ਦੁਨੀਆਂ ਭਰ 'ਚ ਰੋਜ਼ਾਨਾ ਹੋ ਸਕਦੀ ਹੈ 6000 ਬੱਚਿਆਂ ਦੀ ਮੌਤ : ਯੂਨੀਸੇਫ

ਏਜੰਸੀ

ਖ਼ਬਰਾਂ, ਕੌਮਾਂਤਰੀ

ਕੋਰੋਨਾ ਵਾਇਰਸ ਬਣਿਆ ਬੱਚਿਆਂ ਦੇ ਅਧਿਕਾਰਾਂ ਲਈ ਸੰਕਟ ਯੂਨੀਸੇਫ਼ ਨੇ ਇਸ ਗਲੋਬਲ ਮਹਾਂਮਾਰੀ ਤੋਂ ਪ੍ਰਭਾਵਤ ਬੱਚਿਆਂ ਲਈ 1.6 ਅਰਬ ਡਾਲਰ ਦੀ ਮਦਦ ਮੰਗੀ

corona



ਸੰਯੁਕਤ ਰਾਸ਼ਟਰ, 14 ਮਈ : ਸੰਯੁਕਤ ਰਾਸ਼ਟਰ ਬੱਚਿਆਂ ਦਾ ਫੰਡ (ਯੂਨੀਸੇਫ) ਨੇ ਸਾਵਧਾਨ ਕੀਤਾ ਹੈ ਕਿ ਕੋਵਿਡ 19 ਗਲੋਬਲ ਮਹਾਂਮਾਰੀ ਕਾਰਨ ਸਿਹਤ ਪ੍ਰਣਾਲੀ ਕਮਜ਼ੋਰ ਹੋ ਜਾਣ ਅਤੇ ਨਿਯਮਤ ਸੇਵਾਵਾਂ ਵਿਚ ਰੁਕਾਵਟ ਆਉਣ ਕਾਰਨ ਆਉਣ ਵਾਲੇ 6 ਮਹੀਨੇ 'ਚ ਰੋਜ਼ਾਨਾ ਕਰਬੀ 6000 ਬੱਚਿਆਂ ਦੀ ਅਜਿਹੇ ਕਾਰਨਾਂ ਕਾਰਨ ਮੌਤ ਹੋ ਸਕਦੀ ਹੈ, ਜਿਨ੍ਹਾਂ ਨੂੰ ਰੋਕਿਆ ਨਹੀਂ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪੰਜਵਾਂ ਜਨਮਦਿਨ ਮਨਾਉਣ ਤੋਂ ਪਹਿਲਾਂ ਦੁਨੀਆਂ ਭਰ 'ਚ ਮਾਰੇ ਜਾਣ ਵਾਲੇ ਬੱਚਿਆਂ ਦੀ ਗਿਣਤੀ 'ਚ ਦਹਾਕਿਆਂ ਵਿਚ ਪਹਿਲੀ ਵਾਰ ਵਾਧਾ ਹੋਣ ਦਾ ਖਦਸ਼ਾ ਹੈ।


ਯੂਨੀਸੇਫ਼ ਨੇ ਇਸ ਗਲੋਬਲ ਮਹਾਂਮਾਰੀ ਤੋਂ ਪ੍ਰਭਾਵਤ ਬੱਚਿਆਂ ਨੂੰ ਮਨੁੱਖੀ ਮਦਦ ਮੁਹਇਆ ਕਰਾਉਣ ਲਈ 1.6 ਅਰਬ ਡਾਲਰ ਦੀ ਮਦਦ ਮੰਗੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਿਹਤ ਸੰਗਠਨ ''ਤੇਜੀ ਨਾਲ ਬੱਚਿਆਂ ਦੇ ਅਧਿਕਾਰ ਸੰਕਟ ਬਣਦਾ ਜਾ ਰਿਹਾ ਹੈ ਅਤੇ ਤੁਰਤ ਕਾਰਵਾਈ ਨਹੀਂ ਕੀਤੀ ਗਈ ਤਾਂ ਪੰਜ ਸਾਲ ਤੋਂ ਘੱਟ ਉਮਰ ਦੇ ਅਤੇ 6000 ਬੱਚਿਆਂ ਦੀ ਰੋਜ਼ਾਨਾ ਮੌਤ ਹੋ ਸਕਦੀ ਹੈ।''ਕੋਰੋਨਾ ਵਾਇਰਸ ਬਣਿਆ ਬੱਚਿਆਂ ਦੇ ਅਧਿਕਾਰਾਂ ਲਈ ਸੰਕਟ


ਯੂਨੀਸੇਫ ਦੀ ਕਾਰਜਕਾਰੀ ਡਾਈਰੈਕਟਰ ਹੇਨਰੀਟਾ ਫੋਰੇ ਨੇ ਮੰਗਲਵਾਰ ਨੂੰ ਕਿਹਾ, ''ਸਕੂਲ ਬੰਦ ਹਨ, ਮਾਪਿਆਂ ਕੋਲ ਕੰਮ ਨਹੀਂ ਹੈ ਅਤੇ ਪ੍ਰਵਾਰ ਚਿੰਤਤ ਹਨ।'' ਉਨ੍ਹਾਂ ਕਿਹਾ, ''ਜਤ ਅਸੀਂ ਕੋਵਿਡ 19 ਦੇ ਬਾਅਦ ਦੀ ਦੁਨੀਆਂ ਦੀ ਕਲਪਨਾ ਕਰ ਰਹੇ ਹਨ, ਅਜਿਹੇ ਵਿਚ ਇਹ ਫੰਡ ਸੰਕਟ ਨਾਲ ਨਜਿਠਣ ਅਤੇ ਇਸ ਦੇ ਪ੍ਰਭਾਵ ਤੋਂ ਬੱਚਿਆਂ ਦੀ ਰਖਿਆ ਕਰਨ 'ਚ ਸਾਡੀ ਮਦਦ ਕਰਨਗੇ।''


ਆਉਣ ਵਾਲੇ 6 ਮਹੀਨਿਆਂ 'ਚ 6000 ਬੱਚਿਆਂ ਦੀ ਮੌਤ ਦਾ ਅਨੁਮਾਨ ਅਮਰੀਕਾ ਸਥਿਤ 'ਜਾਨਸ ਹਾਪਕਿਨਸ ਬਲੂਮਬਰਗ ਸਕੂਲ ਆਫ਼ ਪਬਲਿਕ ਹੇਲਥ' ਦੇ ਖੋਜਕਰਤਾਵਾਂ ਦੇ ਵਿਸ਼ਲੇਸ਼ਣ 'ਤੇ ਆਧਾਰਿਤ ਹੈ। ਇਹ ਵਿਸ਼ਲੇਸ਼ਣ ਬੁਧਵਾਰ ਨੂੰ ''ਲਾਸੇਂਟ ਗਲੋਬਲ ਹੇਲਥ' ਪੱਤਰਿਕਾ 'ਚ ਪ੍ਰਕਾਸ਼ਿਤ ਹੋਇਆ।
ਫੋਰੇ ਨੇ ਕਿਹਾ ਕਿ ਸੱਭ ਤੋਂ ਖ਼ਰਾਬ ਗੱਲ ਇਹ ਹੈ ਕਿ ਪੰਜਵੇਂ ਜਨਮਦਿਨ ਤੋਂ ਪਹਿਲਾਂ ਮਾਰੇ ਜਾਣ ਵਾਲੇ ਬੱਚਿਆਂ ਦੀ ਗਿਣਤੀ ''ਦਹਾਕਿਆ 'ਚ ਪਹਿਲੀ ਵਾਰ'' ਵੱਧ ਸਕਦੀ ਹੈ। ਇਸ ਦੇ ਇਲਾਵਾ 6 ਮਹੀਨੇ 'ਚ ਕਰੀਬ 56,700 ਅਤੇ ਮਾਵਾਂ ਦੀ ਮੌਤ ਹੋ ਸਕਦੀ ਹੈ। (ਪੀਟੀਆਈ)