Chandra Nagamallaiah Murder News: ਟਰੰਪ ਨੇ ਭਾਰਤੀ ਵਿਅਕਤੀ ਦੇ ਕਤਲ ਦੀ ਕੀਤੀ ਨਿੰਦਾ, ਕਿਹਾ- ਨਰਮੀ ਦਾ ਸਮਾਂ ਖ਼ਤਮ, ਮਿਲੇਗੀ ਸਖ਼ਤ ਸਜ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

Chandra Nagamallaiah Murder News: ਮੁਲਜ਼ਮ ਨੇ ਡੱਲਾਸ 'ਚ ਚੰਦਰ ਨਾਗਮੱਲਈਆ ਦਾ ਕੀਤਾ ਸੀ ਕਤਲ

Chandra Nagamallaiah Murder News

Chandra Nagamallaiah Murder News: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਮੂਲ ਦੇ ਚੰਦਰ ਨਾਗਮਲਈਆ ਦੀ ਹੱਤਿਆ ਦੀ ਨਿੰਦਾ ਕੀਤੀ। ਉਨ੍ਹਾਂ ਨੇ ਇਸ ਨੂੰ ਭਿਆਨਕ ਦੱਸਿਆ। ਟਰੰਪ ਨੇ ਸੋਸ਼ਲ ਪੋਸਟ ਵਿੱਚ ਪੋਸਟ ਵਿਚ ਲਿਖਿਆ ਕਿ ਚੰਦਰ ਨਾਗਮੱਲਈਆ ਡੱਲਾਸ ਦਾ ਰਹਿਣ ਵਾਲਾ ਇੱਕ ਆਦਮੀ ਸੀ। ਉਸ ਦੀ ਪਤਨੀ ਅਤੇ ਪੁੱਤਰ ਦੇ ਸਾਹਮਣੇ, ਇੱਕ ਗੈਰ-ਕਾਨੂੰਨੀ ਕਿਊਬਨ ਪ੍ਰਵਾਸੀ ਦੁਆਰਾ ਉਸ ਦਾ ਸਿਰ ਬੇਰਹਿਮੀ ਨਾਲ ਵੱਢ ਦਿੱਤਾ ਗਿਆ। ਸਾਡੇ ਦੇਸ਼ ਵਿੱਚ ਅਜਿਹਾ ਕਦੇ ਨਹੀਂ ਹੋਣਾ ਚਾਹੀਦਾ ਸੀ।

 

 

ਟਰੰਪ ਨੇ ਕਿਹਾ ਕਿ ਹਮਲਾਵਰ ਨੂੰ ਪਹਿਲਾਂ ਬੱਚਿਆਂ ਨਾਲ ਬਦਸਲੂਕੀ ਅਤੇ ਕਾਰ ਚੋਰੀ ਵਰਗੇ ਅਪਰਾਧਾਂ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ। ਸਾਬਕਾ ਰਾਸ਼ਟਰਪਤੀ ਬਿਡੇਨ ਪ੍ਰਸ਼ਾਸਨ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਇਸ ਅਪਰਾਧੀ ਨੂੰ ਬਿਡੇਨ ਦੇ ਸ਼ਾਸਨ ਦੌਰਾਨ ਰਿਹਾਅ ਕੀਤਾ ਗਿਆ ਸੀ ਅਤੇ ਕਿਊਬਾ ਨੇ ਵੀ ਉਸ ਨੂੰ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਸੀ।

ਦਰਅਸਲ, ਭਾਰਤੀ ਮੂਲ ਦੇ ਨਾਗਮੱਲਈਆ ਦਾ 10 ਸਤੰਬਰ ਨੂੰ ਟੈਕਸਾਸ ਦੇ ਡੱਲਾਸ ਵਿੱਚ ਕਤਲ ਕਰ ਦਿੱਤਾ ਗਿਆ ਸੀ। ਟਰੰਪ ਨੇ ਕਿਹਾ, 'ਗੈਰ-ਕਾਨੂੰਨੀ ਪ੍ਰਵਾਸੀ ਅਪਰਾਧੀਆਂ ਪ੍ਰਤੀ ਨਰਮੀ ਦਾ ਸਮਾਂ ਹੁਣ ਖ਼ਤਮ ਹੋ ਗਿਆ ਹੈ, ਹੁਣ ਸਜ਼ਾ ਦਿੱਤੀ ਜਾਵੇਗੀ।' ਟਰੰਪ ਨੇ ਲਿਖਿਆ, 'ਨਿਸ਼ਚਿਤ ਰਹੋ, ਇਹ ਅਪਰਾਧੀ ਸਾਡੀ ਹਿਰਾਸਤ ਵਿੱਚ ਹੈ। ਉਸ ਨੂੰ ਪਹਿਲੀ ਡਿਗਰੀ ਕਤਲ (ਪੂਰਵ-ਸੋਚਿਆ ਸਾਜ਼ਿਸ਼) ਦਾ ਦੋਸ਼ੀ ਠਹਿਰਾਇਆ ਜਾਵੇਗਾ। ਉਸ ਨੂੰ ਸਖ਼ਤ ਸਜ਼ਾ ਮਿਲੇਗੀ'

ਟਰੰਪ ਨੇ ਆਪਣੀ ਟੀਮ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ, 'ਹੋਮਲੈਂਡ ਸਿਕਿਓਰਿਟੀ ਸੈਕਟਰੀ ਕ੍ਰਿਸਟੀ ਨੋਏਮ, ਅਟਾਰਨੀ ਜਨਰਲ ਪੈਮ ਬੋਂਡੀ ਅਤੇ ਬਾਰਡਰ ਜ਼ਾਰ ਟੌਮ ਹੋਲਮੈਨ ਅਮਰੀਕਾ ਨੂੰ ਦੁਬਾਰਾ ਸੁਰੱਖਿਅਤ ਬਣਾਉਣ ਲਈ ਕੰਮ ਕਰ ਰਹੇ ਹਨ।'

(For more news apart from “Chandra Nagamallaiah Murder News , ” stay tuned to Rozana Spokesman.)