Trending News : ਉਬਾਸੀ ਲੈਣ ਤੋਂ ਬਾਅਦ ਖੁੱਲ੍ਹਾ ਹੀ ਰਹਿ ਗਿਆ ਮਹਿਲਾ ਦਾ ਮੂੰਹ, ਬੰਦ ਨਹੀਂ ਹੋਇਆ ,ਡਾਕਟਰ ਨੇ ਦੱਸੀ ਵਜ੍ਹਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਮਿਸ਼ੀਗਨ ਦੇ ਇੱਕ ਪਲਾਸਟਿਕ ਸਰਜਨ ਡਾਕਟਰ ਐਂਥਨੀ ਯੂਨ ਨੇ ਜੇਨਾ ਦੇ ਜਬਾੜੇ ਵਿੱਚ ਪੈਦਾ ਹੋਈ ਇਸ ਸਥਿਤੀ ਨੂੰ 'ਓਪਨ ਲੌਕ' ਦੱਸਿਆ

womans jaw stuck

Trending News : ਇਕ ਲੜਕੀ ਨੇ ਉਬਾਸੀ ਲੈਣ ਲਈ ਆਪਣਾ ਮੂੰਹ ਖੋਲ੍ਹਿਆ ਤਾਂ ਬੰਦ ਹੀ ਨਹੀਂ ਹੋਇਆ। ਉਸਨੂੰ ਹਸਪਤਾਲ ਤੱਕ ਜਾਣਾ ਪਿਆ। ਜਿੱਥੇ ਡਾਕਟਰ ਨੇ ਉਸ ਦੀ ਜਾਂਚ ਕੀਤੀ ਹੈ। ਇਹ ਲੜਕੀ ਸੋਸ਼ਲ ਮੀਡੀਆ ਪ੍ਰਭਾਵਕ ਜੇਨਾ ਸਿਨਾਟਰਾ ਹੈ। ਉਸ ਦੀ ਉਮਰ 21 ਸਾਲ ਹੈ।

ਇਸ ਦੌਰਾਨ ਜੇਨਾ ਸਿਨਾਟਰਾ ਨੇ ਖੁਦ ਨੂੰ ਮਿਲੇ ਇਸ ਦਰਦਨਾਕ ਅਨੁਭਵ ਨੂੰ ਕੈਮਰੇ 'ਚ ਕੈਦ ਕਰ ਲਿਆ। ਇਸ ਦੀ ਵੀਡੀਓ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਉਸਨੇ ਕਿਹਾ, 'ਮੈ ਵਿਸ਼ਵਾਸ ਨਹੀਂ ਸਕਦੀ ਕਿ ਅਜਿਹਾ ਹੋਇਆ ਹੈ।'

ਇੱਕ ਹੋਰ ਵੀਡੀਓ ਵਿੱਚ ਮਿਸ਼ੀਗਨ ਦੇ ਇੱਕ ਪਲਾਸਟਿਕ ਸਰਜਨ ਡਾਕਟਰ ਐਂਥਨੀ ਯੂਨ ਨੇ ਜੇਨਾ ਦੇ ਜਬਾੜੇ ਵਿੱਚ ਪੈਦਾ ਹੋਈ ਇਸ ਸਥਿਤੀ ਨੂੰ 'ਓਪਨ ਲੌਕ' ਦੱਸਿਆ ਹੈ। ਜਿਸ ਵਿੱਚ ਜਬਾੜਾ ਵਾਕਈ ਵਿੱਚ ਖੁੱਲਣ ਤੋਂ ਬਾਅਦ ਬੰਦ ਨਹੀਂ ਹੋ ਸਕਦਾ। 

ਜੇਨਾ ਆਪਣੀ ਹਾਲਤ ਬਾਰੇ ਦੱਸਦੀ ਹੋਈ ਹਸਪਤਾਲ ਪਹੁੰਚੀ। ਇੱਥੇ ਡਾਕਟਰ ਨੇ ਉਸਦਾ ਐਕਸਰੇ ਕਰਕੇ ਜਬਾੜੇ ਨੂੰ ਫ਼ਿਰ ਠੀਕ ਕੀਤਾ। ਡਾਕਟਰ ਨੇ ਕਿਹਾ, 'ਅਸੀਂ ਤੁਹਾਡੀਆਂ ਮਾਸਪੇਸ਼ੀਆਂ ਨੂੰ ਥੋੜ੍ਹਾ ਆਰਾਮ ਦੇਣ ਜਾ ਰਹੇ ਹਾਂ ਅਤੇ ਫਿਰ ਇਸਨੂੰ ਆਮ ਵਾਂਗ ਕਰਨ ਦੀ ਕੋਸ਼ਿਸ਼ ਕਰਾਂਗੇ।'

ਜੇਨਾ ਨੇ ਆਪਣੀ ਹਾਲਤ ਬਾਰੇ ਅਪਡੇਟ ਵੀ ਦਿੱਤੀ। ਉਨ੍ਹਾਂ ਨੇ ਇਕ ਹੋਰ ਵੀਡੀਓ ਪੋਸਟ ਕੀਤਾ ਅਤੇ ਇਸ ਦੇ ਕੈਪਸ਼ਨ 'ਚ ਲਿਖਿਆ, 'ਬਹੁਤ ਸਾਰੀਆਂ ਦਵਾਈਆਂ ਤੋਂ ਬਾਅਦ ਚਾਰ ਡਾਕਟਰਾਂ ਨੇ ਮੇਰਾ ਜਬਾੜਾ ਵਾਪਸ ਠੀਕ ਕੇ ਦਿੱਤਾ।ਵੀਡੀਓ 'ਚ ਉਸ ਦੇ ਚਿਹਰੇ 'ਤੇ ਪੱਟੀ ਬੰਨ੍ਹੀ ਦੇਖੀ ਜਾ ਸਕਦੀ ਹੈ।