Corona  ਨਾਲ ਹੋਈ ਤਬਾਹੀ ਦਾ ਬਦਲਾ ਲੈਣ ਲਈ America ਨੇ China  ਨੂੰ ਦਿੱਤਾ ਇਹ ਝਟਕਾ!

ਏਜੰਸੀ

ਖ਼ਬਰਾਂ, ਕੌਮਾਂਤਰੀ

ਡੋਨਾਲਡ ਟਰੰਪ ਨੇ ਚੀਨ ਤੋਂ ਪੈਨਸ਼ਨ ਫੰਡ ਦੇ ਅਰਬਾਂ ਡਾਲਰ ਨਿਵੇਸ਼ ਵਾਪਸ ਲਏ

Photo

ਵਾਸ਼ਿੰਗਟਨ: ਕੋਰੋਨਾ ਦੇ ਕਹਿਰ ਦੌਰਾਨ ਅਮਰੀਕਾ ਨੇ ਚੀਨ ਨੂੰ ਝਟਕਾ ਦੇਣ ਦੀ ਸ਼ੁਰੂਆਤ ਕਰ ਦਿੱਤੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ਼ ਟਰੰਪ ਨੇ ਪੁਸ਼ਟੀ ਕੀਤੀ ਹੈ ਕਿ ਉਹਨਾਂ ਦੇ ਪ੍ਰਸ਼ਾਸਨ ਨੇ ਚੀਨ ਨੂੰ ਅਰਬਾਂ ਡਾਲਰ ਦੇ ਅਮਰੀਕੀ ਪੈਨਸ਼ਨ ਫੰਡ ਨਿਵੇਸ਼ ਕੱਢਣ ਲਈ ਕਿਹਾ ਹੈ ਅਤੇ ਇਸ ਤਰ੍ਹਾਂ ਦੇ ਹੋਰ ਕਦਮਾਂ 'ਤੇ ਵਿਚਾਰ ਕੀਤਾ ਜਾ ਰਿਹਾ ਹੈ।

ਕੋਰੋਨਾ ਵਾਇਰਸ ਦੇ ਪ੍ਰਕੋਪ ਤੋਂ ਬਾਅਦ ਅਮਰੀਕਾ ਅਤੇ ਚੀਨ ਦੇ ਸਬੰਧ ਵਿਗੜ ਗਏ ਹਨ। ਅਮਰੀਕਾ ਨੇ ਕੋਰੋਨਾ ਵਾਇਰਸ ਨਾਲ ਨਜਿੱਠਣ ਵਿਚ ਚੀਨ ਦੇ ਰੁਖ 'ਤੇ ਨਿਰਾਸ਼ਾ ਜ਼ਾਹਿਰ ਕੀਤੀ ਹੈ। ਕੋਰੋਨਾ ਵਾਇਰਸ ਅਮਰੀਕਾ ਵਿਚ ਹੁਣ ਤੱਕ 80 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਜਾਨ ਲੈ ਚੁੱਕਾ ਹੈ। ਚੀਨ 'ਤੇ ਕੋਰੋਨਾ ਨਾਲ ਸਬੰਧਤ ਜਾਣਕਾਰੀ ਚੋਰੀ ਕਰਨ ਦਾ ਇਲਜ਼ਾਮ ਵੀ ਲਗਾਇਆ ਗਿਆ ਹੈ।

ਅਮਰੀਕੀ ਰਾਸ਼ਟਰਪਤੀ ਨੇ ਇਕ ਨਿਊਜ਼ ਚੈਨਲ 'ਤੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਉਹਨਾ ਨੇ ਚੀਨ ਤੋਂ ਪੈਨਸ਼ਨ ਫੰਡ ਦੇ ਅਰਬਾਂ ਡਾਲਰ ਨਿਵੇਸ਼ ਵਾਪਸ ਲੈ ਲਏ। 
ਇਸੇ ਦੌਰਾਨ ਕੁਝ ਹੋਰ ਰਿਪੋਰਟਾਂ ਅਨੁਸਾਰ ਚੀਨ ਉਹਨਾਂ ਅਮਰੀਕੀ ਸੰਸਦ ਮੈਂਬਰਾਂ ਖਿਲਾਫ ਕਾਰਵਾਈ ਕਰਨ 'ਤੇ ਵਿਚਾਰ ਕਰ ਰਿਹਾ ਹੈ, ਜਿਨ੍ਹਾਂ ਨੇ ਕੋਰੋਨਾ ਵਾਇਰਸ ਦੇ ਪ੍ਰਕੋਪ ਨਾਲ ਨਜਿੱਠਣ ਵਿਚ ਲਾਪਰਵਾਹੀ ਵਰਤਣ ਨੂੰ ਲੈ ਕੇ ਚੀਨ ਖਿਲਾਫ ਪਾਬੰਧੀ ਲਗਾਉਣ ਵਾਲੀ ਮੰਗ ਸਬੰਧੀ ਸੀਨੇਟ ਵਿਚ ਪ੍ਰਸਤਾਵ ਪੇਸ਼ ਕੀਤਾ ਹੈ।

ਦੱਸ ਦਈਏ ਕਿ ਕੋਰੋਨਾ ਵਾਇਰਸ ਕਾਰਨ ਅਮਰੀਕਾ ਅਤੇ ਚੀਨ ਵਿਚ ਸ਼ਬਦੀ ਜੰਗ ਛਿੜੀ ਹੋਈ ਹੈ। ਅਮਰੀਕਾ ਜਿੱਥੇ ਕੋਰੋਨਾ ਵਾਇਰਸ ਨੂੰ ਲੈ ਕੇ ਚੀਨ ਨੂੰ ਜ਼ਿੰਮੇਵਾਰ ਠਹਿਰਾ ਰਿਹਾ ਹੈ, ਉੱਥੇ ਹੀ ਚੀਨ ਇਹਨਾਂ ਇਲਜ਼ਮਾਂ ਨੂੰ ਖਾਰਜ ਕਰ ਰਿਹਾ ਹੈ।