ਬ੍ਰਿਟੇਨ ਨੇ ਮੋਡਰਨਾ ਦੇ ਟੀਕੇ ਨੂੰ ਦਿੱਤੀ ਮਨਜ਼ੂਰੀ, 6 ਤੋਂ 11 ਸਾਲ ਦੇ ਬੱਚਿਆਂ ਨੂੰ ਮਿਲੇਗੀ ਖ਼ੁਰਾਕ 

ਏਜੰਸੀ

ਖ਼ਬਰਾਂ, ਕੌਮਾਂਤਰੀ

ਸਪਾਈਕਵੈਕਸ ਨੂੰ ਯੂਕੇ ਵਿੱਚ 12 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਪਹਿਲਾਂ ਹੀ ਮਨਜ਼ੂਰੀ ਦਿੱਤੀ ਗਈ ਸੀ।

The UK has approved the Moderna vaccine for children between the ages of 6 and 11

ਬ੍ਰਿਟੇਨ ਨੇ ਛੋਟੇ ਬੱਚਿਆਂ ਨੂੰ ਕੋਰੋਨਾ ਤੋਂ ਬਚਾਉਣ ਲਈ ਮਾਡਰਨਾ ਇੰਕਾ. ਵਲੋਂ ਬਣਾਈ 'ਸਪਾਈਕਵੈਕਸ' ਟੀਕੇ ਨੂੰ ਮਨਜ਼ੂਰੀ ਦੇ ਦਿਤੀ ਹੈ। ਇਹ ਟੀਕੇ 6 ਤੋਂ 11 ਸਾਲ ਤੱਕ ਦੇ ਬੱਚਿਆਂ ਨੂੰ ਲਗਾਏ ਜਾਣਗੇ।  ਯੂਕੇ ਡਰੱਗ ਰੈਗੂਲੇਟਰ ਨੇ ਇਸ ਵੈਕਸੀਨ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਪਾਇਆ ਹੈ। ਬ੍ਰਿਟੇਨ ਦੀ ਮੈਡੀਸਨ ਅਤੇ ਹੈਲਥਕੇਅਰ ਪ੍ਰੋਡਕਟਸ ਰੈਗੂਲੇਟਰੀ ਏਜੰਸੀ (MHRA) ਦੇ ਅਨੁਸਾਰ, ਮੋਡਰਨਾ ਦੀ ਵੈਕਸੀਨ ਸਪਾਈਕਵੈਕਸ ਨੇ ਸੁਰੱਖਿਆ, ਗੁਣਵੱਤਾ ਅਤੇ ਪ੍ਰਭਾਵ ਦੇ ਮਾਪਦੰਡਾਂ ਨੂੰ ਪੂਰਾ ਕੀਤਾ ਹੈ। 

ਸਪਾਈਕਵੈਕਸ ਨੂੰ ਯੂਕੇ ਵਿੱਚ 12 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਪਹਿਲਾਂ ਹੀ ਮਨਜ਼ੂਰੀ ਦਿੱਤੀ ਗਈ ਸੀ। ਇਸ ਤੋਂ ਬਾਅਦ ਛੋਟੇ ਬੱਚਿਆਂ ਨੂੰ ਇਹ ਟੀਕਾ ਲਗਾਉਣ ਦੀ ਪ੍ਰਵਾਨਗੀ ਦਿੱਤੀ ਗਈ। ਇਸ ਤੋਂ ਕੁਝ ਘੰਟੇ ਪਹਿਲਾਂ, ਫਰਾਂਸੀਸੀ ਫਰਮ ਵਾਲਨੇਵਾ ਦੇ ਬਾਲਗਾਂ ਲਈ ਟੀਕੇ ਨੂੰ ਮਨਜ਼ੂਰੀ ਦਿੱਤੀ ਗਈ ਸੀ। ਵਾਲਨੇਵਾ ਦੀ ਵੈਕਸੀਨ ਇੱਕ ਆਸਾਨ ਸਟੋਰ ਕਰਨ ਵਾਲੀ ਐਂਟੀ-ਕੋਰੋਨਾਵਾਇਰਸ ਵੈਕਸੀਨ ਹੈ। 

MHRA ਦੇ ਮੁਖੀ ਜੂਨ ਰੇਨ ਨੇ ਮੋਡੇਰਨਾ ਦੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਟੀਕਾਕਰਨ 'ਤੇ ਬ੍ਰਿਟੇਨ ਦੀ ਸੰਯੁਕਤ ਕਮੇਟੀ 'ਤੇ ਨਿਰਭਰ ਕਰੇਗਾ ਕਿ ਕੀ ਦੇਸ਼ ਦੇ ਟੀਕਾਕਰਨ ਪ੍ਰੋਗਰਾਮ ਦੇ ਹਿੱਸੇ ਵਜੋਂ ਮੋਡੇਰਨਾ ਦੇ ਟੀਕੇ ਬੱਚਿਆਂ ਨੂੰ ਦਿੱਤੇ ਜਾਣ ਦੀ ਇਜਾਜ਼ਤ ਦਿੱਤੀ ਜਾਵੇ। ਜੇਕਰ ਮਨਜ਼ੂਰੀ ਮਿਲਦੀ ਹੈ, ਤਾਂ ਇਸ ਨੂੰ ਬ੍ਰਿਟੇਨ ਦੀ ਟੀਕਾਕਰਨ ਮੁਹਿੰਮ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ ਅਤੇ ਤੇਜ਼ੀ ਨਾਲ ਬੱਚਿਆਂ 'ਤੇ ਲਾਗੂ ਕੀਤਾ ਜਾ ਸਕਦਾ ਹੈ, ਤਾਂ ਜੋ ਉਨ੍ਹਾਂ ਨੂੰ ਮਹਾਂਮਾਰੀ ਤੋਂ ਬਚਾਇਆ ਜਾ ਸਕੇ। 

ਐਮਐਚਆਰਏ ਮੁਖੀ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਐਲਾਨ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ ਮੋਡੇਰਨਾ ਦੁਆਰਾ ਬਣਾਈ ਗਈ ਸਪਾਈਕਵੈਕਸ ਵੈਕਸੀਨ ਨੂੰ ਯੂਕੇ ਵਿੱਚ 6 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ। ਇਹ ਟੀਕਾ ਇਸ ਉਮਰ ਸਮੂਹ ਦੇ ਬੱਚਿਆਂ ਲਈ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹੈ। ਸਪੁਤਨਿਕ ਦੀ ਰਿਪੋਰਟ ਮੁਤਾਬਕ ਬ੍ਰਿਟੇਨ ਨੇ ਹੁਣ ਤੱਕ ਛੇ ਐਂਟੀ-ਕੋਰੋਨਾ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਹੈ। ਇਹਨਾਂ ਵਿੱਚ BioNTech/Pfizer, Johnson & Johnson, Moderna, Novavax, AstraZeneca ਅਤੇ Valneva ਦੇ ਟੀਕੇ ਸ਼ਾਮਲ ਹਨ। 

ਬ੍ਰਿਟੇਨ 'ਚ ਕੋਰੋਨਾ ਵਾਇਰਸ ਦੇ ਮਾਮਲੇ ਫਿਰ ਤੋਂ ਵਧਦੇ ਜਾ ਰਹੇ ਹਨ। ਪਿਛਲੇ ਮਹੀਨੇ, ਹਰ 16 ਵਿੱਚੋਂ ਇੱਕ ਵਿਅਕਤੀ ਸੰਕਰਮਿਤ ਪਾਇਆ ਗਿਆ ਸੀ। ਇਹ ਲਾਗ ਦਰ ਫਰਵਰੀ ਵਿੱਚ ਦਰਜ ਕੀਤੀ ਗਈ ਦਰ ਨਾਲੋਂ ਦੁੱਗਣੀ ਹੈ। ਫਰਵਰੀ ਵਿੱਚ, ਟੈਸਟ ਕੀਤੇ ਗਏ ਹਰ 35 ਲੋਕਾਂ ਵਿੱਚ ਇੱਕ ਕੋਵਿਡ ਸੰਕਰਮਿਤ ਪਾਇਆ ਗਿਆ ਸੀ।