ਰਾਬਰਟੋ ਮਨਚੀਨੀ ਬਣੇ ਇਟਲੀ ਫੁੱਟਬਾਲ ਟੀਮ ਦੇ ਨਵੇਂ ਕੋਚ

ਏਜੰਸੀ

ਖ਼ਬਰਾਂ, ਕੌਮਾਂਤਰੀ

ਰਾਬਰਟੋ ਮਨਚੀਨੀ ਨੂੰ ਵਿਸ਼ਵ ਕੱਪ ਲਈ ਕੁਆਲੀਫ਼ਾਈ ਕਰਨ ਵਿਚ ਨਾਕਾਮ ਰਹੀ ਇਟਲੀ ਦੀ ਫੁੱਟਬਾਲ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਹੈ। ਇਟਲੀ 1958 ਤੋਂ...

Roberto Mancini

ਰੋਮ, 15 ਮਈ : ਰਾਬਰਟੋ ਮਨਚੀਨੀ ਨੂੰ ਵਿਸ਼ਵ ਕੱਪ ਲਈ ਕੁਆਲੀਫ਼ਾਈ ਕਰਨ ਵਿਚ ਨਾਕਾਮ ਰਹੀ ਇਟਲੀ ਦੀ ਫੁੱਟਬਾਲ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਹੈ। ਇਟਲੀ 1958 ਤੋਂ ਬਾਅਦ ਪਹਿਲੀ ਵਾਰ ਵਿਸ਼ਵ ਕੱਪ ਲਈ ਕੁਆਲੀਫ਼ਾਈ ਕਰਨ ਵਿਚ ਨਾਕਾਮ ਰਿਹਾ ਸੀ। ਇਸ ਤੋਂ ਬਾਅਦ ਜਿਆਨ ਪਿਅਰਾਂ ਵੇਂਟੁਰਾ ਨੂੰ ਬਰਖ਼ਾਸਤ ਕਰ ਦਿਤਾ ਗਿਆ ਸੀ।  ਉਸ ਸਮੇਂ ਤੋਂ ਚਾਰ ਵਾਰ ਦੀ ਵਿਸ਼ਵ ਚੈਂਪੀਅਨ ਕੋਲ ਸਥਾਈ ਕੋਚ ਨਹੀਂ ਸੀ।

ਮਨਚੀਨੀ ਇਸ ਤੋਂ ਪਹਿਲਾਂ ਮੈਨਚੈਸਟਰ ਸਿਟੀ ਅਤੇ ਇੰਟਰ ਮਿਲਾਨ ਦੇ ਕੋਚ ਰਹਿ ਚੁਕੇ ਹਨ। ਉਨ੍ਹਾਂ ਨੇ ਕੱਲ ਰਾਤ ਰੋਮ ਵਿਚ ਨਵੇਂ ਕਰਾਰ ਉਤੇ ਦਸਤਖ਼ਤ ਕੀਤੇ। ਇਟਲੀ ਫੁੱਟਬਾਲ ਸੰਘ ਦੇ ਆਯੁਕਤ ਰਾਬਰਟੋ ਫੈਬਰੀਚੀਨੀ ਨੇ ਕਿਹਾ ਕਿ ਰਾਬਰਟੋ ਇਟਲੀ ਦੇ ਨਵੇਂ ਕੋਚ ਹੋਣਗੇ। ਮਨਚੀਨੀ ਵੀ ਇਸ ਨਿਯੁਕਤੀ ਤੋਂ ਉਤਸ਼ਾਹਿਤ ਹਨ। ਰਿਪੋਰਟਾਂ ਅਨੁਸਾਰ ਮਨਚੀਨੀ ਨੂੰ ਦੋ ਸਾਲ ਸੰਧੀ ਦੇ ਦੌਰਾਨ ਸਲਾਨਾ 20 ਲੱਖ ਯੂਰੋ ਮਿਲਣਗੇ।