ਅਫ਼ਗਾਨੀਸਤਾਨ 'ਚ ਅਤਿਵਾਦੀ ਹਮਲਾ, 30 ਸੁਰੱਖਿਆਂ ਬਲਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਫ਼ਗਾਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਤਾਲੀਬਾਨ ਦੇ ਵਿਦਰੋਹੀਆਂ ਨੇ ਇਰਾਨ ਦੇ ਨਾਲ ਸਰਹੱਦ ਨੇੜੇ ਪੱਛਮੀ ਅਫ਼ਗਾਨੀਸਤਾਨ ਵਿਚ ਫਰਾਹ ਸੂਬੇ ਦੀ ਰਾਜਧਾਨੀ...

afghanistan

ਕਾਬੁਲ : ਅਫ਼ਗਾਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਤਾਲੀਬਾਨ ਦੇ ਵਿਦਰੋਹੀਆਂ ਨੇ ਇਰਾਨ ਦੇ ਨਾਲ ਸਰਹੱਦ ਨੇੜੇ ਪੱਛਮੀ ਅਫ਼ਗਾਨੀਸਤਾਨ ਵਿਚ ਫਰਾਹ ਸੂਬੇ ਦੀ ਰਾਜਧਾਨੀ ਫਰਾਹ ਸ਼ਹਿਰ 'ਤੇ ਹਮਲਾ ਕਰ ਦਿਤਾ ਹੈ। ਜਿਸ ਵਿਚ 30 ਸੁਰੱਖਿਆ ਬਲਾਂ ਦੀ ਮੌਤ ਹੋ ਗਈ ਹੈ ਤੇ ਕਈ ਜ਼ਖ਼ਮੀ ਵੀ ਹੋ ਗਏ ਹਨ। ਫਰਾਹ ਸੂਬਾਈ ਪ੍ਰੀਸ਼ਦ ਦੇ ਮੁਖੀ ਬਖਤਾਵਰ ਨੇ ਕਿਹਾ ਕਿ ਮੰਗਲਵਾਰ ਦੀ ਸਵੇਰ ਤਾਲਿਵਾਨਾਂ ਨੇ ਕਈ ਸੁਰੱਖਿਆ ਚੌਕੀਆਂ ਨੂੰ ਖ਼ਤਮ ਕਰ ਦਿਤਾ ਤਸੀ ਤੇ ਸ਼ਹਿਰ ਵਿਚ ਬਦੂਕਾਂ ਚਲ ਰਹੀਆਂ ਸੀ। ਬਖ਼ਤਾਵਰ ਦਾ ਕਹਿਣਾ ਹੈ ਕਿ ਹਮਲੇ ਵਿਚ 30 ਸੁਰੱਖਿਆ ਬਲਾਂ ਦੀ ਮੌਤ ਹੋ ਗਈ ਸੀ ਤੇ ਕਈ ਜ਼ਖ਼ਮੀ ਹੋ ਗਏ ਸਨ।

ਫਰਾਹ ਸੂਬੇ ਦੇ ਇਕ ਸਾਂਸਦ ਮੁਹੰਮਦ ਸਰਵਰ ਔਸਮਾਨੀ ਨੇ ਵੀ ਤਾਲਿਵਾਨ ਹਮਲਿਆਂ ਦੀ ਪੁਸ਼ਟੀ ਕੀਤੀ ਹੈ। ਇਕ ਤਾਲਿਵਾਨ ਬੁਲਾਰੇ ਜਬੀਹੁਲਾ ਮੁਜਾਹਿਦ ਨੇ ਇਸ ਹਮਲੇ ਦੀ ਜਿੰਮੇਦਾਰੀ ਲਈ। ਉਨ੍ਹਾਂ ਕਿਹਾ ਕਿ ਅਤਿਵਾਦੀਆਂ ਨੇ ਹਮਲੇ ਨੂੂੰ ਕਈ ਦਿਸ਼ਾ ਦੇ ਰੂਪ ਵਿਚ ਲਾਂਚ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੇ ਸ਼ਹਿਰ ਵਿਚ ਕਈ ਚੈੱਕਪੁਆਇੰਟਾਂ ਨੂੰ ਕ੍ਰਾਸ ਕਰ ਲਿਆ। ਫਰਾਹ ਵੀ ਹੇਲਮੰਡ ਸੂਬੇ ਦੇ ਨਾਲ ਹੀ ਸਰਹੱਦ ਹੈ ਜਿਥੇ ਤਾਲਿਵਾਨ ਨੇ ਕਈ ਜ਼ਿਲ੍ਹਿਆਂ ਨੂੰ ਨਿਯੰਤਰਿਤ ਕਰ ਕੇ ਰੱਖਿਆ ਹੈ।