ਅਮਰੀਕਾ ਦੇ ਪ੍ਰੋਫ਼ੈਸਰ ਨੇ ਬਣਾਇਆ ਸੱਭ ਤੋਂ ਲੰਬੇ ਸਮੇਂ ਤਕ ਪਾਣੀ ’ਚ ਰਹਿਣ ਦਾ ਵਿਸ਼ਵ ਰਿਕਾਰਡ

ਏਜੰਸੀ

ਖ਼ਬਰਾਂ, ਕੌਮਾਂਤਰੀ

55 ਸਾਲਾ ਜੋਸੇਫ਼ ਡਿਟੂਰੀ ਨੇ 30 ਫੁੱਟ ਡੂੰਘੇ ਪਾਣੀ ਵਿਚ ਬਿਤਾਏ ਕੁੱਲ 74 ਦਿਨ

US Professor Sets World Record After Living Underwater For 74 Days



ਨਿਊਯਾਰਕ: ਫਲੋਰਿਡਾ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਨੇ ਸੱਭ ਤੋਂ ਲੰਬੇ ਸਮੇਂ ਤਕ ਪਾਣੀ ਦੇ ਹੇਠਾਂ ਰਹਿਣ ਦਾ ਨਵਾਂ ਵਿਸ਼ਵ ਰਿਕਾਰਡ ਬਣਾਇਆ ਹੈ। ਇਕ ਰੀਪੋਰਟ ਮੁਤਾਬਕ ਜੋਸੇਫ਼ ਡਿਟੂਰੀ ਨੇ ਜਿਯੂਲਸ ਦੇ ‘ਅੰਡਰਸੀ ਲਾਜ’ ਵਿਚ ਅਪਣੇ 74 ਦਿਨ ਪੂਰੇ ਕਰ ਲਏ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਨਵਾਂ ਵਿਸ਼ਵ ਰਿਕਾਰਡ ਬਣਾਇਆ ਹੈ। ਉਹ 1 ਮਾਰਚ ਨੂੰ ਇਕ ਬਾਇਓਲਾਜੀ ਅਧਿਐਨ ਤਹਿਤ ਪ੍ਰਾਜੈਕਟ ਨੇਪਚਿਊਨ 100 ਦੇ ਹਿੱਸੇ ਵਜੋਂ 30 ਫੁੱਟ ਪਾਣੀ ਵਿਚ ਉਤਰੇ ਸੀ।

ਇਹ ਵੀ ਪੜ੍ਹੋ: ਮਾਣਹਾਨੀ ਮਾਮਲਾ : ਸੰਗਰੂਰ ਜ਼ਿਲ੍ਹਾ ਅਦਾਲਤ ਨੇ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੂੰ ਜਾਰੀ ਕੀਤਾ ਸੰਮਨ

ਹੁਣ ਉਹ 9 ਜੂਨ ਨੂੰ ਬਾਹਰ ਆਉਣਗੇ। ਇਸ ਤੋਂ ਪਹਿਲਾਂ ਸਾਲ 2014 ਵਿਚ ਦੋ ਪ੍ਰੋਫ਼ੈਸਰਾਂ ਨੇ 73 ਦਿਨ ਪਾਣੀ ਵਿਚ ਬਿਤਾ ਕੇ ਵਿਸ਼ਵ ਰਿਕਾਰਡ ਬਣਾਇਆ ਸੀ। ਪ੍ਰੋਫੈਸਰ ਜੋਸੇਫ਼ ਨੇ 74 ਦਿਨ ਪੂਰੇ ਹੋਣ 'ਤੇ ਇੰਸਟਾਗ੍ਰਾਮ 'ਤੇ ਪੋਸਟ ਸਾਂਝੀ ਕੀਤੀ ਹੈ ਕਿ ਉਨ੍ਹਾਂ ਨੇ ਪਾਣੀ 'ਚ ਰਹਿੰਦਿਆਂ ਰਿਕਾਰਡ ਤੋੜਨ ਦਾ 73ਵਾਂ ਦਿਨ ਪੂਰਾ ਕਰ ਲਿਆ ਹੈ। ਉਹ ਖੁਸ਼ ਹਨ ਕਿ ਖੋਜ ਪ੍ਰਤੀ ਉਨ੍ਹਾਂ ਦੀ ਉਤਸੁਕਤਾ ਨੇ ਉਨ੍ਹਾਂ ਨੂੰ ਇਥੇ ਲਿਆਂਦਾ ਹੈ।

 


 

ਇਹ ਵੀ ਪੜ੍ਹੋ: ਮੁਕਤਸਰ 'ਚ HIV ਦੇ ਮਾਮਲਿਆਂ 'ਚ ਇਜ਼ਾਫ਼ਾ, ਸਿਹਤ ਵਿਭਾਗ ਲਈ ਖ਼ਤਰੇ ਦੀ ਘੰਟੀ 

ਉਨ੍ਹਾਂ ਕਿਹਾ ਕਿ ਪਹਿਲੇ ਦਿਨ ਤੋਂ ਲੈ ਕੇ ਆਖ਼ਰੀ ਸਮੇਂ ਤਕ ਉਨ੍ਹਾਂ ਦਾ ਟੀਚਾ ਸਿਰਫ਼ ਆਉਣ ਵਾਲੀਆਂ ਪੀੜ੍ਹੀਆਂ ਲਈ ਹੀ ਨਹੀਂ, ਸਗੋਂ ਉਨ੍ਹਾਂ ਵਿਗਿਆਨੀਆਂ ਲਈ ਵੀ ਹੈ, ਜੋ ਪਾਣੀ ਅਤੇ ਅਤਿ-ਅੰਤ ਸਖ਼ਤ ਹਾਲਤਾਂ ਵਿਚ ਮਨੁੱਖੀ ਸਰੀਰ ਦਾ ਅਧਿਐਨ ਕਰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਕਿ ਇਸ ਰਿਕਾਰਡ ਨੂੰ ਤੋੜ ਕੇ ਉਨ੍ਹਾਂ ਦਾ ਮਿਸ਼ਨ ਖਤਮ ਨਹੀਂ ਹੋਇਆ ਹੈ, ਸਗੋਂ ਉਨ੍ਹਾਂ ਨੂੰ ਹੋਰ 23 ਦਿਨ ਪਾਣੀ ਦੇ ਅੰਦਰ ਰਹਿਣਾ ਹੋਵੇਗਾ। ਇਸ ਦੌਰਾਨ ਉਹ ਅਪਣੀ ਖੋਜ ਪ੍ਰਤੀ ਨਵੀਆਂ ਚੀਜ਼ਾਂ ਸਿੱਖਣਗੇ।

ਇਹ ਵੀ ਪੜ੍ਹੋ: EAM ਐਸ. ਜੈਸ਼ੰਕਰ ਦੀ ਗੋਗਲਸ 'ਚ ਤਸਵੀਰ ਹੋਈ ਵਾਇਰਲ

ਪ੍ਰੋਫੈਸਰ ਜੋਸੇਫ਼ ਨੇ ਪਾਣੀ ਦੇ ਹੇਠਾਂ 74ਵੇਂ ਦਿਨ ਅੰਡੇ ਅਤੇ ਸਾਲਮਨ ਖਾਧਾ। ਇਸ ਦੇ ਨਾਲ ਹੀ ਉਨ੍ਹਾਂ ਨੇ ਸਟ੍ਰੈਚੇਬਲ ਬੈਂਡਸ ਦੀ ਮਦਦ ਨਾਲ ਕਸਰਤ ਕੀਤੀ ਅਤੇ ਕੁੱਝ ਪੁਸ਼-ਅੱਪ ਵੀ ਕੀਤੇ। ਡਾਕਟਰਾਂ ਦੀ ਵਿਸ਼ੇਸ਼ ਟੀਮ ਵਲੋਂ ਡਾ. ਜੋਸੇਫ਼ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਪਾਣੀ ਵਿਚ 30 ਫੁੱਟ ਦੀ ਡੂੰਘਾਈ ਤਕ ਉਤਰੇ ਜੋਸੇਫ਼ ਇਹ ਪਤਾ ਲਗਾਉਣਾ ਚਾਹੁੰਦੇ ਹਨ ਕਿ ਪਾਣੀ ਦੇ ਅੰਦਰ ਰਹਿਣ ਨਾਲ ਕੋਈ ਵੀ ਮਨੁੱਖੀ ਸਰੀਰ ਕਿਵੇਂ ਪ੍ਰਭਾਵਿਤ ਹੁੰਦਾ ਹੈ। ਉਨ੍ਹਾਂ ਅਪਣਾ ਤਜਰਬਾ ਸਾਂਝਾ ਕਰਦਿਆਂ ਕਿਹਾ ਕਿ ਉਹ ਸਿਰਫ਼ ਪਾਣੀ ਦੇ ਅੰਦਰ ਸੂਰਜ ਦੀ ਰੌਸ਼ਨੀ ਦੀ ਕਮੀ ਮਹਿਸੂਸ ਕਰ ਰਹੇ ਹਨ।