Russian Ukrainian News: ਕੀ ਰੂਸ ਅਤੇ ਯੂਕਰੇਨ ਵਿਚਕਾਰ ਹੋਵੇਗੀ ਜੰਗਬੰਦੀ? ਅੱਜ ਤੁਰਕੀ ਵਿੱਚ ਹੋਵੇਗੀ ਰੂਸ ਅਤੇ ਯੂਕਰੇਨ ਦੇ ਵਫ਼ਦ ਦੀ ਬੈਠਕ
ਪੁਤਿਨ ਨੇ ਗੱਲਬਾਤ ਦਾ ਦਿੱਤਾ ਸੀ ਪ੍ਰਸਤਾਵ, 3 ਸਾਲਾਂ ਤੋਂ ਚੱਲ ਰਿਹਾ ਯੁੱਧ ਖ਼ਤਮ ਕਰਨ ਲਈ ਸੱਦਾ
Russian and Ukrainian delegations to meet in Turkey today news: ਦੁਨੀਆ ਦੀਆਂ ਨਜ਼ਰਾਂ ਅੱਜ ਹੋਣ ਵਾਲੀ ਰੂਸ-ਯੂਕਰੇਨ ਗੱਲਬਾਤ 'ਤੇ ਟਿਕੀਆਂ ਹੋਈਆਂ ਹਨ ਕਿਉਂਕਿ ਰੂਸ ਅਤੇ ਯੂਕਰੇਨ ਵਿਚਾਲੇ ਪਿਛਲੇ ਤਿੰਨ ਸਾਲਾਂ ਤੋਂ ਚੱਲ ਰਹੀ ਜੰਗ ਨੂੰ ਖ਼ਤਮ ਕਰਨ ਦੇ ਉਦੇਸ਼ ਨਾਲ ਤੁਰਕੀ ਵਿੱਚ ਗੱਲਬਾਤ ਹੋਣ ਜਾ ਰਹੀ ਹੈ। ਇਕ ਰਿਪੋਰਟ ਦੇ ਅਨੁਸਾਰ, ਪੁਤਿਨ ਇਸ ਗੱਲਬਾਤ ਤੋਂ ਦੂਰ ਰਹਿਣਗੇ। ਇਸ ਦੇ ਨਾਲ ਹੀ, ਰੂਸ-ਯੂਕਰੇਨ ਗੱਲਬਾਤ ਲਈ ਵਫ਼ਦ ਦਾ ਐਲਾਨ ਕਰ ਦਿੱਤਾ ਗਿਆ ਹੈ।
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਉਨ੍ਹਾਂ ਅਧਿਕਾਰੀਆਂ ਦੇ ਨਾਵਾਂ ਦਾ ਐਲਾਨ ਕੀਤਾ ਹੈ ਜੋ ਅੱਜ ਤੁਰਕੀ ਵਿੱਚ ਯੂਕਰੇਨ ਨਾਲ ਹੋਣ ਵਾਲੀ ਨਵੀਂ ਗੱਲਬਾਤ ਵਿੱਚ ਰੂਸ ਦੀ ਨੁਮਾਇੰਦਗੀ ਕਰਨਗੇ।
ਕ੍ਰੇਮਲਿਨ ਦੇ ਸਹਾਇਕ ਵਲਾਦੀਮੀਰ ਮੇਡਿੰਸਕੀ ਰੂਸੀ ਵਫ਼ਦ ਦੀ ਅਗਵਾਈ ਕਰਨਗੇ, ਜਿਸ ਵਿੱਚ ਉਪ ਵਿਦੇਸ਼ ਮੰਤਰੀ ਮਿਖਾਇਲ ਗਾਲੂਜ਼ਿਨ, ਉਪ ਰੱਖਿਆ ਮੰਤਰੀ ਅਲੈਗਜ਼ੈਂਡਰ ਫੋਮਿਨ ਅਤੇ ਇਗੋਰ ਕੋਸਟਿਊਕੋਵ ਸ਼ਾਮਲ ਹੋਣਗੇ, ਜੋ ਰੂਸੀ ਹਥਿਆਰਬੰਦ ਸੈਨਾਵਾਂ ਦੇ ਜਨਰਲ ਸਟਾਫ ਦੇ ਮੁੱਖ ਡਾਇਰੈਕਟੋਰੇਟ ਦੇ ਮੁਖੀ ਹਨ। ਪੁਤਿਨ ਨੇ ਗੱਲਬਾਤ ਦਾ ਸਮਰਥਨ ਕਰਨ ਲਈ ਮਾਹਿਰਾਂ ਦੇ ਇੱਕ ਸਮੂਹ ਨੂੰ ਵੀ ਨਾਮਜ਼ਦ ਕੀਤਾ ਹੈ।
(For more news apart from Russian and Ukrainian delegations to meet in Turkey today News in Punjabi, stay tuned to Rozana Spokesman)