ਜੇਰੂਸਲਮ 'ਚ ਅਮਰੀਕੀ ਦੂਤਾਵਾਸ ਖੁੱਲਣ ਨਾਲ ਭੜਕੀ ਹਿੰਸਾ, 55 ਦੀ ਮੌਤ, 2000 ਤੋਂ ਜ਼ਿਆਦਾ ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਜੇਰੂਸਲਮ ਵਿਚ ਅਮਰੀਕੀ ਦੂਤਾਵਾਸ ਦੇ ਉਦਘਾਟਨ ਨੂੰ ਲੈ ਕੇ ਗਾਜਾ-ਇਜਰਾਇਲ ਸਰਹੱਦ 'ਤੇ ਵਿਰੋਧ ਪ੍ਰਦਰਸ਼ਨ...

violence in jerusalem

ਜੇਰੂਸਲਮ ਵਿਚ ਅਮਰੀਕੀ ਦੂਤਾਵਾਸ ਦੇ ਉਦਘਾਟਨ ਨੂੰ ਲੈ ਕੇ ਗਾਜਾ-ਇਜਰਾਇਲ ਸਰਹੱਦ 'ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਫਿਲੀਸਤੀਨੀ ਪ੍ਰਦਰਸ਼ਨਕਾਰੀਆਂ 'ਤੇ ਇਜਰਾਇਲੀ ਫ਼ੌਜ ਨੇ ਗੋਲੀਬਾਰੀ ਕੀਤੀ, ਜਿਸ ਵਿਚ 55 ਫਿਲੀਸਤੀਨੀਆਂ ਦੀ ਮੌਤ ਹੋ ਗਈ ਜਦੋਂ ਕਿ 2,771 ਜ਼ਖ਼ਮੀ ਹੋ ਗਏ।

ਇਜਰਾਇਲ ਸੁਰੱਖਿਆ ਬਲਾਂ ਨੇ ਕਿਹਾ ਕਿ ਗਾਜਾਪੱਟੀ ਸੁਰੱਖਿਆ ਹੜ੍ਹ ਨਾਲ ਨੇੜਲੇ 13 ਸਥਾਨਾਂ 'ਤੇ ਫਿਲੀਸਤੀਨ ਦੇ 40,000 ਲੋਕਾਂ ਨੇ ਇਸ ਹਿੰਸਕ ਦੰਗਿਆਂ ਵਿਚ ਹਿੱਸਾ ਲਿਆ। ਇਹ ਹਿੰਸਾ ਜੇਰੂਸਲਮ ਵਿਚ ਅਮਰੀਕੀ ਦੂਤਾਵਾਸ ਦੇ ਉਦਘਾਟਨ ਦੇ ਮੱਦੇਨਜ਼ਰ ਹੋਈ, ਜਿਸ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ ਟਰੰਪ, ਉਨ੍ਹਾਂ ਦੇ ਜੁਆਈ ਜੇਈਰਡ ਕੁਸ਼ਨਰ ਅਤੇ ਵਿੱਤ ਮੰਤਰੀ ਸਟੀਵਨ ਨੁਚਿਨ ਦੀ ਅਗਵਾਈ ਵਿਚ ਅਮਰੀਕੀ ਪ੍ਰਤੀਨਿਧੀਮੰਡਲ ਨੇ ਹਿੱਸਾ ਲਿਆ ਸੀ।

ਇਕ ਨਿਊਜ਼ ਚੈੱਨਲ ਮੁਤਾਬਕ, ਇਜਰਾਇਲੀ ਪੁਲਿਸ ਅਤੇ ਭੜਕੇ ਪ੍ਰਦਰਸ਼ਨਕਾਰੀਆਂ ਵਿਚਕਾਰ ਹਿੰਸਕ ਝੜਪ ਹੋਈ। ਪ੍ਰਦਰਸ਼ਨਕਾਰੀਆਂ ਨੇ ਨਵੇਂ ਦੂਤਾਵਾਸ ਦੇ ਬਾਹਰ ਫਿਲੀਸਤੀਨ ਦੇ ਝੰਡੇ ਲਹਿਰਾਏ। ਇਸ ਦੌਰਾਨ ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਵੀ ਲੈ ਲਿਆ ਗਿਆ।