੇ।

ਅੰਤਰਰਾਸ਼ਟਰੀ ਧਾਰਮਕ ਸੁਤੰਤਰਤਾ ਸਬੰਧੀ ਅਮਰੀਕੀ ਕਮਿਸ਼ਨ ਦੀ ਕਮਿਸ਼ਨਰ ਅਰੁਣਿਮਾ ਭਾਰਗਵ ਨੇ ਕਿਹਾ ਕਿ ਕੋਵਿਡ-19 ਦਾ ਕਹਿਰ ਜਾਰੀ ਰਹਿਣ ਦੇ ਵਿਚਾਲੇ ਪਾਕਿਸਤਾਨ ਵਿਚ ਸੰਵੇਦਨਸ਼ੀਲ ਕਮਜ਼ੋਰ ਭਾਈਚਾਰੇ ਭੁੱਖ ਨਾਲ ਲੜ ਰਹੇ ਹਨ ਤੇ ਅਪਣੇ ਪ੍ਰਵਾਰਾਂ ਨੂੰ ਸੁਰੱਖਿਅਤ ਤੇ ਸਿਹਤਮੰਦ ਰੱਖਣ ਲਈ ਉਹਨਾਂ ਨੂੰ ਭੋਜਨ ਸਹਾਇਤਾ ਤੋਂ ਇਨਕਾਰ ਨਹੀਂ ਕਰਨਾ ਚਾਹੀਦਾ।

ਕਮਿਸ਼ਨ ਨੇ ਕਿਹਾ ਕਿ ਪਾਕਿਸਤਾਨ ਵਿਚ ਹਿੰਦੂ ਤੇ ਈਸਾਈ ਭਾਈਚਾਰਿਆਂ ਨੂੰ ਭੋਜਨ ਨਾ ਦਿਤੇ ਜਾਣ ਦੀਆਂ ਖਬਰਾਂ ਨਾਲ ਉਹ ਪਰੇਸ਼ਾਨ ਹਨ। ਭਾਰਗਵ ਨੇ ਕਿਹਾ ਕਿ ਇਹ ਹਰਕਤਾਂ ਨਿੰਦਣਯੋਗ ਹਨ। ਕਰਾਚੀ ਤੋਂ ਅਜਿਹੀਆਂ ਖਬਰਾਂ ਆਈਆਂ ਹਨ ਕਿ ਬੇਘਰੇ ਤੇ ਮੌਸਮੀ ਕਾਮਿਆਂ ਦੀ ਸਹਾਇਤਾ ਦੇ ਲਈ ਸਥਾਪਤ ਗ਼ੈਰ-ਸਰਕਾਰੀ ਸੰਗਠਨ ਸਯਲਾਨੀ ਵੈਲਫੇਅਰ ਇੰਟਰਨੈਸ਼ਨਲ ਟਰੱਸਟ ਹਿੰਦੂਆਂ ਤੇ ਈਸਾਈਆਂ ਨੂੰ ਭੋਜਨ ਸਹਾਇਤਾ ਦੇਣ ਤੋਂ ਇਨਕਾਰ ਕਰ ਰਿਹਾ ਹੈ। ਉਸ ਦੀ ਦਲੀਲ ਹੈ ਕਿ ਇਹ ਸਹਾਇਤਾ ਸਿਰਫ ਮੁਸਲਮਾਨਾਂ ਦੇ ਲਈ ਹੈ। (ਪੀਟੀਆਈ)