ਖਿਡੌਣੇ ਵੇਚ ਕੇ 11 ਸਾਲ ਦੀ ਉਮਰ 'ਚ Millionaire ਬਣੀ ਆਸਟ੍ਰੇਲੀਆ ਦੀ Pixie Curtis
ਕਰੋੜਾਂ ਦੀਆਂ ਗੱਡੀਆਂ 'ਚ ਘੁੰਮਣ ਵਾਲੀ Pixie ਆਲੀਸ਼ਾਨ ਬੰਗਲੇ ਦੀ ਵੀ ਹੈ ਮਾਲਕਣ
ਵਸ਼ਿੰਗਟਨ - ਗਿਆਰਾਂ ਸਾਲ ਦੀ ਕੁੜੀ ਦਾ ਗੁੱਡੀਆਂ ਪਟੋਲਿਆਂ ਨਾਲ ਖੇਡਣ ਦਾ ਸਮਾਂ ਹੁੰਦਾ ਹੈ ਪਰ ਖ਼ਬਰ ਇਹ ਸਾਹਮਣੇ ਆਈ ਹੈ ਕਿ 11 ਸਾਲ ਦੀ ਕੁੜੀ ਨੇ ਸਿਰਫ਼ ਖਿਡੌਣੇ ਵੇਚ ਕੇ ਹੀ ਅਰਬਾਂ ਰੁਪਏ ਕਮਾ ਲਏ ਤੇ ਅਰਬਪਤੀ ਬਣ ਗਈ। ਆਸਟ੍ਰੇਲੀਆ 'ਚ ਰਹਿਣ ਵਾਲੀ ਪਿਕਸੀ ਇਕ ਆਲੀਸ਼ਾਨ ਬੰਗਲੇ 'ਚ ਰਹਿੰਦੀ ਹੈ। ਜਿਸ ਉਮਰ ਵਿਚ ਬੱਚੇ ਖਿਡੌਣਿਆਂ ਨਾਲ ਖੇਡਦੇ ਹਨ, ਪਿਕਸੀ ਨੇ ਖਿਡੌਣੇ ਵੇਚ ਕੇ ਇਸ ਸਮੇਂ ਵਿਚ ਕਾਫੀ ਕਮਾਈ ਕੀਤੀ ਹੈ।
ਪਿਕਸੀ ਦੀ ਮਾਂ ਨੇ ਵੀ ਇਸ 'ਚ ਉਸ ਦੀ ਕਾਫੀ ਮਦਦ ਕੀਤੀ ਹੈ। ਆਪਣੀ ਮਾਂ ਦੀ ਮਦਦ ਨਾਲ ਪਿਕਸੀ ਨੇ ਅਰਬਾਂ ਦੀ ਦੌਲਤ ਬਣਾਈ ਹੈ। ਇਸ ਵਿਚ ਇੱਕ ਆਲੀਸ਼ਾਨ ਘਰ ਤੋਂ ਲੈ ਕੇ ਕਰੋੜਾਂ ਦੀ ਕਾਰ ਅਤੇ ਇੱਕ ਵਿਸ਼ਾਲ ਜਿਮ ਤੱਕ ਸਭ ਕੁਝ ਸ਼ਾਮਲ ਹੈ। ਹੁਣ ਪਿਕਸੀ ਆਪਣੀ ਸ਼ਾਨਦਾਰ ਜ਼ਿੰਦਗੀ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਰਹਿੰਦੀ ਹੈ।
Pixie Curtis
ਪਿਕਸੀ ਆਪਣੀ ਜ਼ਿੰਦਗੀ ਦੀਆਂ ਝਲਕੀਆਂ ਲੋਕਾਂ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ। ਉਸ ਦਾ ਜ਼ਿਆਦਾਤਰ ਸਮਾਂ ਪਾਰਲਰ ਵਿਚ ਹੀ ਬੀਤਦਾ ਹੈ। ਉਸ ਨੇ ਆਪਣੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਮਹਿੰਗੇ ਮੈਨੀਕਿਓਰ ਕਰਦੀ ਨਜ਼ਰ ਆ ਰਹੀ ਹੈ। ਇਸ ਸਾਲ ਮਈ ਮਹੀਨੇ 'ਚ Pixie ਨੇ Fidget ਲਾਂਚ ਕੀਤਾ ਸੀ, ਜਿਸ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਹ ਸਿਰਫ਼ ਦੋ ਦਿਨਾਂ ਵਿਚ ਹੀ ਵਿਕ ਗਿਆ। ਪਿਕਸੀ ਨੇ ਇਸ ਇਕ ਖਿਡੌਣੇ ਤੋਂ ਕਾਫੀ ਕਮਾਈ ਕੀਤੀ ਸੀ।