ਮਿਸਰ 'ਚ ਬੰਦ ਪਏ ਤੋਪਖ਼ਾਨੇ 'ਚ ਧਮਾਕਾ, ਚਾਰ ਮੌਤਾਂ

ਏਜੰਸੀ

ਖ਼ਬਰਾਂ, ਕੌਮਾਂਤਰੀ

ਮਿਸਰ ਦੀ ਨਵੀਂ ਰਾਜਧਾਨੀ 'ਚ ਇਕ ਉਸਾਰੀ ਥਾਂ 'ਤੇ ਮੰਗਲਵਾਰ ਨੂੰ ਇਕ ਬੰਬ ਵਿਸਫ਼ੋਟ 'ਚ ਚਾਰ ਕਰਚਾਮੀਆਂ ਦੀ ਮੌਤ ਹੋ ਗਈ। ਇਕ ਸੁਰੱਖਿਆ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ...

Bomb Blast

ਕਾਹਿਰਾ, 15 ਮਈ : ਮਿਸਰ ਦੀ ਨਵੀਂ ਰਾਜਧਾਨੀ 'ਚ ਇਕ ਉਸਾਰੀ ਥਾਂ 'ਤੇ ਮੰਗਲਵਾਰ ਨੂੰ ਇਕ ਬੰਬ ਵਿਸਫ਼ੋਟ 'ਚ ਚਾਰ ਕਰਚਾਮੀਆਂ ਦੀ ਮੌਤ ਹੋ ਗਈ। ਇਕ ਸੁਰੱਖਿਆ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ ਹੈ ਕਿ ਇਹ ਬੰਬ ਪਹਿਲਾਂ ਕਦੇ ਹੋਈ ਲੜਾਈ ਦੌਰਾਨ ਇਥੇ ਮਿਲਿਆ ਸੀ।

ਅਧਿਕਾਰੀ ਨੇ ਦਸਿਆ ਕਿ ਪਹਿਲਾਂ ਕਦੇ ਹੋਈ ਲੜਾਈ ਤੋਂ ਬਾਅਦ ਬੇਕਾਰ ਪਏ ਤੋਪਖ਼ਾਨੇ 'ਚ ਇਹ ਬੰਬ ਪਿਆ ਸੀ। ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦਸਿਆ ਕਿ ਉਹ ਜੰਗ ਕਦੋਂ ਹੋਈ ਸੀ। ਦੇਸ਼ ਦੀ ਨਵੀਂ ਰਾਜਧਾਨੀ ਦਾ ਨਿਰਮਾਣ ਚੱਲ ਰਿਹਾ ਹੈ, ਜੋ ਮੌਜੂਦਾ ਰਾਜਧਾਨੀ ਕਾਹਿਰਾ ਤੋਂ 45 ਕਿਲੋਮੀਟਰ ਪੂਰਬ 'ਚ ਸਥਿਤ ਹੈ। ਇਥੇ ਪ੍ਰੈਸਿਡੈਂਸ਼ਿਅਲ ਪੈਲੇਸ, ਸੰਸਦ, 32 ਮੰਤਰਾਲੇ ਅਤੇ ਵਿਦੇਸ਼ੀ ਦੂਤਾਵਾਸ ਬਣਾਏ ਜਾਣਗੇ।