Spokesman ”pdates: ਪਠਾਨਮਥਿੱਟਾ ’ਚ ਕਾਰ ਦੀ ਬੱਸ ਨਾਲ ਟੱਕਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇੱਕੋ ਪਰਵਾਰ ਦੇ ਚਾਰ ਜੀਆਂ ਦੀ ਮੌਤ

Car collides with bus in Pathanamthitta

ਪਠਾਨਮਥਿੱਟਾ ’ਚ ਐਤਵਾਰ ਨੂੰ ਤੜਕੇ 4 ਵਜੇ ਕਾਰ ਤੇ ਮਿੰਨੀ ਬੱਸ ਦੀ ਟੱਕਰ ਹੋ ਗਈ। ਇਸ ਹਾਦਸੇ ’ਚ ਇੱਕੋ ਪਰਵਾਰ ਦੇ ਚਾਰ ਜੀਆਂ ਦੀ ਮੌਤ
ਹੋ ਗਈ। 

ਪੁਲਿਸ ਵਲੋਂ ਦਸਿਆ ਗਿਆ ਕਿ ਇਹ ਹਾਦਸਾ ਪਠਾਨਮਥਿੱਟਾ ਜ਼ਿਲ੍ਹੇ ਦੇ ਮੱਲਾਸੇਰੀ ਨੇੜੇ ਹੋਇਆ। ਪੁਲਿਸ ਨੇ ਦਸਿਆ ਕਿ ਇਕ ਮਿੰਨੀ ਬੱਸ ਅਯੱਪਾ ਦੇ ਸ਼ਰਧਾਲੂਆਂ ਨੂੰ ਤੇਲੰਗਾਨਾ ਤੋਂ ਸਬਰੀਮਾਲਾ ਲੈ ਕੇ ਜਾ ਰਹੀ ਸੀ।

ਇਸ ਦੌਰਾਨ ਤਿਰੂਵਨੰਤਪੁਰਮ ਤੋਂ ਪਠਾਨਮਥਿੱਟਾ ਪਰਤ ਰਹੇ ਪਰਵਾਰ ਦੀ ਕਾਰ ਨਾਲ ਬੱਸ ਦੀ ਟੱਕਰ ਹੋ ਗਈ। ਮ੍ਰਿਤਕਾਂ ਦੀ ਪਛਾਣ ਮੈਥਿਊ ਈਪੇਨ, ਉਨ੍ਹਾਂ ਦੇ ਬੇਟੇ ਨਿਖਿਲ, ਨਿਖਿਲ ਦੀ ਪਤਨੀ ਅਨੂ ਤੇ ਅਨੂ ਦੇ ਪਿਤਾ ਬੀਜੂ ਵਜੋਂ ਹੋਈ ਹੈ। ਨਿਖਿਲ ਤੇ ਅਨੂ ਦਾ ਵਿਆਹ 30 ਨਵੰਬਰ ਨੂੰ ਹੋਇਆ ਸੀ।