ਗ੍ਰਿਫ਼ਿਥ 'ਚ ਸ਼ਹੀਦੀ ਟੂਰਨਾਮੈਂਟ ਕਰਵਾਇਆ
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 9 ਅਤੇ 10 ਜੂਨ ਨੂੰ ਆਸਟ੍ਰੇਲੀਆ ਦੇ ਇਲਾਕੇ ਗ੍ਰਿਫ਼ਿਥ 'ਚ ਜੂਨ 1984
Players Playing Kabbadi
ਮੈਲਬਰਨ, : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 9 ਅਤੇ 10 ਜੂਨ ਨੂੰ ਆਸਟ੍ਰੇਲੀਆ ਦੇ ਇਲਾਕੇ ਗ੍ਰਿਫ਼ਿਥ 'ਚ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਤ ਸ਼ਹੀਦੀ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਦੌਰਾਨ ਆਸਟ੍ਰੇਲੀਆ ਦੇ ਨਾਲ-ਨਾਲ ਨਿਊਜ਼ੀਲੈਂਡ ਤੋਂ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਨੇ ਸਮੂਲੀਅਤ ਕੀਤੀ।
ਇਸ ਟੂਰਨਾਮੈਂਟ ਦੌਰਾਨ ਕਬੱਡੀ, ਫੁਟਬਾਲ, ਰੱਸਾਕਸੀ, ਵਾਲੀਬਾਲ, ਮਿਊਜ਼ੀਕਲ ਚੇਅਰ, ਦੌੜਾਂ, ਦਸਤਾਰ ਅਤੇ ਕੁਇਜ਼ ਮੁਕਾਬਲੇ ਦੇ ਨਾਲ-ਨਾਲ ਸ਼ਹੀਦੀ ਪ੍ਰਦਰਸ਼ਨੀ ਵੀ ਲਗਾਈ ਗਈ। ਜ਼ਿਕਰਯੋਗ ਹੈ ਕਿ ਇਹ ਟੂਰਾਨਮੈਂਟ ਪਿਛਲੇ 21 ਸਾਲ ਤੋਂ ਲਗਾਤਰ ਕਰਵਾਇਆ ਜਾ ਰਿਹਾ ਹੈ।