India challenges WTO panel: ਭਾਰਤ ਨੇ ਡਬਲਿਊ.ਟੀ.ਓ. ਦੀ ਵਪਾਰ ਵਿਵਾਦ ਨਿਪਟਾਰਾ ਕਮੇਟੀ ਦੇ ਫੈਸਲੇ ਵਿਰੁਧ ਅਪੀਲ ਕੀਤੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਕਮੇਟੀ ਨੇ ਅਪ੍ਰੈਲ ’ਚ ਫੈਸਲਾ ਸੁਣਾਇਆ ਸੀ ਕਿ ਕੁਝ ਸੂਚਨਾ ਅਤੇ ਤਕਨਾਲੋਜੀ ਉਤਪਾਦਾਂ ’ਤੇ ਭਾਰਤ ਵਲੋਂ ਲਾਈ ਆਯਾਤ ਡਿਊਟੀ ਕੌਮਾਂਤਰੀ ਉਤਪਾਦ ਮਾਨਦੰਡਾਂ ਦੀ ਉਲੰਘਣਾ ਹੈ।

India challenges WTO panel ruling on ICT import duties at appellate body

India challenges WTO panel: ਭਾਰਤ ਨੇ ਯੂਰਪੀ ਯੂਨੀਅਨ ਵਲੋਂ ਦਾਇਰ ਇਕ ਮਾਮਲੇ ’ਚ ਵਿਸ਼ਵ ਵਪਾਰ ਸੰਗਠਨ (ਡਬਲਿਊ.ਟੀ.ਓ.) ਦੀ ਵਪਾਰ ਵਿਵਾਦ ਨਿਪਟਾਰਾ ਕਮੇਟੀ ਦੇ ਫੈਸਲੇ ਵਿਰੁਧ ਅਪੀਲ ਕੀਤੀ ਹੈ। ਯੂਰਪੀ ਯੂਨੀਅਨ ਨੇ ਕੁਝ ਸੂਚਨਾ ਅਤੇ ਤਕਨਾਲੋਜੀ ਉਤਪਾਦਾਂ ’ਤੇ ਭਾਰਤ ਦੀ ਆਯਾਤ ਡਿਊਟੀ ਵਿਰੁਧ ਮਾਮਲਾ ਦਰਜ ਕੀਤਾ ਸੀ। ਕਮੇਟੀ ਨੇ ਅਪ੍ਰੈਲ ’ਚ ਫੈਸਲਾ ਸੁਣਾਇਆ ਸੀ ਕਿ ਕੁਝ ਸੂਚਨਾ ਅਤੇ ਤਕਨਾਲੋਜੀ (ਆਈ.ਸੀ.ਟੀ.) ਉਤਪਾਦਾਂ ’ਤੇ ਭਾਰਤ ਵਲੋਂ ਲਾਈ ਆਯਾਤ ਡਿਊਟੀ ਕੌਮਾਂਤਰੀ ਉਤਪਾਦ ਮਾਨਦੰਡਾਂ ਦੀ ਉਲੰਘਣਾ ਹੈ।

ਡਬਲਿਊ.ਟੀ.ਓ. ਵਲੋਂ ਜਾਰੀ ਬਿਆਨ ਅਨੁਸਾਰ, ‘‘ਭਾਰਤ ਨੇ ਯੂਰਪੀ ਸੰਘ (ਈ.ਯੂ.) ਵਲੋਂ ਕੁਝ ਵਸਤਾਂ ’ਤੇ ਉਸ ਦੀ ਆਯਾਤ ਡਿਊਟੀ ਵਿਰੁਧ ਦਾਇਰ ਮਾਮਲੇ ’ਚ ਕਮੇਟੀ ਦੀ ਰੀਪੋਰਟ ਵਿਰੁਧ ਅਪੀਲ ਕਰਨ ਦੇ ਅਪਣੇ ਫੈਸਲੇ ਦੀ ਜਾਣਕਾਰੀ ਦਿਤੀ। ਅਪੀਲ 14 ਦਸੰਬਰ ਨੂੰ ਡਬਲਿਊ.ਟੀ.ਓ. ਮੈਂਬਰਾਂ ਨੂੰ ਭੇਜ ਗਈ।’’
ਭਾਰਤ ਨੇ ਜਾਪਾਨ ਵਲੋਂ ਦਾਇਰ ਅਜਿਹੇ ਹੀ ਮਾਮਲੇ ਵਿਰੁਧ ਮਈ ’ਚ ਇਕ ਹੋਰ ਅਪੀਲ ਵੀ ਦਾਖ਼ਲ ਕੀਤੀ ਸੀ।

ਡਬਲਿਊ.ਟੀ.ਓ. ਦੇ ਨਿਯਮਾਂ ਅਨੁਸਾਰ, ਡਬਲਿਊ.ਟੀ.ਓ. ਦੇ ਮੈਬਰ ਜਿਨੇਵਾ ਸਥਿਤ ਬਹੁਪੱਖੀ ਸੰਸਥਾ ’ਚ ਮਾਮਲਾ ਦਾਇਰ ਕਰ ਸਕਦੇ ਹਨ ਜੇਕਰ  ਉਨ੍ਹਾਂ ਨੂੰ ਲਗਦਾ ਹੈ ਕਿ ਕੋਈ ਵਿਸ਼ੇਸ਼ ਵਪਾਰ ਉਪਾਅ ਡਬਲਿਊ.ਟੀ.ਓ. ਦੇ ਮਾਨਦੰਡਾਂ ਵਿਰੁਧ ਹੈ। ਵਿਸ਼ਵ ਵਪਾਰ ਸੰਗਠਨ (ਡਬਲਿਊ.ਟੀ.ਓ.) ਦੀ ਵਿਵਾਦ ਨਿਪਟਾਰਾ ਕਮੇਟੀ ਨੇ 17 ਅਪ੍ਰੈਲ ਨੂੰ ਇਕ ਫੈਸਲੇ ’ਚ ਕਿਹਾ ਸੀ ਕਿ ਭਾਰਤ ਮੋਬਾਈਲ ਫੋਨ ਅਤੇ ਉਪਕਰਨਾਂ, ਬੇਸ ਸਟੇ਼ਸਨਾਂ, ਇੰਟੀਗ੍ਰੇਟਡ ਸਰਕਿਟ (ਆਈ.ਸੀ.) ਅਤੇ ਆਪਟੀਕਲ ਉਪਕਰਨਾਂ ਵਰਗ ਆਈ.ਸੀ.ਟੀ. ਬੇਸ ਸਟੇਸ਼ਨਾਂ, ਇੰਟੀਗ੍ਰੇਟਡ ਸਰਕਿਟ (ਆਈ.ਸੀ.) ਅਤੇ ਆਪਟੀਕਲ ਉਪਕਰਨਾਂ ਵਰਗੇ ਆਈ.ਸੀ.ਟੀ. ਉਤਪਾਦਾਂ ’ਤੇ ਆਯਾਤ ਡਿਊਟੀ ਲਾ ਕੇ ਕੌਮਾਂਤਰੀ ਮਾਪਦੰਡਾਂ ਦੀ ਉਲੰਘਣਾ ਕਰ ਰਿਹਾ ਹੈ। ਭਾਰਤ ਨੇ ਕਮੇਟੀ ਵਲੋਂ ‘ਕਾਨੂੰਨ ਅਤੇ ਕਾਨੂੰਨੀ ਸਮੀਖਿਆ ਦੀਆਂ ਤਰੁੱਟੀਆਂ’ ਦੀ ਅਪੀਲੀ ਸੰਸਥਾ ਤੋਂ ਸਮੀਖਿਆ ਦੀ ਮੰਗ ਕੀਤੀ ਹੈ।

 (For more news apart from India challenges WTO panel ruling on ICT import duties at appellate body, stay tuned to Rozana Spokesman)