America News: ਅਮਰੀਕਾ ’ਚ ਨਕਲੀ ਦਵਾਈਆਂ ਵੇਚਣ ਦੇ ਦੋਸ਼ ’ਚ ਭਾਰਤੀ ਮੂਲ ਦੇ ਦੋ ਭਰਾਵਾਂ ਨੂੰ ਸਜ਼ਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਦਾਲਤ ਨੇ ਦੋਵਾਂ ਨੂੰ ਸੁਣਾਈ 30-30 ਮਹੀਨੇ ਕੈਦ ਦੀ ਸਜ਼ਾ 

Two Indian-origin brothers sentenced for selling fake medicines in US

Two Indian-origin brothers sentenced for selling fake medicines in US News In Punjabi : ਭਾਰਤੀ ਮੂਲ ਦੇ ਦੋ ਭਰਾਵਾਂ ਨੂੰ ਸੰਯੁਕਤ ਰਾਜ ਅਮਰੀਕਾ ਵਿਚ ਨਕਲੀ ਅਤੇ ਮਿਲਾਵਟੀ ਦਵਾਈਆਂ ਵੇਚਣ ਦੀ ਯੋਜਨਾ ਦੇ ਦੋਸ਼ ਵਿਚ ਅਦਾਲਤ ਨੇ 30-30 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਹੈ। ਜਿਨ੍ਹਾਂ ’ਚ 39 ਸਾਲਾ ਕੁਮਾਰ ਝਾਅ ਅਤੇ 36 ਸਾਲਾ ਰਜਨੀਸ਼ ਕੁਮਾਰ ਝਾਅ ਦੋਵਾਂ ਨੂੰ 20 ਅਪ੍ਰੈਲ, 2023 ਨੂੰ ਸਿੰਗਾਪੁਰ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਫ਼ਰਵਰੀ 2025 ਵਿਚ ਅਮਰੀਕਾ ਦੇ ਹਵਾਲੇ ਕਰ ਦਿਤਾ ਗਿਆ ਸੀ। ਬਾਅਦ ਵਿਚ ਉਨ੍ਹਾਂ ਨੂੰ ਸੀਏਟਲ ਦੀ ਅਮਰੀਕੀ ਜ਼ਿਲ੍ਹਾ ਅਦਾਲਤ ਵਿਚ ਸਜ਼ਾ ਸੁਣਾਈ ਗਈ। 

 ਇਨ੍ਹਾਂ ਦੋ ਭਾਰਤੀ ਭਰਾਵਾਂ ਨੇ ਅਮਰੀਕਾ ਵਿਚ ਦੂਸ਼ਿਤ ਨਸ਼ੀਲੇ ਪਦਾਰਥਾਂ ਦੀ ਤਸਕਰੀ ਕੀਤੀ ਸੀ। ਇਨ੍ਹਾਂ ਝਾਅ ਭਰਾਵਾਂ ਦੀ ਜਾਂਚ 2019 ਵਿਚ ਸ਼ੁਰੂ ਹੋਈ ਸੀ ਅਤੇ ਜਾਂਚਕਰਤਾਵਾਂ ਨੇ ਇੰਟਰਨੈੱਟ ’ਤੇ ਪੋਸਟਿੰਗਾਂ ਅਤੇ ਹੋਰ ਸਬੂਤਾਂ ਦੀ ਸਮੀਖਿਆ ਕੀਤੀ ਜੋ ਦਰਸਾਉਂਦੇ ਹਨ ਕਿ ਦੋਵੇਂ ਝਾਅ ਭਰਾਵਾਂ ਅਤੇ ਉਨ੍ਹਾਂ ਦੀ ਕੰਪਨੀ, ਧ੍ਰਿਸ਼ਟੀ ਫ਼ਾਰਮਾ ਇੰਟਰਨੈਸ਼ਨਲ ਨੇ ਅਮਰੀਕਾ ਵਿਚ ਨੁਸਖ਼ੇ ਵਾਲੀਆਂ ਦਵਾਈਆਂ ਵੇਚਣ ਦੀ ਪੇਸ਼ਕਸ਼ ਕੀਤੀ ਸੀ। ਅਪਰਾਧਿਕ ਜਾਂਚ ਦਫ਼ਤਰ, ਫੂਡ ਐਂਡ ਡਰੱਗ ਐਡਮਿਨਿਸਟਰੇਸ਼ਨ (ਯੂਐਸ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫ਼ੋਰਸਮੈਂਟ) ਅਤੇ ਹੋਮਲੈਂਡ ਸਿਕਿਓਰਿਟੀ ਇਨਵੈਸਟੀਗੇਸ਼ਨ ਦੇ ਗੁਪਤ ਏਜੰਟਾਂ ਨੂੰ ਝਾਅ ਭਰਾਵਾਂ ਨਾਲ ਸੰਪਰਕ ਕਰਨ ਤੇ ਉਨ੍ਹਾਂ ਦੇ ਕੁੱਝ ਉਤਪਾਦਾਂ ਨੂੰ ਖ਼ਰੀਦਣ ਦਾ ਕੰਮ ਸੌਂਪਿਆ ਗਿਆ ਸੀ। ਜਾਂਚ ਵਿਚ ਮੁੱਖ ਚਿੰਤਾ ਕੀਟਰੂਡਾ ਨਾਮਕ ਨਕਲੀ ਦਵਾਈ ਦੀ ਵਿਕਰੀ ਸੀ, ਜੋ ਕਿ ਲੇਟ-ਸਟੇਜ ਕੈਂਸਰ ਲਈ ਵਰਤੀ ਜਾਂਦੀ ਮਰਕ ਦੀ ਦਵਾਈ ਸੀ। 

"(For more news apart from “Two Indian-origin brothers sentenced for selling fake medicines in US latest news in punjabi, ” stay tuned to Rozana Spokesman.)"