New York ਦੀ ਸੁਪਰਮਾਰਕਿਟ 'ਚ ਹੋਈ Firing, ਸੁਰੱਖਿਆ ਗਾਰਡ ਸਮੇਤ 10 ਦੀ ਗਈ ਜਾਨ, 3 ਜ਼ਖ਼ਮੀ 

ਏਜੰਸੀ

ਖ਼ਬਰਾਂ, ਕੌਮਾਂਤਰੀ

ਹਮਲਾਵਰ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ 

Firing at a New York supermarket

ਨਿਊਯਾਰਕ : ਸਥਾਨਕ ਸ਼ਹਿਰ ਬਫੇਲੋ ਵਿਚ ਇੱਕ ਸੁਪਰਮਾਰਕਿਟ (supermarket) ਵਿੱਚੋ ਗੋਲੀਬਾਰੀ ਹੋਈ ਜਿਸ ਵਿਚ 10 ਲੋਕਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਇਹ ਵਾਰਦਾਤ ਸ਼ਨੀਵਾਰ ਯਾਨੀ ਬੀਤੇ ਕੱਲ ਵਾਪਰੀ ਹੈ। ਦੱਸਿਆ ਜਾ ਰਿਹਾ ਹੈ ਕਿ ਇਕ 18 ਸਾਲਾ ਗੋਰੇ ਵਿਅਕਤੀ ਨੇ ਫ਼ੌਜੀ ਵਰਦੀ ਪਾਈ ਹੋਈ ਸੀ ਅਤੇ ਉਸ ਨੇ ਇੱਕ ਸੁਪਰਮਾਰਕੀਟ ਵਿਚ ਰਾਈਫਲ ਨਾਲ ਅੰਨ੍ਹੇਵਾਹ ਗੋਲੀਬਾਰੀ ਕੀਤੀ।

ਪੁਲਿਸ ਨੇ ਜਾਣਕਾਰੀ ਦਿੰਦਿਆਂ ਪੁਸ਼ਟੀ ਕੀਤੀ ਹੈ ਕਿ ਇਸ ਹਮਲੇ 'ਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਜਦਕਿ ਤਿੰਨ ਹੋਰ ਜ਼ਖਮੀ ਹੋ ਗਏ ਹਨ। ਅਧਿਕਾਰੀਆਂ ਨੇ ਇਸ ਨੂੰ ਨਸਲੀ ਭਾਵਨਾਵਾਂ ਤੋਂ ਪ੍ਰੇਰਿਤ ਹਿੰਸਕ ਘਟਨਾ ਕਰਾਰ ਦਿਤਾ ਹੈ। ਦੱਸ ਦੇਈਏ ਕਿ ਇਹ ਘਟਨਾ ਸ਼ਨੀਵਾਰ ਦੁਪਹਿਰ 2:30 ਵਜੇ (ਭਾਰਤੀ ਸਮੇਂ ਅਨੁਸਾਰ ਰਾਤ 12 ਵਜੇ) ਦੀ ਹੈ। ਜਿਨ੍ਹਾਂ 13 ਲੋਕਾਂ ਨੂੰ ਗੋਲੀ ਲੱਗੀ ਹੈ, ਉਨ੍ਹਾਂ ਵਿੱਚੋਂ 11 ਕਾਲੇ ਹਨ।

ਮਰਨ ਵਾਲਿਆਂ ਵਿੱਚ ਇੱਕ ਸੁਰੱਖਿਆ ਗਾਰਡ ਵੀ ਸ਼ਾਮਲ ਹੈ।  ਪੁਲਿਸ ਨਸਲੀ ਹਮਲੇ ਦੇ ਕੋਣ ਤੋਂ ਵੀ ਜਾਂਚ ਕਰ ਰਹੀ ਹੈ। ਹਮਲੇ ਤੋਂ ਬਾਅਦ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਹੈ, ਜਿੱਥੇ ਉਸ 'ਤੇ ਫਰਸਟ ਡਿਗਰੀ ਕਤਲ ਦਾ ਦੋਸ਼ ਲਗਾਇਆ ਗਿਆ ਹੈ। ਹਮਲਾਵਰ ਦੀ ਪਛਾਣ ਦੱਖਣ-ਪੂਰਬੀ ਬਫੇਲੋ ਤੋਂ ਕਰੀਬ 320 ਕਿਲੋਮੀਟਰ ਦੂਰ ਸਥਿਤ ਨਿਊਯਾਰਕ (New York) ਤੋਂ ਕੌਲਿਨਕਲ ਵਸਨੀਕ ਪੈਟਨ ਗੈਂਡਰੋਨ ਦੇ ਤੌਰ 'ਤੇ ਹੋਈ ਹੈ।

ਬਫੇਲੋ ਪੁਲਿਸ ਕਮਿਸ਼ਨਰ ਜੋਸੇਫ ਗ੍ਰਾਮਾਗਲੀਆ ਨੇ ਕਿਹਾ ਕਿ ਹਮਲਾਵਰ ਨੇ ਸਟੋਰ ਦੇ ਬਾਹਰ ਚਾਰ ਲੋਕਾਂ ਨੂੰ ਗੋਲੀ ਮਾਰ ਦਿੱਤੀ। ਜਵਾਬ ਵਿੱਚ, ਸਟੋਰ ਦੇ ਅੰਦਰ ਇੱਕ ਸੁਰੱਖਿਆ ਗਾਰਡ ਨੇ ਕਈ ਗੋਲੀਆਂ ਚਲਾਈਆਂ ਅਤੇ ਇੱਕ ਗੋਲੀ ਬੰਦੂਕਧਾਰੀ ਦੀ ਬੁਲੇਟਪਰੂਫ ਜੈਕੇਟ ਵਿੱਚ ਲੱਗੀ, ਜਿਸ ਦਾ ਉਸ 'ਤੇ ਕੋਈ ਅਸਰ ਨਹੀਂ ਹੋਇਆ। ਇਹ ਸੁਰੱਖਿਆ ਗਾਰਡ ਬਫੇਲੋ ਪੁਲਿਸ ਦਾ ਸੇਵਾਮੁਕਤ ਪੁਲਿਸ ਅਧਿਕਾਰੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਮਾਰਚ ਵਿੱਚ ਕੋਲੋਰਾਡੋ ਦੇ ਬੋਲਡਰ ਵਿੱਚ ਕਿੰਗ ਸੁਪਰਸ ਗਰੋਸਰੀ 'ਚ ਇਸੇ ਤਰ੍ਹਾਂ ਦੇ ਹਮਲੇ ਵਿੱਚ 10 ਲੋਕ ਮਾਰੇ ਗਏ ਸਨ।