ਅਫਗਾਨਿਸਤਾਨ: ਤਾਲਿਬਾਨ ਦੇ ਹਮਲੇ 'ਚ 30 ਪੁਲਿਸ ਅਧਿਕਾਰੀਆਂ ਦੀ ਮੌਤ
ਅਫਗਾਨਿਸਤਾਨ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੱਛਮੀ ਫਰਾਹ ਸੂਬੇ 'ਚ ਤਾਲਿਬਾਨ ਦੇ ਹਮਲੇ 'ਚ 30 ਪੁਲਿਸ ਅਧਿਕਾਰੀ....
ਕਾਬੁਲ (ਭਾਸ਼ਾ): ਅਫਗਾਨਿਸਤਾਨ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੱਛਮੀ ਫਰਾਹ ਸੂਬੇ 'ਚ ਤਾਲਿਬਾਨ ਦੇ ਹਮਲੇ 'ਚ 30 ਪੁਲਿਸ ਅਧਿਕਾਰੀ ਮਾਰੇ ਗਏ ਹਨ। ਸੂਬਾ ਪਰਿਸ਼ਦ ਦੇ ਮੈਂਬਰ ਦਾਦੁੱਲਾ ਕਾਨੀ ਨੇ ਵੀਰਵਾਰ ਨੂੰ ਦੱਸਿਆ ਕਿ ਤਾਲਿਬਾਨ ਨੇ ਖਾਕੀ ਸਫੈਦ ਜ਼ਿਲੇ ਵਿਚ ਬੁੱਧਵਾਰ ਦੇਰ ਰਾਤ ਨੂੰ ਪੁਲਿਸ ਦੀ ਚੌਕੀ 'ਤੇ ਹਮਲਾ ਕੀਤਾ।
ਦੂਜੇ ਪਾਸੇ ਕਾਬੁਲ ਵਿਚ ਸੰਸਦ ਸਮੀਉੱਲਾ ਸਮੀਮ ਨੇ ਦੱਸਿਆ ਕਿ ਜ਼ਿਲਾ ਪੁਲਿਸ ਕਮਾਂਡਰ ਅਬਦੁਲ ਜਬਾਰ ਵੀ ਹਮਲੇ 'ਚ ਮਾਰੇ ਗਏ ਅਤੇ ਹਮਲੇ ਤੋਂ ਬਾਅਦ ਤਾਲਿਬਾਨੀ ਉਗਰਵਾਦੀ ਹਥਿਆਰ ਅਤੇ ਗੋਲਾ ਬਾਰੂਦ ਲੈ ਕੇ ਫਰਾਰ ਹੋ ਗਏ। ਨਾਲ ਹੀ ਸਮੀਮ ਨੇ ਦੱਸਿਆ ਕਿ ਜਵਾਬੀ ਹਵਾਈ ਹਮਲਿਆਂ ਵਿਚ 17 ਤਾਲਿਬਾਨੀ ਲੜਾਕੇ ਵੀ ਮਾਰੇ ਗਏ।
ਜ਼ਿਕਰਯੋਗ ਹੈ ਕਿ ਤਾਲਿਬਾਨ ਕੁਝ ਮਹੀਨੀਆਂ ਤੋਂ ਲੱਗਭੱਗ ਰੋਜ਼ ਹੀ ਅਫਗਾਨਿਸਤਾਨ 'ਚ ਹਮਲੇ ਕਰ ਰਿਹਾ ਹੈ, ਜਿਸ ਕਾਰਨ ਅਫਗਾਨ ਬਲ ਵੱਡੀ ਗਿਣਤੀ 'ਚ ਜ਼ਖ਼ਮੀ ਹੋ ਰਹੇ ਹਨ। ਦੱਸ ਦਈਏ ਕਿ ਪ੍ਰਸ਼ਾਸਨ ਹਰ ਰੋਜ਼ ਜ਼ਖ਼ਮੀ ਹੋਏ ਲੋਕਾਂ ਦੀ ਗਿਣਤੀ ਜਾਰੀ ਨਹੀਂ ਕਰਦਾ ਪਰ ਅੰਦਾਜ਼ੇ ਮੁਤਾਬਕ ਹਰ ਰੋਜ਼ 45 ਅਫਗਾਨ ਪੁਲਿਸ ਅਧਿਕਾਰੀ ਜਾਂ ਫੌਜੀ ਮਾਰੇ ਜਾਂਦੇ ਹਨ ਜਾਂ ਜ਼ਖ਼ਮੀ ਹੁੰਦੇ ਹਨ।