ਅਮਰੀਕਾ ਨੇ ਮਾਰ ਗਿਰਾਇਆ ਅਤਿਵਾਦੀ ਮੁੱਲਾਂ ਫਜੁਲੁੱਲਾਹ
ਓਸਾਮਾ ਬਿਨ ਲਾਦੇਨ ਦੇ ਬਾਅਦ ਹੁਣ ਅਮਰੀਕਾ ਨੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਸਰਗਨੇ ਮੁੱਲਾਂ ਫਜੁਲੁੱਲਾਹ ਨੂੰ ਡਰੋਨ ਹਮਲੇ ਵਿਚ ਮਾਰ ਦਿਤਾ ਹੈ
ਅਮਰੀਕਾ ਵਲੋਂ ਲਗਾਤਾਰ ਅਤਿਵਾਦੀਆਂ ਦੀਆਂ ਗਤੀਵਿਧੀਆਂ ਨੂੰ ਖ਼ਤਮ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਇਸਦੇ ਚਲਦੇ ਅਮਰੀਕਾ ਨੇ ਬਹੁਤ ਸਾਰੇ ਅਤਿਵਾਦੀਆਂ ਨੂੰ ਮਾਰ ਗਿਰਾਇਆ ਹੈ | ਅਤਿਵਾਦੀਆਂ ਦੇ ਖਾਤਮੇ ਤਹਿਤ ਕਾਰਵਾਈ ਕਰਦਾ ਹੋਏ ਹਾਲ ਹੀ ਵਿਚ ਅਮਰੀਕਾ ਦੇ ਹੱਥ ਬਹੁਤ ਵੱਡੀ ਕਾਮਯਾਬੀ ਲੱਗੀ ਹੈ |
ਓਸਾਮਾ ਬਿਨ ਲਾਦੇਨ ਦੇ ਬਾਅਦ ਹੁਣ ਅਮਰੀਕਾ ਨੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਸਰਗਨੇ ਮੁੱਲਾਂ ਫਜੁਲੁੱਲਾਹ ਨੂੰ ਡਰੋਨ ਹਮਲੇ ਵਿਚ ਮਾਰ ਦਿਤਾ ਹੈ । ਮੁੱਲਾਂ ਫਜੁਲੁੱਲਾਹ ਅਫਗਾਨਿਸਤਾਨ ਦੇ ਪੂਰਵੀ ਕੁਨਾਰ ਪ੍ਰਾਂਤ ਦਾ ਆਤੰਕੀ ਹੈ । ਇਸ ਗੱਲ ਦੀ ਪੁਸ਼ਟੀ ਅਮਰੀਕਾ ਫੌਜ ਦੇ ਇੱਕ ਅਧਿਕਾਰੀ ਵਲੋਂ ਕੀਤੀ ਗਈ ਹੈ ।
ਲੈਫਟੀਨੈਂਟ ਕਰਨਲ ਮਾਰਟਿਨ ਓਡੋਨੇਲ ਨੇ ਦਸਿਆ ਕਿ ਅਮਰੀਕਾ ਫੌਜ ਵਲੋਂ ਅਫਗਾਨਿਸਤਾਨ- ਪਾਕਿਸਤਾਨ ਬਾਰਡਰ ਨਾਲ ਲਗਦੇ ਕੁਨਾਰ ਪ੍ਰਾਂਤ ਵਿਚ ਆਤੰਕੀਆਂ ਦੇ ਖਾਤਮੇ ਲਈ 13 ਜੂਨ ਤੋਂ ਅਭਿਆਨ ਚਲਾਇਆ ਜਾ ਰਿਹਾ ਹੈ । ਇਸ ਅਭਿਆਨ ਦੌਰਾਨ ਡਰੋਨ ਹਮਲੇ ਵਿਚ ਫਜਲੁੱਲਾਹ ਨੂੰ ਨਿਸ਼ਾਨਾ ਬਣਾਇਆ ਗਿਆ ।
ਅਲਕਾਇਦਾ ਦੇ ਕਰੀਬੀ ਸੰਗਠਨ ਤਹਿਰੀਕ-ਏ -ਤਾਲਿਬਾਨ ਨੇ ਹੀ ਫੈਜਲ ਸ਼ਹਜਾਦ ਨੂੰ ਟਾਈਮਸ ਸਕਾਇਰ ਵਿਚ ਹਮਲਾ ਕਰਨ ਲਈ ਟ੍ਰੇਨਿੰਗ ਦਿਤੀ ਸੀ । ਦਸਣਯੋਗ ਹੈ ਕਿ ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਮਾਰਚ ਵਿਚ ਮੁੱਲਾਂ ਫਜੁਲੁੱਲਾਹ ਦਾ ਪਤਾ ਲਗਾਉਣ ਲਈ 50 ਲੱਖ ਡਾਲਰ ਯਾਨੀ 34 ਕਰੋੜ ਰੁਪਏ ਦਾ ਇਨਾਮ ਵੀ ਘੋਸ਼ਿਤ ਕੀਤਾ ਸੀ ।
ਤੁਹਾਨੂੰ ਦੱਸ ਦੇਈਏ ਕਿ ਫਜਲੁੱਲਾਹ ਪਾਕਿਸਤਾਨ ਵਿਚ ਕਈ ਖੂਨੀ ਹਮਲੇ ਅਤੇ 2010 'ਚ ਨਿਊਯਾਰਕ ਦੇ ਟਾਈਮਸ ਸਕਵਾਇਰ ਕਾਰ ਬੰਬ ਵਿਸਫੋਟ ਦੀ ਕੋਸ਼ਿਸ਼ 'ਚ ਸ਼ਾਮਿਲ ਸੀ । ਉਥੇ ਹੀ ਪਾਕਿਸਤਾਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ 'ਚੋ ਖਦੇੜ ਦਿਤਾ ਗਿਆ ਸੀ , ਜਿਸਦੇ ਬਾਅਦ ਫਜਲੁੱਲਾਹ ਨੇ ਅਫਗਾਨਿਸਤਾਨ ਵਿਚ ਸ਼ਰਨ ਲਈ ਸੀ ।