America ’ਚ ਭਾਰਤੀ ਵਿਅਕਤੀ ਦੀ ਬੇਰਹਿਮੀ ਨਾਲ ਕੀਤੀ ਗਈ ਹੱਤਿਆ ’ਤੇ ਭੜਕੇ ਡੋਨਾਲਡ ਟਰੰਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕਿਹਾ : ਗੈਰਕਾਨੂੰਨੀ ਪਰਵਾਸੀਆਂ ਦੇ ਪ੍ਰਤੀ ਨਰਮ ਰੁਖ ਅਪਨਾਉਣ ਦਾ ਸਮਾਂ ਹੋਇਆ ਖ਼ਤਮ

Donald Trump furious over 'brutal murder of Indian man in America'

Donald Trump news :  ਟੈਕਸਾਸ ’ਚ ਇੱਕ ਭਾਰਤੀ ਮੂਲ ਦੇ ਮੋਟਲ ਮੈਨੇਜਰ ਦੀ ਉਸਦੀ ਪਤਨੀ ਅਤੇ ਬੇਟੇ ਦੇ ਸਾਹਮਣੇ ਇੱਕ ਕਿਊਬਾਈ ਵਿਅਕਤੀ ਨੇ ਸਿਰ ਕਲਮ ਕਰਕੇ ਹੱਤਿਆ ਕਰ ਦਿੱਤੀ ਗਈ। ਹੁਣ ਜਿੱਥੇ ਇਸ ਦੇ ਕੁਝ ਦਿਨਾਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਹੁਣ ਗੈਰ-ਕਾਨੂੰਨੀ ਪ੍ਰਵਾਸੀਆਂ ਪ੍ਰਤੀ ਨਰਮ ਰਵੱਈਆ ਨਹੀਂ ਅਪਣਾਏਗਾ। ਉਨ੍ਹਾਂ ਨੇ ਇਸ ਲਈ ਪਿਛਲੀ ਸਰਕਾਰ ਦੀਆਂ ਅਸਫਲਤਾਵਾਂ ਨੂੰ ਜ਼ਿੰਮੇਵਾਰ ਠਹਿਰਾਇਆ।

ਸੋਸ਼ਲ ਮੀਡੀਆ ਅਕਾਊਂਟ ਟਰੁੱਥ ਸੋਸ਼ਲ ’ਤੇ ਡੋਨਾਲਡ ਟਰੰਪ ਨੇ ਲਿਖਿਆ ਕਿ ਉਨ੍ਹਾਂ ਨੇ ਡਲਾਸ, ਟੈਕਸਾਸ ਦੇ ਇੱਕ ਸਤਿਕਾਰਤ ਵਿਅਕਤੀ ਚੰਦਰ ਨਾਗਮੱਲਈਆ ਦੇ ਕਤਲ ਦੀ ਜਾਣਕਾਰੀ ਮਿਲੀ ਹੈ। ਜਿਨ੍ਹਾਂ ਦੀ ਉਨ੍ਹਾਂ ਪਤਨੀ ਅਤੇ ਬੇਟੇ ਦੇ ਸਾਹਮਣੇ ਕਿਊਬਾ ਦੇ ਇੱਕ ਗੈਰ-ਕਾਨੂੰਨੀ ਪਰਵਾਸੀ ਨੇ ਬੇਰਹਿਮੀ ਨਾਲ ਸਿਰ ਕਲਮ ਕਰਕੇ ਹੱਤਿਆ ਕਰ ਦਿੱਤੀ। ਜਦਕਿ ਸਾਡੇ ਦੇਸ਼ ਵਿੱਚ ਅਜਿਹਾ ਕਦੇ ਵੀ ਨਹੀਂ ਹੋਣਾ ਚਾਹੀਦਾ ਸੀ।

ਟਰੰਪ ਨੇ ਸਾਬਕਾ ਰਾਸ਼ਟਰਪਤੀ ਜੋਅ ਬਿਡੇਨ ’ਤੇ ਇਮੀਗ੍ਰੇਸ਼ਨ ਪਰਿਵਰਤਨ ਨੂੰ ਠੀਕ ਢੰਗ ਨਾਲ ਨਾ ਸੰਭਾਲਣ ਦਾ ਵੀ ਆਰੋਪ ਲਗਾਇਆ। ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਇਸ ਵਿਅਕਤੀ ਨੂੰ ਪਹਿਲਾਂ ਵੀ ਬੱਚਿਆਂ ਦੇ ਜਿਨਸੀ ਸ਼ੋਸ਼ਣ, ਕਾਰ ਚੋਰੀ ਅਤੇ ਝੂਠੀ ਕੈਦ ਵਰਗੇ ਘਿਨਾਉਣੇ ਅਪਰਾਧਾਂ ਲਈ ਗ੍ਰਿਫਤਾਰ ਕੀਤਾ ਗਿਆ ਸੀ। ਪਰ ਜੋਅ ਬਿਡੇਨ ਦੇ ਕਾਰਜਕਾਲ ਵਿੱਚ ਉਸ ਨੂੰ ਸਾਡੀ ਜਨਮਭੂਮੀ ’ਤੇ ਵਾਪਸ ਰਿਹਾਅ ਕਰ ਦਿੱਤਾ ਕਿਉਂਕਿ ਕਿਊਬਾ ਆਪਣੇ ਦੇਸ਼ ਅਜਿਹੇ ਬੁਰੇ ਵਿਅਕਤੀਆਂ ਨੂੰ ਰੱਖਣਾ ਨਹੀਂ ਚਾਹੁੰਦਾ ਸੀ।

ਟਰੰਪ ਨੇ ਕਿਹਾ ਕਿ ਨਿਸ਼ਚਿੰਤ ਰਹੋ ਇਨ੍ਹਾਂ ਗੈਰ-ਕਾਨੂੰਨੀ ਪਰਵਾਸੀ ਅਪਰਾਧੀਆਂ ਪ੍ਰਤੀ ਨਰਮ ਅਪਨਾਉਣ ਦਾ ਸਮਾਂ ਖਤਮ ਹੋ ਗਿਆ ਹੈ! ਉਨ੍ਹਾਂ ਨੇ ਹੋਮਲੈਂਡ ਸੁਰੱਖਿਆ ਸਕੱਤਰ ਕ੍ਰਿਸਟੀ ਨੋਏਮ, ਅਟਾਰਨੀ ਜਨਰਲ ਪਾਮ ਬੋਂਡੀ ਅਤੇ ਸੀਮਾ ਸੁਰੱਖਿਆ ਅਧਿਕਾਰੀ ਟੌਮ ਹੋਮਨ ਦੀ ਅਮਰੀਕਾ ਨੂੰ ਫਿਰ ਤੋਂ ਸੁਰੱਖਿਅਤ ਬਣਾਉਣ ਵਿੱਚ ਸ਼ਾਨਦਾਰ ਕੰਮ ਕਰਨ ਲਈ ਪ੍ਰਸ਼ੰਸਾ ਕੀਤੀ। ਟਰੰਪ ਨੇ ਕਿਹਾ ਕਿ ਸ਼ੱਕੀ ਹਿਰਾਸਤ ਵਿੱਚ ਹੈ ਅਤੇ ਕਾਨੂੰਨ ਦੀ ਪੂਰੀ ਹੱਦ ਤੱਕ ਮੁਕੱਦਮਾ ਚਲਾਇਆ ਜਾਵੇਗਾ ਅਤੇ ਉਸ ’ਤੇ ਪਹਿਲੀ ਡਿਗਰੀ ਕਤਲ ਦਾ ਦੋਸ਼ ਲਗਾਇਆ ਜਾਵੇਗਾ।

ਪੁਲਿਸ ਨੇ ਕਿਹਾ ਕਿ 12 ਸਤੰਬਰ ਨੂੰ ਡਲਾਸ ਦੇ ਇਕ ਮੋਟਲ ’ਚ ਟੁੱਟੀ ਹੋਈ ਵਾਸ਼ਿੰਗ ਮਸ਼ੀਨ ਨੂੰ ਲੈ ਕੇ ਹੋਇਆ ਵਿਵਾਦ ਇਕ ਨਿਰਮਈ ਹੱਤਿਆ ’ਚ ਬਦਲਲ ਗਿਆ। ਅਧਿਕਾਰੀਆਂ ਨੇ ਸੈਮੂਅਲ ਬੁਲੇਵਾਰਡ ਸਥਿਤ ਡਾਊਨਟਾਊਨ ਸੂਟਸ ਮੋਟਲ ਦੇ ਮੈਨੇਜਰ 50 ਸਾਲਾ ਨਾਗਮੱਲਈਆਾ ਦੀ ਹੱਤਿਆ ਦੇ ਮਾਮਲੇ ’ਚ 37 ਸਾਲਾ ਯੋਰਡਾਨਿਸ ਕੋਬੋਸ-ਮਾਰਟੀਨੇਜ਼ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਵੇਂ ਹੀ ਮੋਟਲ ਦੇ ਕਰਮਚਾਰੀ ਸਨ।