ਤੁਰਕੀ 'ਚ ਕੋਲੇ ਦੀ ਖਾਨ 'ਚ ਜ਼ਬਰਦਸਤ ਧਮਾਕਾ, 25 ਲੋਕਾਂ ਦੀ ਹੋਈ ਮੌਤ, ਕਈ ਫਸੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

17 ਲੋਕ ਝੁਲਸੇ

photo

 

ਤੁਰਕੀ :ਉੱਤਰੀ ਤੁਰਕੀ ਦੇ ਵਿੱਚ ਇੱਕ ਵੱਡਾ ਹਾਦਸਾ ਹੋ ਗਿਆ ਜਿੱਥੇ ਕੋਲੇ ਦੀ ਇੱਕ ਖਾਨ ਵਿੱਚ ਰਾਤ ਦੇ ਸਮੇਂ ਜ਼ਬਰਦਸਤ ਧਮਾਕਾ ਹੋ ਗਿਆ । ਇਸ ਧਮਾਕੇ ਵਿੱਚ ਤਕਰੀਬਨ 25 ਲੋਕਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ।ਸਥਾਨਕ ਅਧਿਕਾਰੀਆਂ ਨੇ ਜਾਣਕਾਰੀ ਦੱਤੀ ਕਿ ਦੂਜੇ ਪਾਸੇ ਬਚਾਅ ਕਰਮੀਆਂ ਨੇ ਕੋਲੇ ਦੀ ਖਾਨ ਵਿੱਚ ਫਸੇ ਬਾਕੀ ਲੋਕਾਂ ਨੂੰ ਬਚਾਉਣ ਲਈ ਰਾਤ ਭਰ ਕੰਮ ਕੀਤਾ।

ਉਨ੍ਹਾਂ ਨੇ ਦੱਸਿਆ ਕਿ ਇਹ ਧਮਾਕਾ ਸ਼ੁੱਕਰਵਾਰ ਸ਼ਾਮ ਕਰੀਬ 6.45 ਵਜੇ ਕਾਲੇ ਸਾਗਰ ਤੱਟੀ ਸੂਬੇ ਬਾਰਟਿਨ ਦੇ ਅਮਾਸਾਰਾ ਕਸਬੇ ਵਿੱਚ ਸਰਕਾਰੀ ਸੰਚਾਲਿਤ ਟੀਟੀਕੇ ਅਮਾਸਾਰਾ ਮੁਸੇਸੇ ਮੁਦੁਰਲੁਗੂ ਖਾਨ ਦੇ ਵਿੱਚ ਹੋਇਆ ਸੀ।

ਗ੍ਰਹਿ ਮੰਤਰੀ ਸੁਲੇਮਾਨ ਸੋਇਲੂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਖਾਨ ਵਿੱਚ ਫਸੇ ਲੋਕਾਂ ਨੂੰ ਜਲਦੀ ਤੋਂ ਜਲਦੀ ਬਚਾ ਲਿਆ ਜਾਵੇਗਾ। ਇਹ ਧਮਾਕਾ ਬਾਰਟਿਨ ਦੇ ਅਮਾਸਾਰਾ ਕਸਬੇ ਵਿੱਚ ਹੋਇਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਧਮਾਕਾ ਖਾਨਾਂ 'ਚ ਮਿਲੀਆਂ ਜਲਣਸ਼ੀਲ ਗੈਸਾਂ ਕਾਰਨ ਹੋਇਆ ਹੋ ਸਕਦਾ ਹੈ।