ਵਿਗਿਆਨੀਆਂ ਨੇ 100 ਤੋਂ ਵੱਧ ਵੱਡੇ ਗ੍ਰਹਿਆਂ ਦੀ ਪਛਾਣ ਕੀਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਬਾਬੇ ਨਾਨਕ ਨੇ ਪੰਜ ਸਦੀਆਂ ਪਹਿਲਾਂ ਲਿਖ ਦਿਤਾ ਸੀ ਕੇਤੇ ਇੰਦ ਚੰਦ ਸੂਰ

Planets

ਲਾਸ ਏਂਜਲਸ,  ਵਿਗਿਆਨੀਆਂ ਨੇ ਸਾਡੇ ਸੌਰਮੰਡਲ ਦੇ ਬਾਹਰ 100 ਤੋਂ ਜ਼ਿਆਦਾ ਵੱਡੇ ਗ੍ਰਹਿਆਂ ਦੀ ਪਛਾਣ ਕੀਤੀ ਹੈ ਜਿਥੇ ਜੀਵਨ ਦੇ ਸੰਕੇਤਾਂ ਵਾਲੇ ਚੰਨ ਵੀ ਹੋ ਸਕਦੇ ਹਨ। ਇਹ ਖੋਜ ਐਸਟੋਫ਼ਿਜ਼ੀਕਲ ਰਸਾਲੇ ਵਿਚ ਛਪੀ ਹੈ। ਇਸ ਖੋਜ ਨਾਲ ਭਵਿੱਖ ਦੀਆਂ ਦੂਰਬੀਨਾਂ ਦੇ ਡਿਜ਼ਾਈਨ ਨੂੰ ਤੈਅ ਕਰਨ ਵਿਚ ਮਦਦ ਮਿਲੇਗੀ ਜੋ ਇਨ੍ਹਾਂ ਸੰਭਾਵੀ ਚੰਨਾਂ ਦਾ ਪਤਾ ਲਾ ਸਕਦੀ ਹੈ ਅਤੇ ਜੀਵਨ ਦੇ ਸੰਕੇਤਾਂ ਦੀ ਭਾਲ ਕਰ ਸਕਦੀ ਹੈ।

ਅਮਰੀਕਾ ਵਿਚ ਯੂਨੀਵਰਸਿਟੀ ਆਫ਼ ਕੈਲੀਫ਼ੋਰਨੀਆਂ, ਰਿਵਰਸਾਈਡ ਵਿਚ ਸਹਾਇਕ ਪ੍ਰੋਫ਼ੈਸਰ ਸਟੀਫ਼ਨ ਕੇਨ ਨੇ ਕਿਹਾ, 'ਹੁਣ 175 ਚੰਨਾਂ ਬਾਰੇ ਜਾਣਕਾਰੀ ਹੈ ਜੋ ਸਾਡੇ ਸੌਰਮੰਡਲ ਵਿਚ ਅੱਠ ਗ੍ਰਹਾਂ ਦੀ ਪਰਿਕਰਮਾ ਕਰਦੇ ਹਨ।' ਉਨ੍ਹਾਂ ਕਿਹਾ, 'ਬਹੁਤੇ ਚੰਨ ਸ਼ਨੀ ਅਤੇ ਬ੍ਰਹਸਪਤੀ ਦੇ ਚੱਕਰ ਲਾਉਂਦੇ ਹਨ ਜੋ ਸੂਰਜ ਦੇ ਇਸ ਖੇਤਰ ਦੇ ਬਾਹਰ ਹਨ ਪਰ ਹੋਰ ਸੌਰ ਮੰਡਲ ਦੇ ਮਾਮਲੇ ਵਿਚ ਅਜਿਹਾ ਸ਼ਾਇਦ ਨਾ ਹੋਵੇ।

ਖੋਜਕਾਰਾਂ ਨੇ 121 ਵੱਡੇ ਗ੍ਰਹਾਂ ਦੀ ਪਛਾਣ ਕੀਤੀ ਹੈ ਜੋ ਅਪਣੇ ਗ੍ਰਹਾਂ ਅੰਦਰ ਪਰਿਕਰਮਾ ਕਰਦੇ ਹਨ। ਖੋਜਕਾਰਾਂ ਵਿਚ ਆਸਟਰੇਲੀਆ ਵਿਚ ਯੂਨੀਵਰਸਿਟੀ ਆਫ਼ ਸਦਰਨ ਕਵੀਸਲੈਂਡ ਦੇ ਵਿਗਿਆਨੀ ਵੀ ਸ਼ਾਮਲ ਹਨ। ਯਾਦ ਰਹੇ, ਬਾਬਾ ਨਾਨਕ ਨੇ 500 ਸਾਲ ਪਹਿਲਾਂ ਅਪਣੀ ਕਮਲ ਨਾਲ ਇਹ ਲਿਖ ਕੇ ਕਿ 'ਕੇਤੇ (ਅਣਗਿਣਤ) ਇੰਦ ਚੰਦ ਸੂਰ....'। ਮਾਨਵਤਾ ਦੇ ਪਹਿਲੇ ਮਹਾਂਪੁਰਖ ਦਾ ਦਰਜਾ ਪ੍ਰਾਪਤ ਕਰ ਲਿਆ ਸੀ ਜਿਸ ਨੇ ਮਾਨਵ ਇਤਿਹਾਸ ਵਿਚ ਪਹਿਲੀ ਵਾਰ ਅਣਗਿਣਤ ਚੰਨ ਸੂਰਜ ਹੋਣ ਦਾ ਦਾਅਵਾ ਕੀਤਾ ਸੀ, ਭਾਵੇਂ ਉਨ੍ਹਾਂ ਦੀ ਖਿੱਲੀ ਹੀ ਉਡਾਈ ਗਈ ਸੀ।  (ਏਜੰਸੀ)