ਕੋਰੋਨਾ: ਬੰਦ ਹੋਵੇਗੀ ਲੰਡਨ ਦੀ 500 ਸਾਲ ਪੁਰਾਣੀ ਦੁਕਾਨ 'Arthur Beale'

ਏਜੰਸੀ

ਖ਼ਬਰਾਂ, ਕੌਮਾਂਤਰੀ

ਦੁਕਾਨ ਨੂੰ 16 ਵੀਂ ਸਦੀ ਵਿਚ ਰੱਸੀ ਬਣਾਉਣ ਵਾਲੇ ਜੌਨ ਬਕਿੰਘਮ ਦੁਆਰਾ ਸ਼ੁਰੂ ਕੀਤਾ ਗਿਆ ਸੀ।

Arthur Beale

ਲੰਡਨ - ਕੋਰੋਨਾ ਵਾਇਰਲ ਮਹਾਮਾਰੀ ਕਰ ਕੇ ਪੂਰੀ ਦੁਨੀਆ ਪ੍ਰਭਾਵਿਤ ਹੈ। ਸਾਰੇ ਉਦਯੋਗਾਂ ਨੂੰ ਇਸ ਦਾ ਪ੍ਰਭਾਵ ਝੱਲਣਾ ਪੈ ਰਿਹਾ ਹੈ। ਇਸ ਸੰਕਟ ਨਾਲ ਨਵੇਂ ਕਾਰੋਬਾਰ ਦੇ ਨਾਲ-ਨਾਲ ਕਈ ਸਾਲ ਪੁਰਾਏ ਕਾਰੋਬਾਰ ਪ੍ਰਭਾਵਿਤ ਹੋਏ ਹਨ। ਇਸ ਦੌਰਾਨ ਕੋਰੋਨਾ ਕਰ ਕੇ ਲੱਗੇ ਲਾਕਡਾਊਨ ਕਾਰਨ ਪਿਛਲੇ 500 ਸਾਲਾਂ ਤੋਂ ਜ਼ਿਆਦਾ ਕਾਰੋਬਾਰ ਕਰ ਰਹੀਆਂ ਲੰਡਨ ਦੀ ਸਭ ਤੋਂ ਪੁਰਾਣੀਆਂ ਦੁਕਾਨਾਂ ਵਿਚੋਂ ਇਕ ਆਰਥਰ ਬੀਲ ਨੂੰ ਜੂਨ ਵਿਚ ਬੰਦ ਕਰ ਦਿੱਤਾ ਜਾਵੇਗਾ। 

ਇਸ ਦੁਕਾਨ ਦੀ ਸ਼ੁਰੂਆਤ 16 ਵੀਂ ਸਦੀ ਵਿਚ ਪਰਬਤ ਰੋਹੀਆਂ ਦੇ ਸਮਾਨ ਨਾਲ ਕੀਤੀ ਗਈ ਸੀ। ਦੁਕਾਨ ਨੂੰ 16 ਵੀਂ ਸਦੀ ਵਿਚ ਰੱਸੀ ਬਣਾਉਣ ਵਾਲੇ ਜੌਨ ਬਕਿੰਘਮ ਦੁਆਰਾ ਸ਼ੁਰੂ ਕੀਤਾ ਗਿਆ ਸੀ। ਇਸ ਦਾ ਅਸਲ ਨਾਮ ਜੌਨ ਬਕਿੰਘਮ ਹੇਮਪ ਅਤੇ ਫਲੈਕਸ ਡ੍ਰੈਸਰ, ਟੂ ਡੀਲਰ ਅਤੇ ਰੋਪ ਮੇਕਰ ਸੀ। ਇਸ ਨੂੰ 1843 ਵਿਚ ਮੌਜੂਦਾ ਸਥਾਨ ਤੇ ਤਬਦੀਲ ਕਰ ਦਿੱਤਾ ਗਿਆ ਸੀ।

ਹਾਲਾਂਕਿ, ਮਾਹਰ ਕਹਿੰਦੇ ਹਨ ਕਿ ਜੌਨ ਬਕਿੰਘਮ ਨੇ ਆਪਣੀ ਕੰਪਨੀ ਦੀ ਸ਼ੁਰੂਆਤ 1500 ਦੇ ਦਹਾਕੇ ਵਿਚ ਕੀਤੀ ਸੀ। ਇੱਥੇ ਕਲਾਈਬਿੰਗ ਰੋਪ ਤੋਂ ਇਲਾਵਾ, ਸਮੁੰਦਰੀ ਉਪਕਰਣ ਅਤੇ ਪਹਾੜੀ ਸਮਾਨ ਮਿਲਦਾ ਸੀ। ਸਾਲ 1791 ਵਿਚ ਸਮੁੰਦਰੀ ਉਪਕਰਣ ਅਤੇ ਸਮੁੰਦਰੀ ਸਮਾਨ ਇੱਥੇ ਮਿਲਣਾ ਸ਼ੁਰੂ ਹੋਇਆ। ਸੰਚਾਲਕਾਂ ਦਾ ਕਹਿਣਾ ਹੈ ਕਿ ਮਹਾਂਮਾਰੀ ਕਾਰਨ ਉਨ੍ਹਾਂ ਦੀ ਆਰਥਿਕ ਸਥਿਤੀ ਵਿਗੜ ਗਈ ਹੈ ਅਤੇ ਹੁਣ ਉਹ ਦੁਕਾਨ ਨਹੀਂ ਚਲਾ ਸਕਣਗੇ। 

ਜ਼ਿਕਰਯੋਗ ਹੈ ਕਿ ਬ੍ਰਿਟੇਨ ਵਿਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਪਿਛਲੇ ਮਹੀਨੇ ਦੇ ਮੁਕਾਬਲੇ ਲਗਭਗ ਅੱਧੀ ਹੋ ਗਈ ਹੈ, ਜੋ ਕਿ ਕੋਵਿਡ -19 ਦੇ ਮਾਮਲਿਆਂ ਦਾ ਪਿਛਲੇ ਸਾਲ ਤੋਂ ਸਭ ਤੋਂ ਘੱਟ ਪੱਧਰ ਹੈ। ਇਸ ਨਵੀਂ ਕਿਸਮ ਦੇ ਕੋਵਿਡ -19 ਬਾਰੇ ਬ੍ਰਿਟਿਸ਼ ਪ੍ਰਧਾਨਮੰਤਰੀ ਬੋਰਿਸ ਜਾਨਸਨ ਨੇ ਸੰਸਦ ਵਿਚ ਕਿਹਾ ਕਿ ਇਹ ਬਹੁਤ ਚਿੰਤਾ ਦੀ ਗੱਲ ਹੈ ਕਿਉਂਕਿ ਇਹ ਪਿਛਲੇ ਸਾਲ ਯੂਕੇ ਦੀ ਕੈਂਟ ਕਾਊਂਟੀ ਵਿਚ ਪਹਿਲੀ ਵਾਰ ਸਾਹਮਣੇ ਆਏ ਪੱਕਾਰ ਦੀ ਤੁਲਨਾ ਵਿਚ ਕਾਫ਼ੀ ਜ਼ਿਆਦਾ ਸੰਕਰਮਿਤ ਹੋ ਸਕਦਾ ਹੈ।