Walmart lays offs: ਵਾਲਮਾਰਟ ਨੇ ਸੈਂਕੜੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਕਢਿਆ
ਐਸੋਸੀਏਟਿਡ ਪ੍ਰੈਸ ਵਲੋਂ ਪ੍ਰਾਪਤ ਵਾਲਮਾਰਟ ਸਟਾਫ ਮੈਮੋ ’ਚ ਛਾਂਟੀ ਦਾ ਕੋਈ ਕਾਰਨ ਨਹੀਂ ਦਸਿਆ ਗਿਆ ਸੀ।
Walmart lays off hundreds of employees
Walmart lays offs: ਵਾਲਮਾਰਟ ਨੇ ਛਾਂਟੀ ਦਾ ਐਲਾਨ ਕੀਤਾ ਹੈ, ਜਿਸ ਨਾਲ ਸੈਂਕੜੇ ਨੌਕਰੀਆਂ ਪ੍ਰਭਾਵਤ ਹੋਣਗੀਆਂ। ਕੰਪਨੀ ਨੇ ਕਿਹਾ ਕਿ ਇਸ ਤੋਂ ਇਲਾਵਾ ਵਾਲਮਾਰਟ ਦੇ ਡੱਲਾਸ, ਅਟਲਾਂਟਾ ਅਤੇ ਟੋਰਾਂਟੋ ਦਫਤਰਾਂ ਦੇ ਮੁਲਾਜ਼ਮ ਅਤੇ ਕਾਮੇ ਬੈਂਟਨਵਿਲੇ, ਅਰਕਾਨਸਾਸ, ਹੋਬੋਕੇਨ (ਨਿਊ ਜਰਸੀ) ਅਤੇ ਸੈਨ ਫਰਾਂਸਿਸਕੋ ਬੇ ਏਰੀਆ ਵਿਚ ਅਪਣੇ ਮੁੱਖ ਦਫਤਰਾਂ ਵਿਚ ਤਬਦੀਲ ਹੋਣਗੇ।
ਐਸੋਸੀਏਟਿਡ ਪ੍ਰੈਸ ਵਲੋਂ ਪ੍ਰਾਪਤ ਵਾਲਮਾਰਟ ਸਟਾਫ ਮੈਮੋ ’ਚ ਛਾਂਟੀ ਦਾ ਕੋਈ ਕਾਰਨ ਨਹੀਂ ਦਸਿਆ ਗਿਆ ਸੀ। ਇਸ ਨੇ ਸਿਰਫ ਇਹ ਕਿਹਾ ਕਿ ‘ਸਾਡੇ ਕਾਰੋਬਾਰ ਦੇ ਕੁੱਝ ਹਿੱਸਿਆਂ ’ਚ ਤਬਦੀਲੀਆਂ ਹੋਈਆਂ ਹਨ’ ਜਿਸ ਦੇ ਨਤੀਜੇ ਵਜੋਂ ਛਾਂਟੀ ਹੋਈ ਹੈ। ਵਾਲਮਾਰਟ ਦੇ ਬੁਲਾਰੇ ਨੇ ਤੁਰਤ ਸਵਾਲਾਂ ਦਾ ਜਵਾਬ ਨਹੀਂ ਦਿਤਾ।
(For more Punjabi news apart from Walmart lays off hundreds of employees, stay tuned to Rozana Spokesman)