ਹਾਂਗਕਾਂਗ 'ਤੇ ਕਾਰਵਾਈ ਤੋਂ ਚੀਨ ਨੂੰ ਪਈਆ ਭਾਜੜਾਂ, US ਤੋਂ ਬਦਲਾ ਲੈਣ ਦੀ ਖਾਧੀ ਸਹੁੰ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨੀ ਨਿਯੰਤਰਿਤ ਹਾਂਗ ਕਾਂਗ ਦੀ ਵਿਸ਼ੇਸ਼ ਸਥਿਤੀ ਨੂੰ ਖਤਮ ਕਰਨ ........

Xi Jinping & Donald Trump

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨੀ ਨਿਯੰਤਰਿਤ ਹਾਂਗ ਕਾਂਗ ਦੀ ਵਿਸ਼ੇਸ਼ ਸਥਿਤੀ ਨੂੰ ਖਤਮ ਕਰਨ ਦਾ ਆਦੇਸ਼ ਜਾਰੀ ਕੀਤਾ, ਜਿਸ ਨਾਲ ਚੀਨ ਗੁੱਸੇ ਵਿਚ ਹੈ। ਟਰੰਪ ਨੇ ਮੰਗਲਵਾਰ ਨੂੰ ਇਹ ਫੈਸਲਾ ਅਮਰੀਕਾ ਦੇ ਕਾਨੂੰਨ ਤਹਿਤ ਚੀਨ ਨੂੰ ਸਜਾ ਦੇਣ ਲਈ ਲਿਆ, ਜਿਸ ਤੋਂ ਬਾਅਦ ਚੀਨ ਨੇ ਵੀ ਬਦਲਾ ਲੈਣ ਦੀ ਧਮਕੀ ਦਿੱਤੀ ਹੈ।

ਹਾਂਗਕਾਂਗ ਲਈ ਚੀਨ ਦੇ ਨਵੇਂ ਰਾਸ਼ਟਰੀ ਸੁਰੱਖਿਆ ਕਾਨੂੰਨ ਨੂੰ ਲਾਗੂ ਕਰਨ ਦੇ ਫੈਸਲੇ ਦਾ ਹਵਾਲਾ ਦਿੰਦੇ ਹੋਏ ਟਰੰਪ ਨੇ ਇਕ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇ ਜਿਸ ਵਿਚ ਕਿਹਾ ਗਿਆ ਹੈ ਕਿ ਇਹ ਹਾਂਗਕਾਂਗ ਨੂੰ ਦਿੱਤੀ ਵਿਸ਼ੇਸ਼ ਆਰਥਿਕ ਮੁਆਫੀ ਅਤੇ ਤਰਜੀਹ ਨੂੰ ਖਤਮ ਕਰ ਦੇਵੇਗਾ।

ਇੱਕ ਕਾਨਫਰੰਸ ਵਿੱਚ ਰਾਸ਼ਟਰਪਤੀ ਟਰੰਪ ਨੇ ਇਸ ਫੈਸਲੇ ਬਾਰੇ ਕਿਹਾ, ਹੁਣ ਇੱਥੇ ਕੋਈ ਵਿਸ਼ੇਸ਼ ਅਧਿਕਾਰ, ਕੋਈ ਵਿਸ਼ੇਸ਼ ਆਰਥਿਕ ਸਹੂਲਤ ਅਤੇ ਕੋਈ ਸੰਵੇਦਨਸ਼ੀਲ ਤਕਨਾਲੋਜੀ ਦਾ ਕਾਰੋਬਾਰ ਨਹੀਂ ਹੋਵੇਗਾ।

ਟਰੰਪ ਨੇ ਕਿਹਾ, ਉਸ ਨੇ ਚੀਨੀ ਸੁਰੱਖਿਆ ਅਧਿਕਾਰੀਆਂ ਨਾਲ ਵਪਾਰ ਕਰਨ ਵਾਲੇ ਬੈਂਕਾਂ ਨੂੰ ਸਜਾ ਦੇਣ ਲਈ ਅਮਰੀਕੀ ਕਾਂਗਰਸ ਦੁਆਰਾ ਨਵੇਂ ਸੁਰੱਖਿਆ ਕਾਨੂੰਨ ਨੂੰ ਲਾਗੂ ਕਰਨ ਵਾਲੇ ਬਿਲ ‘ਤੇ ਦਸਤਖਤ ਕੀਤੇ ਹਨ। ਅਮਰੀਕਾ ਦੀ ਇਸ ਕਾਰਵਾਈ ਤੋਂ ਬਾਅਦ ਚੀਨ ਨੇ ਵੀ ਬਦਲਾ ਲੈਣ ਦੀ ਸਹੁੰ ਖਾਧੀ ਹੈ। 

ਚੀਨ ਦੇ ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਕਿਹਾ ਕਿ ਬੀਜਿੰਗ ਬੈਂਕਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਕਾਨੂੰਨ ਦੇ ਜਵਾਬ ਵਿੱਚ ਅਮਰੀਕੀ ਵਿਅਕਤੀਆਂ ਅਤੇ ਸੰਸਥਾਵਾਂ ਖ਼ਿਲਾਫ਼ ਜਵਾਬੀ ਪਾਬੰਦੀਆਂ ਲਗਾਵੇਗਾ। ਹਾਲਾਂਕਿ, ਜਾਰੀ ਕੀਤੇ ਬਿਆਨ ਵਿੱਚ ਕਾਰਜਕਾਰੀ ਆਦੇਸ਼ਾਂ ਦਾ ਹਵਾਲਾ ਨਹੀਂ ਦਿੱਤਾ ਗਿਆ ਸੀ। ਉਸਨੇ ਅੱਗੇ ਕਿਹਾ ਕਿ, “ਹਾਂਗ ਕਾਂਗ ਨਾਲ ਹੁਣ ਚੀਨ ਵਾਂਗ ਹੀ ਵਰਤਾਓ ਕੀਤਾ ਜਾਵੇਗਾ”।

ਅਮਰੀਕਾ ਦੀ ਇਸ ਕਾਰਵਾਈ ਤੋਂ ਬਾਅਦ ਚੀਨ ਨੇ ਵੀ ਬਦਲਾ ਲੈਣ ਦੀ ਸਹੁੰ ਖਾਧੀ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਕਿਹਾ ਕਿ ਬੀਜਿੰਗ ਬੈਂਕਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਕਾਨੂੰਨ ਦੇ ਜਵਾਬ ਵਿੱਚ ਅਮਰੀਕੀ ਵਿਅਕਤੀਆਂ ਅਤੇ ਸੰਸਥਾਵਾਂ ਖ਼ਿਲਾਫ਼ ਜਵਾਬੀ ਪਾਬੰਦੀਆਂ ਲਗਾਏਗਾ। ਹਾਲਾਂਕਿ, ਜਾਰੀ ਕੀਤੇ ਬਿਆਨ ਵਿੱਚ ਕਾਰਜਕਾਰੀ ਆਦੇਸ਼ਾਂ ਦਾ ਹਵਾਲਾ ਨਹੀਂ ਦਿੱਤਾ ਗਿਆ ਸੀ।

ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ, "ਹਾਂਗਕਾਂਗ ਵਿਵਾਦ ਪੂਰੀ ਤਰ੍ਹਾਂ ਚੀਨ ਦਾ ਅੰਦਰੂਨੀ ਮਾਮਲਾ ਹੈ ਅਤੇ ਕਿਸੇ ਵੀ ਦੇਸ਼ ਨੂੰ ਇਸ ਵਿਚ ਦਖਲ ਦੇਣ ਦਾ ਅਧਿਕਾਰ ਨਹੀਂ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ