ਹਾਈਡ੍ਰੌਲਿਕ ਫ਼ੇਲ੍ਹ ਹੋਣ ਕਾਰਨ UAE ਤੋਂ ਆ ਰਹੇ ਜਹਾਜ਼ ਦੀ ਕੋਚੀ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ

ਏਜੰਸੀ

ਖ਼ਬਰਾਂ, ਕੌਮਾਂਤਰੀ

ਸਾਰੇ 222 ਯਾਤਰੀ ਅਤੇ 7 ਚਾਲਕ ਦਲ ਦੇ ਮੈਂਬਰ ਸੁਰੱਖਿਅਤ

Air Arabia

ਕੋਚੀ : ਯੂਏਈ ਵਿੱਚ ਸ਼ਾਰਜਾਹ ਤੋਂ ਕੋਚੀ ਆ ਰਹੀ ਏਅਰ ਅਰੇਬੀਆ ਦੀ ਫਲਾਈਟ ਦਾ ਹਾਈਡ੍ਰੌਲਿਕ ਫੇਲ ਹੋਣ ਕਾਰਨ ਕੋਚੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਐਮਰਜੈਂਸੀ ਐਲਾਨ ਕਰ ਦਿੱਤੀ ਗਈ। ਹਾਲਾਂਕਿ, ਪਾਇਲਟਾਂ ਨੇ ਕੋਚੀ ਹਵਾਈ ਅੱਡੇ ਨੂੰ ਖਰਾਬੀ ਬਾਰੇ ਸੂਚਿਤ ਕਰ ਦਿੱਤਾ ਸੀ, ਇਸ ਲਈ ਫਲਾਈਟ ਨੂੰ ਸੁਰੱਖਿਅਤ ਲੈਂਡ ਕਰਵਾਇਆ ਗਿਆ।

ਜਹਾਜ਼ 'ਚ 222 ਯਾਤਰੀ ਅਤੇ 7 ਚਾਲਕ ਦਲ ਦੇ ਮੈਂਬਰ ਸਵਾਰ ਸਨ। ਸਾਰੇ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸੁਰੱਖਿਅਤ ਹਨ। ਕੋਚੀ ਇੰਟਰਨੈਸ਼ਨਲ ਏਅਰਪੋਰਟ ਲਿਮਿਟੇਡ (ਸੀਆਈਏਐਲ) ਨੇ ਕਿਹਾ ਕਿ ਏਅਰ ਅਰੇਬੀਆ ਦੀ ਉਡਾਣ ਜੀ9-426 ਨੇ ਸਵੇਰੇ 7.13 ਵਜੇ ਇੱਥੇ ਉਤਰਨਾ ਸੀ। ਪਰ ਹਾਈਡ੍ਰੌਲਿਕ ਫ਼ੇਲ੍ਹ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਜਹਾਜ਼ ਨੂੰ ਸ਼ਾਮ 7.29 'ਤੇ ਲੈਂਡ ਕਰਾਇਆ ਗਿਆ। ਡੀਜੀਸੀਏ (ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ) ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ।